ਲੁਧਿਆਣਾ : ਘਰ ‘ਚ ਰੱਖੇ ਨੌਕਰ ਨੇ ਘਰ ਦੇ ਮੈਂਬਰਾਂ ਨੂੰ ਨਸ਼ਾ ਦੇ ਕੇ ਵਾਰਦਾਤ ਨੂੰ ਦਿੱਤਾ ਅੰਜਾਮ

TeamGlobalPunjab
2 Min Read

ਲੁਧਿਆਣਾ: ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਵਿੱਚ ਬੀਤੀ ਦੇਰ ਰਾਤ ਘਰ ‘ਚ ਰੱਖੇ ਨੌਕਰ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨੌਕਰ ਨੇ ਘਰ ਵਿੱਚ ਮੌਜੂਦ ਬਜ਼ੁਰਗ ਜੋੜੇ ਅਤੇ ਬਾਕੀ ਹੋਰ 4 ਵਰਕਰਾਂ ਨੂੰ ਨਸ਼ਾ ਦੇਕੇ ਘਰ ਵਿਚ ਰੱਖੇ ਗਹਿਣੇ ਅਤੇ ਨਗਦੀ ਲੁੱਟ ਲਈ।  ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰ ਦੇ ਮੈਂਬਰਾਂ ਸਣੇ 6 ਲੋਕ ਨਿਜੀ ਹਸਪਤਾਲ ਵਿਚ ਦਾਖਲ ਹਨ ਹਾਲਾਂਕਿ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਸਾਰੇ ਹਾਲੇ ਵੀ ਨਸ਼ੇ ਦੀ ਹਾਲਤ ‘ਚ ਹਨ।

ਮੌਕੇ ਤੇ ਪਹੁੰਚੇ ਏ ਸੀ ਪੀ ਜਤਿੰਦਰ ਸਿੰਘ ਨੇ ਦੱਸਿਆ ਕਿ 1 ਨੇਪਾਲੀ ਨੂੰ ਪਰਿਵਾਰ ਵਲੋਂ 1 ਮਹੀਨਾ ਪਹਿਲਾਂ ਹੀ ਰੱਖਿਆ ਗਿਆ ਸੀ ਜਿਸ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਸ ਨਾਲ ਹੋਰ ਕੌਣ ਸਾਥੀ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁੱਟ ਕਿੰਨੀ ਹੋਈ ਇਸ ਬਾਰੇ ਘਰ ਦੇ ਬੇਟੇ ਤੇ ਨੂੰਹ ਦੇ ਆਉਣ ਤੇ ਹੀ ਪਤਾ ਚਲੇਗਾ ਕਿਉਂਕਿ ਵਾਰਦਾਤ ਸਮੇਂ ਉਹ ਘਰ ਨਹੀਂ ਸਨ। ਉਨ੍ਹਾਂ ਕਿਹਾ 6 ਮੈਂਬਰਾਂ ਨੂੰ ਨਸ਼ਾ ਦਿੱਤਾ ਗਿਆ ਸੀ ਜਿਸ ਵਿਚ ਘਰ ਦੇ ਬਜ਼ੁਰਗ ਵੀ ਸ਼ਾਮਿਲ ਹਨ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ । ਪਰ ਹਾਲੇ ਵੀ ਨਸ਼ੇ ਦੀ ਹਾਲਤ ‘ਚ ਹਨ।  ਉਨ੍ਹਾਂ ਦੇ ਸਹੀ ਹੋਣ ਤੇ ਹੀ ਪੁਰੀ ਵਾਰਦਾਤ ਬਾਰੇ ਪਤਾ ਚਲੇਗਾ। ਉਨ੍ਹਾਂ ਕਿਹਾ ਨੌਕਰ ਦੀ ਪਰਿਵਾਰ ਨੇ ਸਨਾਖਤ ਕਰਵਾਈ ਹੋਈ ਹੈ ਉਸ ਦਾ ਪਤਾ ਪੁਲਿਸ ਨੂੰ ਮਿਲ ਗਿਆ ਹੈ।

Share this Article
Leave a comment