ਨਿਊਜ ਡੈਸਕ : ਮਹਾਰਾਸ਼ਟਰ ਵਿੱਚ ਕੋਰੋਨਾ ਦੀ ਸਥਿਤੀ ਲਗਾਤਾਰ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ, ਇੱਥੇ 13,659 ਨਵੇਂ ਕੇਸ ਸਾਹਮਣੇ ਆਏ ਹਨ। ਇਹ ਗਿਣਤੀ ਕੋਰੋਨਾ ਤੋਂ ਪ੍ਰਭਾਵਤ ਹੋਏ ਚੋਟੀ ਦੇ 10 ਦੇਸ਼ਾਂ ਵਿੱਚੋਂ ਰੂਸ, ਬ੍ਰਿਟੇਨ, ਸਪੇਨ ਅਤੇ ਜਰਮਨੀ ਵਿੱਚ ਪਾਏ ਗਏ ਨਵੇਂ ਕੇਸਾਂ ਨਾਲੋਂ ਵਧੇਰੇ ਹੈ।
ਕੇਂਦਰ ਸਰਕਾਰ ਨੇ ਵੀ ਮਹਾਰਾਸ਼ਟਰ ਦੀ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਕਈ ਵੱਡੇ ਸ਼ਹਿਰਾਂ ਵਿਚ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ।ਇਕ ਰਿਪੋਰਟ ਮੁਤਾਬਿਕ 10 ਮਾਰਚ ਨੂੰ, ਜਰਮਨੀ ਵਿੱਚ 12,246, ਰੂਸ ਵਿੱਚ 9,079, ਬ੍ਰਿਟੇਨ ਵਿੱਚ 5,926 ਅਤੇ ਸਪੇਨ ਵਿੱਚ 6,672 ਮਰੀਜ਼ ਪਾਏ ਗਏ ਹਨ। ਇਸ ਤਰ੍ਹਾਂ ਇਹ ਸਾਰੇ ਦੇਸ਼ ਮਹਾਰਾਸ਼ਟਰ ਦੇ ਪਿੱਛੇ ਹਨ।