Home / ਸੰਸਾਰ / ਬ੍ਰਿਟੇਨ ‘ਚ ਸਿੱਖਾਂ ਨੂੰ ਮਿਲੀ ਵੱਡੀ ਰਾਹਤ, ਹੁਣ ਯੂਕੇ ‘ਚ ਰੱਖ ਸਕਦੇ ਨੇ ਕਿਰਪਾਨ..

ਬ੍ਰਿਟੇਨ ‘ਚ ਸਿੱਖਾਂ ਨੂੰ ਮਿਲੀ ਵੱਡੀ ਰਾਹਤ, ਹੁਣ ਯੂਕੇ ‘ਚ ਰੱਖ ਸਕਦੇ ਨੇ ਕਿਰਪਾਨ..

ਲੰਡਨ: ਬ੍ਰਿਟੇਨ ‘ਚ ਸਰਕਾਰ ਨੇ ਇਕ ਕਾਨੂੰਨ ‘ਚ ਸੋਧ ਜਾਰੀ ਕਰਦਿਆਂ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬ੍ਰਿਟੇਨ ‘ਚ ਧਾਰਦਾਰ ਹਥਿਆਰ ਤੇ ਚਾਕੂ ਨਾਲ ਵਧ ਰਹੀਆਂ ਘਟਨਾਵਾਂ ਨਾਲ ਨਜਿਠਣ ਲਈ ਇੱਕ ਨਵਾਂ ਬਿੱਲ ਸੰਸਦ ‘ਚ ਪਾਸ ਕੀਤਾ ਹੈ ਜਿਸ ਵਿੱਚੋਂ ਸਿੱਖਾਂ ਨੂੰ ਬਾਹਰ ਰੱਖਿਆ ਗਿਆ ਹੈ। ਦੇਸ਼ ਵਿਚ ਸਿੱਖਾਂ ਨੂੰ ਲੰਬੀ ਕਿਰਪਾਨ ਰੱਖਣ ਅਤੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਦੌਰਾਨ ਇਸ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਵੀਰਵਾਰ ਨੂੰ ‘ਦ ਔਫੈਂਸਿਵ ਵੈਪਨ ਬਿੱਲ’ ਦੇ ਤਹਿਤ ਇਸ ਸਬੰਧੀ ਸ਼ਾਹੀ ਮਨਜ਼ੂਰੀ ਮਿਲੀ ਹੈ। ਬਿੱਲ ਦੇ ਸ਼ੁਰੂਆਤੀ ਡਰਾਫਟ ਵਿਚ ਸਿੱਧੇ ਤੌਰ ‘ਤੇ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਧਾਰਨਾਵਾਂ ਸ਼ਾਮਿਲ ਸਨ, ਜਿਸ ਅਨੁਸਾਰ 50 ਸੈਂਟੀਮੀਟਰ ਤੋਂ ਜ਼ਿਆਦਾ ਲੰਬੀ ਕਿਰਪਾਨ ਦੀ ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਸੀ। ਜਿਸ ਦੀ ਉਲੰਘਣਾ ਕਰਨ ‘ਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਸੀ।

ਇਸ ਬਿਲ ਨੂੰ ਲਿਆਉਣ ਲਈ ਐਡਗਬਾਸਟ, ਬਰਮਿੰਘਮ ਦੀ ਸਾਂਸਦ ਪ੍ਰੀਤ ਕੌਰ ਗਿੱਲ ਨੇ ਬਹੁਤ ਮਿਹਨਤ ਕੀਤੀ। ਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਦੇਸ਼ ਵਿਚ ਰਹਿ ਰਹੇ ਸਿੱਖ ਭਾਈਚਾਰੇ ਨੂੰ ਵੱਡੀ ਕਿਰਪਾਨ ਖਰੀਦਣ ਅਤੇ ਰੱਖਣ ਲਈ ਕਾਨੂੰਨੀ ਸੁਰੱਖਿਆ ਮਿਲੀ ਹੈ। ਉਹਨਾਂ ਕਿਹਾ ਕਿ ਇਹ ਸਿੱਖ ਭਾਈਚਾਰੇ ਅਤੇ ਸਿੱਖ ਸਾਂਸਦਾਂ ਦੀ ਸਮੂਹਿਕ ਜਿੱਤ ਹੈ।

ਜਦੋਂ ਲੇਸਟਰ ਦੇ ਇਕ ਸਿੱਖ ਪੁਲਿਸ ਅਫਸਰ ਨੂੰ ਸ਼ੁਰੂਆਤੀ ਬਿੱਲ ਬਾਰੇ ਪਤਾ ਲੱਗਿਆ ਤਾਂ ਉਸ ਨੇ ਬਿੱਲ ਹਾਊਸ ਆਫ ਕਾਮਨਸ ਵਿਚ ਪੇਸ਼ ਹੋਣ ਤੋਂ ਪਹਿਲਾਂ ਹੀ ਸਿੱਖ ਲੀਡਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਸੋਧ ਲਈ ਮਿਹਨਤ ਕਰਨ ਵਾਲੇ ਸਿੱਖ ਫੈਡਰੇਸ਼ਨ ਯੂਕੇ ਦੇ ਮੈਂਬਰ ਦਬਿੰਦਰਜੀਤ ਸਿੰਘ ਨੇ ਕਿਹਾ ਕਿ 48 ਘੰਟਿਆਂ ਦੇ ਅੰਦਰ ਹੀ ਬ੍ਰਿਟੇਨ ਦੇ ਸਿੱਖ ਵਿਧਾਇਕਾਂ ਨੇ ਸੰਸਦ ਵਿਚ ਧਾਰਮਿਕ ਕਾਰਨਾਂ ਦਾ ਹਵਾਲਾ ਦੇ ਕੇ ਸ਼ੁਰੂਆਤੀ ਬਿੱਲ ਵਿਚ ਬਦਲਾਅ ਕਰਨ ਲਈ ਕਿਹਾ।

ਉਸ ਸਮੇਂ ਨਿਸ਼ਚਿਤ ਰੂਪ ਵਿਚ ਸਾਂਸਦਾ ਨੇ ਸੂਬੇ ਦੇ ਸਕੱਤਰ ਦੇ ਨਾਲ ਮੁਲਾਕਾਤ ਕਰਕੇ ਇਹ ਸੋਧ ਲਿਆਉਣ ਲਈ ਕਿਹਾ। ਇਸ ਸਬੰਧੀ ਪ੍ਰੀਤ ਕੌਰ ਗਿੱਲ ਨੇ ਗ੍ਰਹਿ ਸਕੱਤਰ ਸਾਜਿਦ ਜਾਵਿਦ ਨਾਲ ਵੀ ਮੁਲਾਕਾਤ ਕੀਤੀ। ਕਿਰਪਾਨ ਸ਼ਬਦ ਦੋ ਸ਼ਬਦਾਂ ਨੂੰ ਜੋੜ ਕੇ ਬਣਿਆ ਹੈ ਕਿਰਪਾ+ਆਨ, ਕਿਰਪਾ ਤੋਂ ਭਾਵ ਦਇਆ ਅਤੇ ਮਾਣ ਤੋਂ ਭਾਵ ਸਨਮਾਨ ਹੈ। ਇਸ ਨੂੰ ਪਹਿਲੀ ਵਾਰ ਸਪੱਸ਼ਟੀਕਰਨ ਨੋਟ ਵਿਚ ਦਰਜ ਕੀਤਾ ਗਿਆ। ਜਿਸ ‘ਤੇ ਕਿਸੇ ਦਾ ਧਿਆਨ ਨਹੀਂ ਗਿਆ। ਕਿਰਪਾਨ ਸ਼ਬਦ ਨੂੰ ਪਹਿਲੀ ਵਾਰ ਧਾਰਮਿਕ ਕਾਰਨਾਂ ਕਰਕੇ ਕਾਨੂੰਨ ਵਿਚ ਪ੍ਰਭਾਸ਼ਿਤ ਕੀਤਾ ਗਿਆ ਤਾਂ ਜੋ ਕਿਰਪਾਨ ਲਈ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ।

Check Also

ਜਦੋਂ ਦਿੱਲੀ ਤੋਂ ਇਸਤਾਨਬੁਲ ਪਹੁੰਚੀ ਉਡਾਣ ‘ਚੋਂ ਸਾਰੇ ਯਾਤਰੀਆਂ ਦਾ ਸਮਾਨ ਹੋਇਆ ਗਾਇਬ..

ਇਸਤਾਨਬੁਲ : ਦਿੱਲੀ ਤੋਂ ਇਸਤਾਨਬੁਲ ਜਾ ਰਹੀ ਇੰਡੀਗੋ ਫਲਾਈਟ ਯਾਤਰੀਆਂ ਦਾ ਸਾਮਾਨ ਲੈ ਜਾਣਾ ਭੁੱਲ …

Leave a Reply

Your email address will not be published. Required fields are marked *