ਮੈਚ ਦੌਰਾਨ ਰੋਹਿਤ ਸ਼ਰਮਾਂ ਨੇ ਕੀਤੀ ਅਜਿਹੀ ਹਰਕਤ ਕਿ ਹੁਣ ਹੋ ਰਹੇ ਹਨ ਟ੍ਰੋਲ?

ਵਿਸ਼ਾਖਾਪਟਨਮ : ਮੈਚ ਦੌਰਾਨ ਕਈ ਵਾਰ ਕੋਈ ਅਜਿਹੀ ਗੱਲ ਹੁੰਦੀ ਹੈ ਕਿ ਖਿਡਾਰੀ ਆਪਣਾ ਆਪਾ ਹੀ ਖੋਹ ਦਿੰਦੇ ਹਨ। ਕੁਝ ਅਜਿਹਾ ਹੀ ਇੰਨੀ ਦਿਨੀਂ ਰੋਹਿਤ ਸ਼ਰਮਾਂ ਨਾਲ ਵੀ ਹੋ ਰਿਹਾ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ ਵਿੱਚ ਮੈਚ ਦੇ ਚੌਥੇ ਦਿਨ ਇੱਕ ਖਿਡਾਰੀ ਕਿਸੇ ਦੂਜੇ ਖਿਡਾਰੀ ਨੂੰ ਗਾਲੀ ਦਿੰਦੇ ਸੁਣਾਈ ਦਿੰਦੇ ਹਨ ਤੇ ਇਹ ਅਵਾਜ਼ ਰੋਹਿਤ ਸ਼ਰਮਾਂ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ 25 ਵੇਂ ਓਵਰ ਦੀ ਦੱਸੀ ਜਾਂਦੀ ਹੈ। ਇਸ ਸਮੇਂ ਭਾਰਤ ਦੀਆਂ ਇੱਕ ਵਿਕਟ ਦੇ ਨੁਕਸਾਨ ਨਾਲ 61 ਦੌੜਾਂ ਸਨ। ਇਸ ਦੌਰਾਨ ਹੋਇਆ ਇੰਝ ਕਿ ਰੋਹਿਤ ਸਟ੍ਰਾਇਕ ‘ਤੇ ਇੱਕ ਰਨ ਲੈਣਾ ਚਾਹੁੰਦੇ ਸਨ ਤਾਂ ਪੁਜਾਰਾ ਨੇ ਉਨ੍ਹਾਂ ਨੂੰ ਵਾਪਸ ਕ੍ਰੀਜ ਵੱਲ ਭੇਜ ਦਿੱਤਾ। ਇਸ ਤੋਂ ਵੀਡੀਓ ‘ਚ ਇੱਕ ਵਿਅਕਤੀ ਦੀ ਗਾਲ ਦਿੰਦੇ ਹੋਏ ਅਵਾਜ਼ ਸੁਣਾਈ ਦਿੰਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹ ਗਾਲ ਗੁੱਸਾ ਖਾ ਕੇ ਰੋਹਿਤ ਨੇ ਪੁਜਾਰਾ ਨੂੰ ਦਿੱਤੀ ਹੈ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਰੋਹਿਤ ਸ਼ਰਮਾਂ ਕਾਫੀ ਟ੍ਰੋਲ ਹੋ ਰਹੇ ਹਨ। ਇੰਗਲੈਂਡ ਦੇ ਇੱਕ ਆਲ ਰਾਉਂਡਰ ਖਿਡਾਰੀ ਬੇਨ ਸਟੋਕਸ ਨੇ ਵੀ ਇਸ ਨੂੰ ਟਵੀਟ ਕਰਦੇ ਹੋਏ ਰੋਹਿਤ ਸ਼ਰਮਾਂ ਨੂੰ ਟ੍ਰੋਲ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ, “ਇਸ ਵਾਰ ਵਿਰਾਟ ਨਹੀਂ ਰੋਹਿਤ ਜੇਕਰ ਤੁਸੀਂ ਸਮਝ ਗਏ ਤਾਂ…”

ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਦੇ ਸਲਾਮੀ ਬੱਲੇਬਾਜ ਰੋਹਿਤ ਸ਼ਰਮਾਂ ਇੱਕ ਟੈਸਟ ਮੈਚ ਦੌਰਾਨ ਦੋਨਾਂ ਪਾਰੀਆਂ ਵਿੱਚ ਸ਼ਤਕ ਬਣਾਉਣ ਵਾਲੇ ਭਾਰਤ ਦੇ ਛੇਵੇਂ ਬੱਲੇਬਾਜ਼ ਬਣ ਗਏ ਹਨ।ਇਸ ਦੌਰਾਨ ਖਾਸ ਗੱਲ ਇਹ ਹੈ ਕਿ ਰੋਹਿਤ ਨੇ ਪਹਿਲੀ ਵਾਰ ਬਤੌਰ ਸਲਾਮੀ ਬੱਲੇਬਾਜ ਖੇਡਦਿਆਂ ਇਹ ਮੁਕਾਮ ਹਾਸਲ ਕੀਤਾ।

Check Also

ਕਾਮਨਵੈਲਥ ਖੇਡਾਂ ‘ਚ ਭਾਰਤ ਨੂੰ ਚੌਥਾ ਤਮਗਾ, ਵੇਟਲਿਫਟਰ ਬਿੰਦਿਆਰਾਣੀ ਦੇਵੀ ਨੇ ਜਿੱਤਿਆ ਚਾਂਦੀ ਦਾ ਤਮਗਾ

Bindyarani Devi Silver Medal Commonwealth Games 2022: ਕਾਮਨਵੈਲਥ ਖੇਡਾਂ ਦਾ ਦੂਜਾ ਦਿਨ ਭਾਰਤ ਲਈ ਬਹੁਤ …

Leave a Reply

Your email address will not be published.