ਨਵੀਂ ਦਿੱਲੀ : ਆਸਾਰਾਮ ਦੇ ਬੇਟੇ ਨਰਾਇਣ ਸਾਈਂ ਨੂੰ ਕੋਰਟ ਨੇ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। ਸੂਰਤ ਵਿਚ ਰਹਿਣ ਵਾਲੀਆਂ ਦੋ ਸਕੀਆਂ ਭੈਣਾਂ ਵੱਲੋਂ ਲਗਾਏ ਗਏ ਬਲਾਤਕਾਰ ਦੇ ਇਲਜ਼ਾਮ ‘ਚ ਸੂਰਤ ਦੀ ਸੈਸ਼ਨ ਕੋਰਟ ਨੇ ਨਰਾਇਣ ਸਾਈਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਦੱਸ ਦਈਏ ਕਿ ਪੁਲਿਸ ਨੇ ਪੀੜਿਤ ਭੈਣਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਸੀ ਅਤੇ ਸਾਰੇ ਸਬੂਤ ਠੀਕ ਪਾਏ ਜਾਣ ਤੋਂ ਬਾਅਦ ਰੇਪ ਕੇਸ ਵਿੱਚ ਨਰਾਇਣ ਸਾਈਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਜ਼ਾ ਦਾ ਐਲਾਨ ਵੀ ਜਲਦ ਹੀ ਆਉਣ ਵਾਲੀ 30 ਅਪ੍ਰੈਲ ਨੂੰ ਹੋਵੇਗਾ। ਦੱਸ ਦਈਏ ਕਿ ਨਰਾਇਣ ਸਾਈਂ ‘ਤੇ ਦਰਜ ਇਹ ਕੇਸ 11 ਸਾਲ ਪੁਰਾਣਾ ਹੈ।
ਪੀੜਤਾ ਦੀ ਛੋਟੀ ਭੈਣ ਨੇ ਆਪਣੇ ਬਿਆਨ ‘ਚ ਨਰਾਇਣ ਸਾਈਂ ਦੇ ਖਿਲਾਫ ਠੋਸ ਸਬੂਤ ਦਿੰਦੇ ਹੋਏ ਹਰ ਲੋਕੇਸ਼ਨ ਦੀ ਪਹਿਚਾਣ ਕੀਤੀ ਹੈ, ਜਦਕਿ ਵੱਡੀ ਭੈਣ ਨੇ ਆਸਾਰਾਮ ਦੇ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਆਸਾਰਾਮ ਵਿਰੁੱਧ ਗਾਂਧੀਨਗਰ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ। ਨਰਾਇਣ ਸਾਈਂ ਦੇ ਵਿਰੁੱਧ ਕੋਰਟ ਹੁਣ ਤੱਕ 53 ਗਵਾਹਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਜਿਸ ਵਿੱਚ ਕਈ ਅਹਿਮ ਗਵਾਹ ਵੀ ਹਨ ਜਿਨ੍ਹਾਂ ਨੇ ਨਰਾਇਣ ਸਾਈਂ ਨੂੰ ਲੜਕੀਆਂ ਨੂੰ ਆਪਣੇ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਵੇਖਿਆ ਸੀ ਜਾਂ ਫਿਰ ਇਸ ‘ਚ ਦੋਸ਼ੀਆਂ ਦੀ ਮਦਦ ਕੀਤੀ ਸੀ, ਪਰ ਬਾਅਦ ਵਿੱਚ ਉਹ ਗਵਾਹ ਬਣ ਗਏ।
ਨਰਾਇਣ ਸਾਈ ‘ਤੇ ਜਿਵੇਂ ਹੀ ਬਲਾਤਕਾਰ ਦੇ ਮਾਮਲੇ ‘ਚ ਐਫ਼ਆਈਆਰ ਦਰਜ ਕੀਤੀ ਗਈ, ਉਸ ਤੋਂ ਬਾਅਦ ਉਹ ਅੰਡਰਗਰਾਉਂਡ ਹੋ ਗਿਆ ਸੀ। ਉਹ ਪੁਲਿਸ ਤੋਂ ਬਚ ਕੇ ਲਗਾਤਾਰ ਆਪਣੀ ਲੋਕੇਸ਼ਨ ਬਦਲ ਰਿਹਾ ਸੀ। ਸੂਰਤ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਨਰਾਇਣ ਸਾਈਂ ਨੂੰ ਗ੍ਰਿਫ਼ਤਾਰ ਕਰਨ ਲਈ 58 ਵੱਖ-ਵੱਖ ਟੀਮਾਂ ਬਣਾਈਆਂ ਅਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਸੀ। ਐਫ਼ਆਈਆਰ ਦਰਜ ਹੋਣ ਤੋਂ ਕਰੀਬ ਦੋ ਮਹੀਨੇ ਬਾਅਦ ਦਸੰਬਰ, 2013 ‘ਚ ਨਰਾਇਣ ਸਾਈਆਂ ਹਰਿਆਣਾ-ਦਿੱਲੀ ਸਰਹੱਦ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ।
ਬਲਾਤਕਾਰੀ ਬਾਬੇ ਦਾ ਮੁੰਡਾ ਵੀ ਰੇਪ ਕੇਸ ‘ਚ ਦੋਸ਼ੀ ਕਰਾਰ, 30 ਅਪ੍ਰੈਲ ਨੂੰ ਹੋਵੇਗੀ ਸਜ਼ਾ
Leave a comment
Leave a comment