Tuesday, August 20 2019
Home / ਤਕਨੀਕ / ਹੁਣ ਭਾਰਤ ‘ਚ TikTok ਦੀ ਵਰਤੋਂ ਹੋਈ ਗੈਰਕਾਨੂੰਨੀ, ਪਲੇਅ ਸਟੋਰ ਤੋਂ ਡਿਲੀਟ ਕੀਤੀ ਗਈ ਐਪ

ਹੁਣ ਭਾਰਤ ‘ਚ TikTok ਦੀ ਵਰਤੋਂ ਹੋਈ ਗੈਰਕਾਨੂੰਨੀ, ਪਲੇਅ ਸਟੋਰ ਤੋਂ ਡਿਲੀਟ ਕੀਤੀ ਗਈ ਐਪ

ਟੈੱਕ ਦੀ ਦਿੱਗਜ ਕੰਪਨੀ ਗੂਗਲ ਨੇ ਮਦਰਾਸ ਹਾਈਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਭਾਰਤ ਵਿੱਚ ਪਾਪੁਲਰ ਵੀਡੀਓ ਸ਼ੇਅਰਿੰਗ ਐਪ ਟਿਕ ਟੋਕ ( TikTok ) ਨੂੰ ਬਲਾਕ ਕਰ ਦਿੱਤਾ ਗਿਆ ਹੈ। ਯਾਨੀ ਹੁਣ ਇਸ ਐਪ ਨੂੰ ਗੂਗਲ ਪਲੇਅ ਤੋਂ ਡਾਊਨਲੋਡ ਨਹੀਂ ਕੀਤਾ ਜਾ ਸਕੇਗਾ ਭਾਰਤ ਵਿੱਚ ਟਿਕ ਟੋਕ ਦਾ ਇੱਕ ਬਹੁਤ ਵੱਡਾ ਬਾਜ਼ਾਰ ਹੈ ਤੇ ਗੂਗਲ ਤੋਂ ਸੰਚਾਲਿਤ ਹੋਣ ਵਾਲੇ ਐਂਡਰਾਇਡ ਸਮਾਰਟਫੋਨਸ ਦੀ ਗਿਣਤੀ ਵੀ ਜ਼ਿਆਦਾ ਹੈ। ਫਿਲਹਾਲ ios ਤੋਂ ਐਪ ਹਟਾਏ ਜਾਣ ਦੀ ਜਾਣਕਾਰੀ ਨਹੀਂ ਮਿਲੀ ਹੈ।

ਹਾਲ ਹੀ ਵਿੱਚ ਕੋਰਟ ਨੇ ਕੇਂਦਰ ਸਰਕਾਰ ਵਲੋਂ TikTok ਐਪ ਨੂੰ ਬੈਨ ਲਗਾਉਣ ਲਈ ਕਿਹਾ ਸੀ। ਬੈਨ ਲਗਾਉਣ ਦੀ ਵਜ੍ਹਾ ਦੱਸੀ ਗਈ ਸੀ ਕਿ ਇਹ ਐਪ ਪੋਰਨੋਗਰਾਫਿਕ ਕੰਟੈਂਟ ਨੂੰ ਵਧਾਵਾ ਦਿੰਦਾ ਹੈ। ਚੀਨ ਦੀ ਕੰਪਨੀ Bytedance ਟੈਕਨਾਲੋਜੀ ਨੇ ਕੋਰਟ ਨੂੰ ਟਿਕਟੋਕ ਐਪ ‘ਤੇ ਬੈਨ ਖਤਮ ਕਰਨ ਦੀ ਅਪੀਲ ਕੀਤੀ ਸੀ ਹਾਲਾਂਕਿ ਕੋਰਟ ਵੱਲੋਂ ਅਪੀਲ ਖਾਰਜ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਹੀ ਗੂਗਲ ਨੇ ਐਪ ਨੂੰ ਹਟਾਉਣ ਦਾ ਫੈਸਲਾ ਕੀਤਾ ਫਿਲਹਾਲ ਗੂਗਲ ਨੇ ਇਸ ਬਾਰੇ ਕੋਈ ਆਧਿਕਾਰਕ ਬਿਆਨ ਨਹੀਂ ਦਿੱਤਾ ਹੈ।

ਮਦਰਾਸ ਹਾਈਕੋਰਟ ਨੇ 3 ਅਪ੍ਰੈਲ ਨੂੰ ਕੇਂਦਰ ਸਰਕਾਰ ਨੂੰ ਟਿਕਟੋਕ ‘ਤੇ ਬੈਨ ਲਗਾਉਣ ਲਈ ਕਿਹਾ ਸੀ। ਕੋਰਟ ਨੇ ਕਿਹਾ ਸੀ ਕਿ ਟਿਕਟੋਕ ਐਪ ਪੋਰਨੋਗਰਾਫੀ ਨੂੰ ਵਧਾਵਾ ਦੇ ਰਿਹਾ ਹੈ ਅਤੇ ਇਹ ਬੱਚਿਆਂ ‘ਚ ਯੋਨ ਹਿੰਸਾ ਵੀ ਵਧ ਰਹੀ ਹੈ। ਕੋਰਟ ਵੱਲੋਂ ਟਿਕਟੋਪ ਨੂੰ ਬੈਨ ਕਰਨ ਦਾ ਫੈਸਲਾ ਇੱਕ ਵਿਅਕਤੀ ਵੱਲੋਂ ਜਨਹਿਤ ਮੰਗ ਦਰਜ ਕੀਤੇ ਜਾਣ ਤੋਂ ਬਾਅਦ ਲਿਆ ਗਿਆ ਹੈ।

ਆਈਟੀ ਮੰਤਰਾਲੇ ਦੇ ਇੱਕ ਅਧਿਕਾਰੀ ਅਨੁਸਾਰ ਕੇਂਦਰ ਨੇ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਐਪਲ ਅਤੇ ਗੂਗਲ ਨੂੰ ਐਪ ਬੈਨ ਕਰਨ ਲਈ ਲੈਟਰ ਲਿਖਿਆ ਸੀ। ਸਰਕਾਰ ਨੇ ਲੈਟਰ ਵਿੱਚ ਗੂਗਲ ਅਤੇ ਐਪਲ ਨੂੰ ਮਦਰਾਸ ਹਾਈ ਕੋਰਟ ਦੇ ਆਦੇਸ਼ ਦੀ ਪਾਲਣਾ ਕਰਨ ਲਈ ਕਿਹਾ ਸੀ। ਮੰਗਲਵਾਰ ਦੇਰ ਰਾਤ ਤੱਕ ios ‘ਤੇ ਐਪ ਮੌਜੂਦ ਰਿਹਾ ਜਦਕਿ ਗੂਗਲ ਪਲੇਅ ਸਟੋਰ ਵਲੋਂ ਐਪ ਨੂੰ ਹਟਾਇਆ ਜਾ ਚੁੱਕਿਆ ਹੈ।

Check Also

ਰੱਖਿਆ ਮੰਤਰੀ ਨੇ ਪਾਕਿਸਤਾਨ ਨੂੰ ਦਿੱਤਾ ਮੂੰਹ ਤੋੜ ਜਵਾਬ ਕਿਹਾ ਭਾਰਤ ਹਾਲਾਤ ਅਨੁਸਾਰ ਇਸਤਿਮਾਲ ਕਰ ਸਕਦਾ ਹੈ ਪ੍ਰਮਾਣੂ ਬੰਬ?

ਪੋਖਰਣ : ਜਿਸ ਦਿਨ ਤੋਂ ਭਾਰਤ ਨੇ ਕਸ਼ਮੀਰ ਅੰਦਰ ਧਾਰਾ 370 ਅਤੇ 35 ਏ ਹਟਾਈ …

Leave a Reply

Your email address will not be published. Required fields are marked *