ਚੰਡੀਗੜ੍ਹ : ਦੇਸ਼ ਅੰਦਰ ਜਿਥੇ ਸਰਕਾਰ ਅਤੇ ਪ੍ਰਸਾਸ਼ਨ ਬਿਮਾਰੀ ਨਾਲ ਨਜਿੱਠਣ ਲਈ ਰਣਨੀਤੀ ਅਖਤਿਆਰ ਕਰ ਰਿਹਾ ਹੈ ਉਥੇ ਹੀ ਕੁਝ ਸ਼ਰਾਰਤੀ ਲੋਕ ਸਰਕਾਰ ਦੇ ਹੁਕਮ ਦੀ ਉਲੰਘਣਾ ਕਰ ਰਹੇ ਹਨ ਅਤੇ ਘਰਾਂ ਵਿਚ ਨਹੀਂ ਰਹਿ ਰਹੇ। ਇਥੇ ਹੀ ਬਸ ਨਹੀਂ ਇਹ ਸ਼ਰਾਰਤੀ ਲੋਕ ਬਾਹਰ ਘੁੰਮਣ ਅਤੇ ਗ਼ਲਤ ਕਮ ਕਰਨ ਲਈ ਦੂਜੇ ਲੋਕਾਂ ਦਾ ਨਾਮ ਵੀ ਵਰਤ ਰਹੇ ਹਨ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਓਂਕਿ ਇਥੇ 2 ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜੋ ਆਪਣੇ ਆਪ ਨੂੰ ਪੱਤਰਕਾਰ ਦੱਸ ਰਹੇ ਸਨ ।
ਰਿਪੋਰਟਾਂ ਮੁਤਾਬਿਕ ਇਥੇ ਜ਼ੀਰਕਪੁਰ ਦੇ ਨੇੜੇ ਸਬ ਇੰਸਪੈਕਟਰ ਗੁਰਜੀਵਨ ਸਿੰਘ ਦੇ ਅਗਵਾਈ ਵਿਚ ਪੁਲਿਸ ਪਾਰਟੀ ਨੇ ਨਾਕਾ ਲਗਾਇਆ ਸੀ । ਇਸ ਦੌਰਾਨ ਉਨ੍ਹਾਂ ਜਦੋ ਇਕ ਕਾਰ ਚ ਸਵਾਰ 2 ਨੌਜਵਾਨਾਂ ਨੂੰ ਰੋਕਿਆ ਤਾ ਉਨ੍ਹਾਂ ਆਪਣੀ ਪਹਿਚਾਣ ਰਿਪੋਰਟਰ ਵਜੋਂ ਕਰਵਾਈ ਪਰ ਪੁਲਿਸ ਪਾਰਟੀ ਨੂੰ ਉਨ੍ਹਾਂ ਤੇ ਸ਼ੱਕ ਹੋਇਆ । ਇਸ ਦੌਰਾਨ ਉਨ੍ਹਾਂ ਦੇ ਜਦੋ ਆਈਕਾਰਡ ਚੈੱਕ ਕੀਤੇ ਗਏ ਤਾਂ ਉਹ ਫਰਜ਼ੀ ਨਿਕਲੇ । ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਦੀ ਤਲਾਸ਼ੀ ਲਈ ਜਿਸ ਦੌਰਾਨ 100 ਗ੍ਰਾਮ ਸਮੈਕ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਪਹਿਚਾਣ ਮੋਨੂੰ ਅਤੇ ਉਤਮ ਵਜੋਂ ਹੋਈ ਹੈ ਅਤੇ ਇਹ ਚੰਡੀਗੜ੍ਹ ਵਾਸੀ ਦਸੇ ਜਾ ਰਹੇ ਹਨ ।