ਲੱਚਰਤਾ ਬਾਰੇ ਖੁੱਲ੍ਹ ਕੇ ਬੋਲੇ ਰੇਸ਼ਮ ਸਿੰਘ ਅਨਮੋਲ, ਦੱਸਿਆ ਇਸ ਸ਼ਬਦ ਦਾ ਅਸਲੀ ਮਤਲਬ

TeamGlobalPunjab
4 Min Read

ਉਂਝ ਤਾਂ ਪੰਜਾਬੀ ਇੰਡਸਟਰੀਜ਼ ‘ਚ ਪੰਜਾਬੀ ਕਲਾਕਾਰਾਂ ਦੀ ਭਰਮਾਰ ਹੈ ਪਰ ਰੇਸ਼ਮ ਸਿੰਘ ਅਨਮੋਲ ਪੰਜਾਬੀ ਇੰਡਸਟਰੀ ਦੇ ਇੱਕ ਨਾਮੀ ਕਲਾਕਾਰ ਹਨ। ਉਨ੍ਹਾਂ ਨੇ ਪੰਜਾਬੀਆਂ ਨੂੰ ਕਈ ਹਿੱਟ ਗੀਤ ਦਿੱਤੇ ਤੇ ਉਨ੍ਹਾਂ ਦੇ ਹਰ ਗੀਤ ਵਿੱਚ ਕੋਈ ਨਾ ਕੋਈ ਸੁਨੇਹਾ ਜ਼ਰੂਰ ਹੁੰਦਾ ਹੈ। ਆਪਣੇ ਨਵੇਂ ਪੰਜਾਬੀ ਗੀਤ “ਚਲਾਨ“ ਰਾਹੀਂ ਉਹ ਕਾਫੀ ਚਰਚਾ ਵਿੱਚ ਨੇ। ਸਾਡੇ ਇੰਟਰਟੇਨਮੈਂਟ ਚੈਨਲ ਪੰਜਾਬੀ ਬੀਟਸ ‘ਤੇ ਰੇਸ਼ਮ ਸਿੰਘ ਅਨਮੋਲ ਨਾਲ ਹੋਈ ਖਾਸ ਮੁਲਾਕਾਤ ਦੀ ਰਿਪੋਰਟ…

ਸਵਾਲ: ਗੀਤ ਚਲਾਨ ਦਾ ਆਈਡੀਆ ਤੁਹਾਨੂੰ ਕਿਵੇਂ ਆਇਆ?
ਜਵਾਬ: ਕੁਝ ਦਿਨ ਪਹਿਲਾਂ ਮੇਰੇ ਇੱਕ ਦੋਸਤ ਦੇ ਪਿਤਾ ਦੀ ਗੱਡੀ ਸਾਹਮਣੇ ਅਚਾਨਕ ਅਵਾਰਾ ਪਸ਼ੂ ਆ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ ਤੇ ਇਸ ਘਟਨਾ ‘ਤੇ ਮੈਨੰ ਬਹੁਤ ਦੁੱਖ ਹੋਇਆ। ਸਿਰਫ ਇਹੀ ਨਹੀਂ ਆਏ ਦਿਨ ਅਵਾਰਾ ਪਸ਼ੂਆਂ ਕਰਕੇ ਕਈ ਹੁੰਦੀਆਂ ਹਨ। ਦੂਜੇ ਪਾਸੇ ਸੈਂਟਰ ਸਰਕਾਰ ਨੇ ਚਲਾਨਾਂ ਦੇ ਰੇਟ ਤਾਂ ਵਧਾ ਦਿੱਤੇ ਹਨ। ਰੇਟ ਤਾਂ ਵਧੇ ਚਲੋਂ ਕੋਈ ਗੱਲ ਨਹੀਂ ਟੁੱਟੀਆਂ ਸੜਕਾਂ ਤੇ ਅਵਾਰਾ ਪਸ਼ੂਆਂ ਨਾਲ ਹੋ ਰਹੀਆਂ ਮੌਤਾਂ ਲਈ ਅੱਜ ਤੱਕ ਕੋਈ ਹੱਲ ਨਹੀਂ ਹੋ ਸਕਿਆ। ਜੇਕਰ ਕਿਸੇ ਦੀ ਮੌਤ ਟੁੱਟੀ ਸੜਕ ਜਾਂ ਅਵਾਰਾ ਪਸ਼ੂ ਕਾਰਨ ਹੁੰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ? ਇਸ ਕਾਰਨ ਹੋਈਆ ਮੌਤਾਂ ਬਾਰੇ ਤਾਂ ਚਲਾਨ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਹੁਣ ਤਾਂ ਸਾਡੇ ਤੋਂ cow cess tax ਵੀ ਲਿਆ ਜਾਣ ਲੱਗਿਆ ਜਿਸ ਦਾ ਕੀ ਕੀਤਾ ਜਾਂਦਾ, ਕੁਝ ਪਤਾ ਨਹੀਂ।

ਇਸ ਤੋਂ ਇਲਾਵਾ ਇਸ ਗੀਤ ਰਾਹੀਂ ਪੰਜਾਬੀ ਵੀਰਾਂ ਨੂੰ ਹੋਰ ਵੀ ਬਹੁਤ ਸਾਰੇ ਸੁਨੇਹੇ ਦਿੱਤੇ ਹਨ ਜਿਸ ਵਿੱਚ ਡਰਾਈਵਿੰਗ ਕਰਦੇ ਹੋਏ ਸਾਡੇ ਸਾਰਿਆਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਨੂੰ ਵੀ ਦਿਖਾਇਆ ਗਿਆ ਹੈ। ਸੋ ਮੇਰੇ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਇਸ ਗੀਤ ਰਾਹੀਂ ਸਰਕਾਰ ਨੂੰ ਸੁਨੇਹਾ ਦਿੱਤਾ ਜਾਵੇ ਤੇ ਨਾਲ ਹੀ ਪੰਜਾਬੀਆਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ।

ਸਵਾਲ: ਗੀਤ ਬਣਾਉਣ ਵਿੱਚ ਤੁਹਾਡਾ ਕਿਨ੍ਹਾਂ ਕਿਨ੍ਹਾਂ ਨੇ ਸਾਥ ਦਿੱਤਾ?
ਜਵਾਬ : ਮੇਰੇ ਦੋਸਤ ਪੀ ਐੱਸ ਚੌਹਾਨ ਨੇ ਇਸ ਗੀਤ ਨੂੰ ਲਿਖਿਆ ਹੈ ਗੀਤਾ ਦਾ ਮਿਊਜ਼ਿਕ ਮੇਰੇ ਭਰਾ ਗੌਤਮ ਜੀ ਤੇ ਰਾਜ ਗਿੱਲ ਆਸਟ੍ਰੇਲੀਆ ਨੇ ਦਿੱਤਾ। ਚਰਨਪ੍ਰ਼ੀਤ ਧਾਲੀਵਾਲ ਤੇ ਅਸੀਂ ਸਭ ਨੇ ਇੱਕ ਟੀਮ ਦੇ ਰੂਪ ਵਿੱਚ ਮਿਲ ਕੇ ਇਸ ਗੀਤ ਨੂੰ ਬਣਾਇਆ ਹੈ।

- Advertisement -

ਸਵਾਲ: ਲੋਕਾਂ ਵੱਲੋਂ ਕਿਹਾ ਜਾਂਦਾ ਕਿ ਕਲਾਕਾਰ ਬਹੁਤ ਘੱਟ ਸੋਸ਼ਲ ਗਾਣੇ ਕਰਦੇ ਹਨ, ਇਸ ਦਾ ਕਸੂਰਵਾਰ ਕੌਣ?
ਰੇਸਮ ਸਿੰਘ ਅਨਮੋਲ : ਸਮੇਂ ਸਮੇਂ ਤੇ ਲੋਕਾਂ ਵੱਲੋਂ ਲੱਚਰਤਾ ਨੂੰ ਲੈ ਕੇ ਬਹੁਤ ਸਾਰੇ ਕਲਾਕਾਰਾਂ ‘ਤੇ ਸਵਾਲ ਕੀਤੇ ਅਸਲ ਵਿੱਚ ਬਹੁਤ ਘੱਟ ਲੋਕਾਂ ਨੂੰ ਲੱਚਰਤਾ ਦਾ ਮਤਲਬ ਪਤਾ ਹੁੰਦਾ। ਲੋਕਾਂ ਵੱਲੋਂ ਜਾਂ ਕਹਿ ਲਓ ਸਾਡੇ ਸੁਣਨ ਵਾਲਿਆ ਵੱਲੋਂ ਬੱਬੂ ਮਾਨ, ਅਮਰ ਸਿੰਘ ਚਮਕੀਲਾ ਇੱਥੋਂ ਤੱਕ ਮੇੇਰੇ ਤੇ ਵੀ ਇਸ ਬਾਰੇ ਸਵਾਲ ਉਠਦੇ ਰਹੇ ਹਨ।

ਲੱਚਰਤਾ ਉਹ ਨਹੀਂ ਜੋ ਲੋਕ ਸਮਝਦੇ ਹਨ ਅਸਲ ਵਿੱਚ ਜਦੋਂ ਅਸੀਂ ਦੂਜੇ ਧਰਮਾਂ ਵਿੱਚ ਬੁਰਾਈ ਵੇਖਦੇ ਹਾਂ, ਅਸੀਂ ਗਰੀਬ ਦੀ ਮਦਦ ਨਹੀਂ ਕਰਦੇ, ਜਦੋਂ ਅਸੀਂ ਜਾਤ-ਪਾਤ ਨੂੰ ਵੇਖਦੇ ਹਾਂ। ਜਦੋਂ ਅਸੀਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੇ ਹਾਂ ਨਾਲ ਹੀ ਜਦੋਂ ਅਸੀਂ ਗਲਤ-ਗਲਤ ਭਾਸ਼ਾਵਾਂ ਵਿੱਚ ਇੱਕ-ਦੂਜੇ ਨੂੰ ਕੰਮੈਂਟਸ ਕਰਦੇ ਹਾਂ, ਜਿਸ ਨੂੰ ਫੇਸਬੁੁੱਕ ਰਾਹੀਂ ਸਾਡੀਆਂ ਸਾਰਿਆਂ ਦੀਆਂ ਧੀਆਂ-ਭੈਣਾਂ ਸਭ ਵੇਖਦੀਆਂ ਹਨ ਇਹ ਸਾਰੀਆਂ ਲੱਚਰਤਾ ਦੀ ਨਿਸ਼ਾਨੀਆਂ ਹੁੰਦੀਆਂ ਨੇ।

ਸਵਾਲ: ਕਲਾਕਾਰੀ ਤੋਂ ਇਲਾਵਾ ਤੁਸੀਂ ਕੀ ਕਰਦੇ ਹੋ?
ਰੇਸ਼ਮ ਸਿੰਘ ਅਨਮੋਲ : ਮੈ ਖੇਤੀ ਕਰਦਾ ਹਾਂ, ਸਭ ਤੋਂ ਪਹਿਲਾਂ ਅਸੀਂ ਜ਼ਿਮੀਦਾਰ ਹਾਂ ਤੇ ਕਲਾਕਾਰ ਬਾਅਦ ਵਿੱਚ। ਮੈਂ ਕਲਾਕਾਰੀ ਤੋਂ ਬਿਨ੍ਹਾ ਖੇਤੀਬਾੜੀ ਦਾ ਸਾਰਾ ਕੰਮ ਕਰਦਾ ਹਾਂ। ਖੇਤੀਬਾੜੀ ਸਾਡੀ ਜਿ਼ੰਦ-ਜਾਨ ਹੈ।

ਸਵਾਲ: ਤੁਸੀ ਪੰਜਾਬੀ ਫਿਲਮ ਲੈ ਕੇ ਕਦੋਂ ਆ ਰਹੇ ਹੋ?
ਰੇਸ਼ਮ ਸਿੰਘ ਅਨਮੋਲ : ਹਾਲੇ ਤੱਕ ਇਸ ਬਾਰੇ ਕੋਈ ਵਿਚਾਰ ਨਹੀਂ ਕੀਤਾ ਫਿਲਮਾਂ ਵਿੱਚ ਅਹਿਮ ਕਲਾਕਾਰ ਵਜੋਂ ਭੂਮਿਕਾ ਨਿਭਾਉਣ ਲਈ ਮੈਨੂੰ ਕਈ ਵਾਰ ਆਫਰ ਜ਼ਰੂਰ ਆਏ ਨੇ ਹਾਲੇ ਅਜੇ ਮੈਂ ਆਪਣੇ-ਆਪ ਨੂੰ ਇਸ ਕਾਬਲ ਨਹੀਂ ਸਮਝਦਾ। ਇਸ ਸਮੇਂ ਪੰਜਾਬੀ ਗੀਤਾਂ ਤੇ ਲਾਈਟ ਸਟੇਜ ਪ੍ਰੋਗਰਾਮਾਂ ਰਾਹੀਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ‘ਚ ਬਹੁਤ ਮਜ਼ਾ ਆ ਰਿਹਾ ਤੇ ਇਹ ਸੇਵਾ ਹਮੇਸ਼ਾ ਕਰਦਾ ਰਹਾਂਗਾ।

Share this Article
Leave a comment