ਸੁਧੀਰ ਸੂਰੀ ਕਤਲ ਮਾਮਲੇ ‘ਚ ਫੜੇ ਗਏ ਦੋਸ਼ੀ ਸੰਦੀਪ ਸਿੰਘ ਸੰਨੀ ਦੀ ਅੱਜ ਫਿਰ ਅਦਾਲਤ ‘ਚ ਪੇਸ਼ੀ

Rajneet Kaur
1 Min Read

ਨਿਊਜ਼ ਡੈਸਕ: ਹਿੰਦੂ ਨੇਤਾ ਸੁਧੀਰ ਸੂਰੀ ਕਤਲ ਮਾਮਲੇ ਚ ਫੜੇ ਗਏ ਦੋਸ਼ੀ ਸੰਦੀਪ ਸਿੰਘ ਦਾ ਰਿਮਾਂਡ ਅੱਜ ਖਤਮ ਹੋਣ ਜਾ ਰਿਹਾ ਹੈ। ਬੀਤੇ ਦਿਨੀਂ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਸੀ। ਇਨ੍ਹਾਂ ਤਿੰਨ ਦਿਨਾਂ ਵਿੱਚ ਪੁਲਿਸ ਕੋਈ ਖਾਸ ਜਾਣਕਾਰੀ ਪ੍ਰਾਪਤ  ਨਹੀਂ ਕਰ ਸਕੀ।

ਦਸ ਦਈਏ ਕਿ ਸੁਧੀਰ ਸੂਰੀ ਦੀ 11 ਦਿਨ ਪਹਿਲਾਂ ਗੋਪਾਲ ਮੰਦਿਰ ਨੇੜੇ ਕਤਲ ਕਰ ਦਿਤਾ ਗਿਆ ਸੀ।  ਇੰਨਾ ਹੀ ਨਹੀਂ ਸੁਧੀਰ ਸੂਰੀ ਨੂੰ ਗੋਲੀ ਮਾਰਨ ਵਾਲੇ ਦੋਸ਼ੀ ਸੰਦੀਪ ਨੂੰ ਕੁਝ ਹੀ ਮਿੰਟਾਂ ‘ਚ ਫੜ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਸੁਧੀਰ ਸੂਰੀ ਕਤਲ ਮਾਮਲੇ ‘ਚ ਹੁਣ ਤੱਕ ਪੁਲਿਸ ਵੱਲੋਂ ਕੁੱਲ ਦੱਸ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਪਰ ਪੁਲਿਸ ਨੇ ਹੁਣ ਤੱਕ ਮੀਡੀਆ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਤਫ਼ਤੀਸ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment