Home / ਸਿਆਸਤ / ਸਾਧਨਾ ਸਿੰਘ ਦਾ ਸਿਰ ਕਲਮ ਕਰਨ ’ਤੇ 50 ਲੱਖ ਰੁਪਏ ਦੇ ਇਨਾਮ ਦਾ ਐਲਾਨ

ਸਾਧਨਾ ਸਿੰਘ ਦਾ ਸਿਰ ਕਲਮ ਕਰਨ ’ਤੇ 50 ਲੱਖ ਰੁਪਏ ਦੇ ਇਨਾਮ ਦਾ ਐਲਾਨ

ਬਸਪਾ ਦੇ ਸਾਬਕਾ ਵਿਧਾਇਕ ਵਿਜੇ ਯਾਦਵ ਨੇ ਭਾਜਪਾ ਦੀ ਮਹਿਲਾ ਵਿਧਾਇਕ ਸਾਧਨਾ ਸਿੰਘ ਦਾ ਸਰ ਕਲਮ ਕਰਕੇ ਲਿਆਉਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਵਿਜੇ ਯਾਦਵ ਨੇ ਕਿਹਾ ਕਿ ਜੇਕਰ 48 ਘੰਟਿਆਂ ਚ ਸਾਧਨਾ ਨੇ ਬਸਪਾ ਮੁਖੀ ਤੇ ਦੇਸ਼ ਦੀਆਂ ਸਾਰੀਆਂ ਔਰਤਾਂ ਕੋਲੋਂ ਮੁਆਫੀ ਨਾ ਮੰਗੀ ਤਾਂ ਉਸਦਾ ਸਿਰ ਕਲਮ ਕਰਕੇ ਲਿਆਉਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਚੰਦਾ ਇਕੱਠਾ ਕਰਕੇ ਦਿੱਤਾ ਜਾਵੇਗਾ।

ਵਿਧਾਇਕ ਸਾਧਨਾ ਸਿੰਘ ਨੇ ਸਪਾ-ਸਪਾ ਗੱਠਜੋੜ ‘ਤੇ ਹਮਲਾ ਬੋਲਦੇ ਹੋਏ ਬਸਪਾ ਸੁਪਰੀਮੋ ਮਾਇਆਵਤੀ ਦੇ ਖਿਲਾਫ ਸ਼ਨੀਵਾਰ ਨੂੰ ਭੱਦੀ ਟਿੱਪਣੀ ਕੀਤੀ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਮਾਇਆਵਤੀ ਨਾ ਤਾਂ ਨਰ ਲੱਗਦੀ ਹੈ ਨਾ ਹੀ ਨਾਰੀ। ਨਾਲ ਹੀ ਗੈਸਟ ਹਾਊਸ ਕਾਂਡ ਦੀ ਯਾਦ ਦਵਾਉਂਦੇ ਹੋਏ ਮਾਇਆਵਤੀ ਨੂੰ ਔਰਤ ਜਾਤੀ ‘ਤੇ ਕਲੰਕ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਸੱਤਾ ਲਈ ਚੀਰਹਰਣ ਕਰਨ ਵਾਲੀਆਂ ਨਾਲ ਹੱਥ ਮਿਲਾ ਲਿਆ ਹੈ।

ਦੱਸ ਦੇਈਏ ਬਸਪਾ ਸੁਪਰੀਮੋ ਮਾਇਆਵਤੀ ਦੇ ਜਨਮ ਦਿਨ ‘ਤੇ ਭਾਜਪਾਈਆਂ ਨੂੰ ਭਜਾ ਭਜਾ ਕੇ ਕੁੱਟਣ ਦੀ ਧਮਕੀ ਦੇ ਕੇ ਵਿਜੈ ਯਾਦਵ ਸੁਰਖੀਆਂ ਵਿੱਚ ਆਏ ਸਨ।

Check Also

ਭਗਵੰਤ ਮਾਨ ਦੀ ਕਾਰਵਾਈ ਨੇ ਮੇਰੀਆਂ ਅੱਖਾਂ ‘ਚ ਹੰਝੂ ਲਿਆ ਦਿੱਤੇ : ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ: ਪੰਜਾਬ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਬਰਖਾਸਤ ਕਰਨ  …

Leave a Reply

Your email address will not be published.