Home / ਸਿਆਸਤ / ਵਾਲ-ਵਾਲ ਬਚੇ ਨਵਜੋਤ ਸਿੱਧੂ, 4 ਹਜ਼ਾਰ ਫੁੱਟ ਦੀ ਉਚਾਈ ‘ਤੇ ਖੁੱਲ੍ਹਿਆ ਹੈਲੀਕਾਪਟਰ ਦਾ ਦਰਵਾਜ਼ਾ

ਵਾਲ-ਵਾਲ ਬਚੇ ਨਵਜੋਤ ਸਿੱਧੂ, 4 ਹਜ਼ਾਰ ਫੁੱਟ ਦੀ ਉਚਾਈ ‘ਤੇ ਖੁੱਲ੍ਹਿਆ ਹੈਲੀਕਾਪਟਰ ਦਾ ਦਰਵਾਜ਼ਾ

ਨਵੀਂ ਦਿੱਲੀ: ਚੋਣ ਪ੍ਰਚਾਰ ਲਈ ਗਏ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਾ ਵੀਰਵਾਰ ਨੂੰ ਕਦੇ ਮੌਸਮ ਨੇ ਸਾਥ ਨਹੀਂ ਦਿੱਤਾ ਤਾਂ ਕਦੇ ਹੈਲੀਕਾਪਟਰ ਪ੍ਰੋਗਰਾਮ ‘ਚ ਰੁਕਾਵਟ ਬਣ ਗਿਆ। ਸਿੱਧੂ ਜਿਸ ਵੇਲੇ ਰਾਏਪੁਰ ਮੁੰਗੋਲੀ ਜ਼ਿਲ੍ਹੇ ਦੇ ਬਾਲਾਪੁਰ ਜਾ ਰਹੇ ਸਨ ਉਦੋਂ ਅਸਮਾਨ ਵਿਚ ਕਰੀਬ 3-4 ਹਜ਼ਾਰ ਫੁੱਟ ਦੀ ਉਚਾਈ ‘ਤੇ ਜਾ ਕੇ ਹੈਲੀਕਾਪਟਰ ਦਾ ਦਰਵਾਜ਼ਾ ਅਚਾਨਕ ਖੁੱਲ ਗਿਆ। ਉਸ ਸਮੇਂ ਨਵਜੋਤ ਸਿੰਘ ਸਿੱਧੂ ਦੇ ਨਾਲ ਪਰਗਟ ਸਿੰਘ ਤੇ ਬ੍ਰਿਗੇਡੀਆਰ ਪ੍ਰਦੀਪ ਸਿੰਘ ਵੀ ਮੌਜੂਦ ਸਨ ਜਿਨ੍ਹਾਂ ਨੇ ਹੈਲੀਕਾਟਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਸੂਤਰਾਂ ਮੁਤਾਬਿਕ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਕਾਂਗਰਸ ਲੀਡਰ ਪਰਗਟ ਸਿੰਘ ਸਵੇਰੇ 11:30 ਵਜੇ ਰਾਏਪੁਰ ਪਹੁੰਚੇ ਸਨ। ਬਾਲਾਪੁਰ ਦੀ ਸਭਾ ਲਈ ਉਹਨਾਂ ਨੇ 11:30 ਵਜੇ ਪਹੁੰਚਣਾ ਸੀ ਪਰ ਹੈਲੀਕਾਟਰ ਓਡੀਸ਼ਾ ਵਿਚ ਸੀ। ਜਦੋਂ ਹੈਲੀਕਾਪਟਰ ਓਡੀਸ਼ਾ ਤੋਂ ਰਾਏਪੁਰ ਪਹੁੰਚਿਆ ਤਾਂ ਉਸ ਦੀ ਸਰਵਿਸ ਕੀਤੀ ਗਈ ਅਤੇ ਕਰੀਬ 1:30 ਵਜੇ ਉਹਨਾਂ ਨੇ ਬਾਲਾਪੁਰ ਲਈ ਉਡਾਣ ਭਰੀ। ਇਸ ਤੋਂ ਕਰੀਬ 10 ਮਿੰਟ ਬਾਅਦ ਹੀ ਹੈਲੀਕਾਪਟਰ ਦਾ ਨਵਜੋਤ ਸਿੱਧੂ ਦੇ ਪਾਸੇ ਵਾਲਾ ਗੇਟ ਖੁੱਲ ਗਿਆ ਅਤੇ ਸਾਰੇ ਲੋਕ ਘਬਰਾ ਗਏ। ਬਾਲਾਪੁਰ ਤੋਂ ਸਿੱਧੂ ਅਤੇ ਪਰਗਟ ਸਿੰਘ ਨੇ ਡੋਗਰਗਾਓਂ, ਬਿਲਾਈਗੜ੍ਹ ਅਤੇ ਸਰਾਯਾਪਾਲੀ ਜਾਣਾ ਸੀ, ਪਰ ਫਿਊਲ ਨਾ ਹੋਣ ਕਾਰਨ ਹੈਲੀਕਾਪਟਰ ਨੂੰ ਵਾਪਿਸ ਰਾਏਪੁਲ ਲਿਆਂਦਾ ਗਿਆ ਕਰੀਬ 4 ਵਜੇ ਹੈਲੀਕਾਪਟਰ ਨੇ ਡੋਂਗਰਗਾਓਂ ਲਈ ਉਡਾਣ ਭਰੀ।

Check Also

ਪਾਕਿ ਵਿਰੁੱਧ ਭਾਰਤ ਨੇ ਕੀਤੀ ਵੱਡੀ ਕਾਰਵਾਈ, ਬਾਲਕੋਟ ਕਾਰਵਾਈ ਫਿਰ ਕਰਵਾਈ ਯਾਦ!

ਸ੍ਰੀ ਨਗਰ : ਗੁਆਂਢੀ ਮੁਲਕ ਪਾਕਿਸਤਾਨ ਵਾਲੇ ਪਾਸਿਓਂ ਹੋ ਰਹੀਆਂ ਕਥਿਤ ਅੱਤਵਾਦੀ ਗਤੀਵਿਧੀਆਂ ਤੋਂ ਬਾਅਦ …

Leave a Reply

Your email address will not be published. Required fields are marked *