Home / ਪੰਜਾਬ / ਵਿਜੀਲੈਂਸ ਬਿਊਰੋ ਵੱਲੋਂ ਗਰੀਬਾਂ ਲਈ ਕਣਕ ਵੰਡਣ ਵਿੱਚ ਹੇਰਾ-ਫੇਰੀ ਲਈ ਡਿਪੂ ਹੋਲਡਰ ਅਤੇ ਸਰਪੰਚ ਸਮੇਤ ਦੋ ਹੋਰਨਾਂ ਖਲਾਫ ਕੇਸ ਦਰਜ

ਵਿਜੀਲੈਂਸ ਬਿਊਰੋ ਵੱਲੋਂ ਗਰੀਬਾਂ ਲਈ ਕਣਕ ਵੰਡਣ ਵਿੱਚ ਹੇਰਾ-ਫੇਰੀ ਲਈ ਡਿਪੂ ਹੋਲਡਰ ਅਤੇ ਸਰਪੰਚ ਸਮੇਤ ਦੋ ਹੋਰਨਾਂ ਖਲਾਫ ਕੇਸ ਦਰਜ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਠਾਨਕੋਟ ਜ਼ਿਲੇ ਦੇ ਪਿੰਡ ਖਿਆਲਾ ਵਿਖੇ ਜਨਤਕ ਵੰਡ ਪ੍ਰਣਾਲੀ ਤਹਿਤ ਕਣਕ ਦੀ ਵੰਡ ਵਿੱਚ ਹੇਰਾ-ਫੇਰੀ ਕਰਨ ਦੇ ਦੋਸ ਹੇਠ ਸਰਕਾਰੀ ਰਾਸ਼ਨ ਡਿਪੂ ਦੇ ਮਾਲਕ ਪਰਸ਼ੋਤਮ ਲਾਲ, ਉਸਦੀ ਪਤਨੀ ਸੋਨੀਆ, ਪਿੰਡ ਦੀ ਸਰਪੰਚ ਰਜਨੀ ਅਤੇ ਕਮੇਟੀ ਮੈਂਬਰ ਦਿਵਾਨ ਚੰਦ ਖਿਲਾਫ਼ ਫੌਜਦਾਰੀ ਕੇਸ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ, ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਠਾਨਕੋਟ ਜ਼ਿਲੇ ਦੇ ਪਿੰਡ ਖਿਆਲਾ ਵਿਖੇ ਰਾਸ਼ਨ ਡਿਪੂ ਚਲਾ ਰਹੇ ਪਰਸ਼ੋਤਮ ਲਾਲ ਨੂੰ ਬੀ.ਪੀ.ਐਲ. ਪਰਿਵਾਰਾਂ ਨੂੰ ਵੰਡਣ ਲਈ ਕਣਕ ਦਾ ਕੋਟਾ ਅਲਾਟ ਕੀਤਾ ਗਿਆ ਸੀ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਕੀਤੀ ਜਾਂਚ ਅਨੁਸਾਰ ਇਸ ਪਿੰਡ ਵਿੱਚ ਬੀ.ਪੀ.ਐਲ. ਪਰਿਵਾਰਾਂ ਨੂੰ ਜਾਰੀ 229 ਨੀਲੇ ਕਾਰਡਾਂ ਸਬੰਧੀ ਦਸੰਬਰ 2014 ਤੋਂ ਮਾਰਚ 2017 ਦੇ ਅਰਸੇ ਦੌਰਾਨ ਇਸ ਡਿਪੂ ਨੂੰ 138 ਕੁਇੰਟਲ ਕਣਕ ਅਲਾਟ ਕੀਤੀ ਗਈ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਪਰਸ਼ੋਤਮ ਲਾਲ ਨੇ ਸਰਪੰਚ ਰਜਨੀ ਅਤੇ ਹੋਰਨਾਂ ਨਾਲ ਮਿਲੀਭੁਗਤ ਕਰਕੇ ਗਰੀਬ ਪਰਿਵਾਰਾਂ ਨੂੰ ਵੰਡਣ ਲਈ ਡਿਪੂ ‘ਤੇ ਆਈ ਕਣਕ ਹੜੱਪ ਲਈ। ਇਹ ਕਣਕ ਪੰਜਾਬ ਸਰਕਾਰ ਵੱਲੋਂ ਲਾਗੂ ਜਨਤਕ ਵੰਡ ਪ੍ਰਣਾਲੀ ਸਕੀਮ ਤਹਿਤ ਲਾਭਪਾਤਰੀਆਂ ਨੂੰ ਨਹੀਂ ਵੰਡੀ ਗਈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਪੁਲੀਸ ਥਾਣਾ ਅੰਮ੍ਰਿਤਸਰ ਵਿਖੇ ਆਈ.ਪੀ.ਸੀ. ਦੀ ਧਾਰਾ 409, 420, 465, 467, 468, 471 ਅਤੇ 120-ਬੀ ਤਹਿਤ ਫੌਜਦਾਰੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ਾਂ ਦੀ ਪੜਤਾਲ ਲਈ ਅਗਲੇਰੀ ਜਾਂਚ ਜਾਰੀ ਹੈ।

Check Also

ਸੂਬੇ ‘ਚ ਕੋਰੋਨਾ ਦਾ ਤਾਂਡਵ, ਲੁਧਿਆਣਾ ‘ਚ 244 ਅਤੇ ਅੰਮ੍ਰਿਤਸਰ ‘ਚ 133 ਨਵੇਂ ਮਾਮਲੇ

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ। ਇਸ ‘ਚ ਹੀ ਅੱਜ …

Leave a Reply

Your email address will not be published. Required fields are marked *