ਓਨਟਾਰੀਓ ਦੇ ਐਸੋਸੀਏਟ ਮਨਿਸਟਰ ਆਫ ਸਮਾਲ ਬਿਜਨਸ ਐਂਡ ਰੈੱਡ ਟੇਪ ਪ੍ਰਭਮੀਤ ਸਿੰਘ ਸਰਕਾਰੀਆ ਨੇ ਸਾਰੇ ਫਰੰਟ ਲਾਇਨ ਵਰਕਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਫੂਡ ਔਨ ਟੇਬਲ ਲਈ ਕੰਮ ਕਰਨ ਵਾਲਿਆ ਧੰਨਵਾਦ ਕਰਨਾ ਵੀ ਬਣਦਾ ਹੈ। ਉਹਨਾਂ ਕਿਹਾ ਕਿ ਅਗਲੇ ਹਫ਼ਤੇ ਤੋਂ 2 ਮਹੀਨੇ ਬਾਅਦ ਬਹੁਤ ਕੁੱਝ ਓਪਨ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਨਸਸ ਸੁਰੱਖਿਅਤ ਤਰੀਕੇ ਨਾਲ ਖੋਲ੍ਹਣ ਲਈ ਤਿਆਰੀ ਕਰ ਰਹੇ ਹਨ ਤੇ ਮਦਦ ਲਈ ਸਰਕਾਰ ਤਿਆਰ ਹੈ ਅਤੇ ਗਾਇਡ ਲਾਇਨਜ਼ ਵੀ ਜਾਰੀ ਕੀਤੀਆ ਗਈਆ ਹਨ। ਸਰਕਾਰੀਆ ਨੇ ਕਿਹਾ ਕਿ ਪਰਸਨਲ ਪ੍ਰੋਟੈਕਟਿਵ ਅਕਿਊਪਮੈਂਟ ਦੀ ਘਾਟ ਨਾਲ ਜੂਝ ਰਹੇ ਬਿਜਨਸਮੈਂਨ ਸਰਕਾਰ ਦੀ ਵੈੱਬਸਾਈਡ ‘ਤੇ ਜਾ ਕੇ ਸਹਾਇਤਾ ਲੈ ਸਕਦੇ ਹਨ।