ਮਾਂਟਰੀਅਲ: ਫਲੋਰਿਡਾ ‘ਚ ਦੂਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਸ਼ੁੱਕਰਵਾਰ ਨੂੰ ਬਜ਼ੁਰਗ ਕੈਨੇਡੀਅਨ ਜੋੜਾ ਆਪਣੇ ਮੋਬਾਈਲ ਹੋਮ ‘ਚ ਸ਼ੱਕੀ ਹਲਾਤਾਂ ‘ਚ ਮ੍ਰਿਤ ਪਾਇਆ ਗਿਆ ਇਸ ਮਾਮਲੇ ਦੀ ਜਾਂਚ ਫਲੋਰਿਡਾ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਬ੍ਰੋਵਾਰਡ ਕਾਊਂਟੀ ਸ਼ੈਰਿਫ ਆਫਿਸ ਦਾ ਕਹਿਣਾ ਹੈ ਕਿ ਮਾਰਕ ਤੇ ਰੀਟਾ ਗੈਗਨੇ ਦੇ ਗੁਆਂਢੀਆਂ ਵੱਲੋਂ ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪੌਂਪੈਨੋ ਬੀਚ ਸਥਿਤ ਘਰ ਵਿੱਚ ਪਾਈਆਂ ਗਈਆਂ। ਕੁੱਝ ਦਿਨਾਂ ਤੱਕ ਇਸ ਜੋੜੇ ਨੂੰ ਨਾ ਵੇਖਣ ਕਾਰਨ ਪਰੇਸ਼ਾਨ ਹੋਏ ਗੁਆਂਢੀ ਜਦੋਂ ਇਸ ਜੋੜੇ ਦੇ ਘਰ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਦੋਵਾਂ ਦੀਆਂ ਲਾਸ਼ਾਂ ਨਜ਼ਰ ਆਈਆਂ। ਗੁਆਂਢੀਆਂ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਘਰ ਵਿੱਚ ਦਾਖਲ ਹੋਏ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਹੀ ਸੀ।
Marc & Rita Gagne, snowbirds from Quebec, we’re found murdered in their Pompano Beach mobile home. The search for their killer is underway. Got info? Call @browardsheriff right away. @WPLGLocal10 pic.twitter.com/vatxZmIp3j
— Liane Morejon WPLG (@LianeWPLG) March 24, 2019
ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਮਾਇਆਮੀ ਕਾਉਂਸਲਰ ਆਫਿਸ ਦੇ ਅਧਿਕਾਰੀ ਸਥਾਨਕ ਅਧਿਕਾਰੀਆਂ ਨਾਲ ਰਲ ਕੇ ਹੋਰ ਵੇਰਵੇ ਇੱਕਠੇ ਕਰਨ ਦੀ ਕੋਸਿ਼ਸ਼ ਕਰ ਰਹੇ ਹਨ। ਫੈਡਰਲ ਵਿਭਾਗ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਹ ਜੋੜਾ ਕਿਊਬਿਕ ਸ਼ਹਿਰ ਤੋਂ 120 ਕਿਲੋਮੀਟਰ ਦੱਖਣਪੂਰਬ ਵੱਲ ਸਥਿਤ ਸੇਂਟ ਕਮ ਲਿਨਿਏਰੇ, ਕਿਊਬਿਕ ਤੋਂ ਸੀ।