Home / News / ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ 67 ਸਾਲ ਦੀ ਉਮਰ ‘ਚ ਦੇਹਾਂਤ

ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ 67 ਸਾਲ ਦੀ ਉਮਰ ‘ਚ ਦੇਹਾਂਤ

ਨਿਊਜ਼ ਡੈਸਕ: ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ 67 ਸਾਲ ਦੀ ਉਮਰ ਵਿੱਚ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਧੀ ਤੇ ਅਦਾਕਾਰਾ ਮੱਲਿਕਾ ਦੁਆ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਮੌਤ ਦੀ ਪੁਸ਼ਟੀ ਕੀਤੀ ਹੈ। ਵਿਨੋਦ ਦੁਆ ਦਾ ਅੰਤਿਮ ਸੰਸਕਾਰ  ਲੋਧੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਮੱਲਿਕਾ ਨੇ ਆਪਣੀ ਪੋਸਟ ‘ਚ ਲਿਖਿਆ ਕਿ ਮੇਰੇ ਪਿਤਾ ਵਿਨੋਦ ਦੁਆ ਦਾ ਦੇਹਾਂਤ ਹੋ ਗਿਆ ਹੈ, ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੱਲਿਕਾ ਨੇ ਦੱਸਿਆ ਕਿ ਵਿਨੋਦ ਦੁਆ ਦਾ ਅੰਤਿਮ ਸੰਸਕਾਰ ਲੋਧੀ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ। ਮੱਲਿਕਾ ਦੁਆ ਨੇ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਸਾਡੇ ਨਿਡਰ ਅਤੇ ਅਸਾਧਾਰਨ ਸ਼ਖਸੀਅਤ ਦੇ ਮਾਲਕ ਪਿਤਾ ਵਿਨੋਦ ਦੁਆ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਇੱਕ ਬੇਮਿਸਾਲ ਜ਼ਿੰਦਗੀ ਬਿਤਾਈ। ਦਿੱਲੀ ਦੀਆਂ ਸ਼ਰਨਾਰਥੀ ਕਾਲੋਨੀਆਂ ਤੋਂ 42 ਸਾਲਾਂ ਤੱਕ ਪੱਤਰਕਾਰਤਾ ਦੀ ਉੱਤਮਤਾ ਨੂੰ ਸਿਖਰ ਤੱਕ ਵਧਾਉਂਦੇ ਹੋਏ ਹਮੇਸ਼ਾ ਸੱਚ ਬੋਲਿਆ। ਉਹ ਹੁਣ ਸਾਡੀ ਮਾਂ ਤੇ ਆਪਣੀ ਪਿਆਰੀ ਪਤਨੀ ਚਿੰਨਾ ਦੇ ਨਾਲ ਸਵਰਗ ਵਿੱਚ ਹਨ, ਜਿਥੇ ਉਹ ਗਾਣਾ, ਖਾਣਾ, ਬਣਾਉਣਾ, ਸਫਰ ਕਰਨਾ ਇੱਕ-ਦੂਜੇ ਲਈ ਜਾਰੀ ਰੱਖਣਗੇ।

Check Also

Breaking News: ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਚੰਡੀਗੜ੍ਹ: ਮਨੀ ਲਾਂਡਰਿੰਗ ਮਾਮਲੇ ਵਿੱਚ ਫਸੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਹਾਈ ਕੋਰਟ ਤੋਂ …

Leave a Reply

Your email address will not be published. Required fields are marked *