ਸਰਦੂਲਗੜ੍ਹ : ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆ ਪਿੰਡ ਕੁਸਲਾ ਜਿਲਾ ਸਰਦੂਲਗੜ੍ਹ ਦੇ ਕਬੱਡੀ ਖਿਡਾਰੀ ਨੂੰ ਪਿੱਛਲੇ ਇਕ ਹਫਤੇ ਤੋਂ ਖਾਂਸੀ ਜ਼ੁਕਾਮ ਹੋਣ ਕਾਰਨ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਘਰ ਹੀ ਰਖਿਆ ਹੋਇਆ ਸੀ। ਪਰ ਅੱਜ ਖਿਡਾਰੀ ਨੂੰ ਹੋਈ ਸਾਹ ਦੀ ਤਕਲੀਫ਼ ਨੂੰ ਵੇਖਦੇ ਹੋਏ ਸ਼ੱਕੀ ਮਰੀਜ਼ ਦੇ ਤੋਰ ਤੇ ਮਾਨਸਾ ਹਸਪਤਾਲ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਖਿਡਾਰੀ ਹੋਲਾ ਮਹੱਲਾ ਚ’ ਕਬੜੀ ਖੇਡ ਕੇ ਆਪਣੇ ਪਿੰਡ ਵਾਪਿਸ ਆਇਆ ਸੀ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਨੂੰ ਵੀ ਘਰ ਚ ਨਜ਼ਰਬੰਦ ਕਰ ਦਿੱਤਾ ਗਿਆ ਹੈ ਤੇ ਸਿਹਤ ਵਿਭਾਗ ਉਹਨਾਂ ਦੀ ਵੀ ਜਾਂਚ ਕਰੇਗਾ ।