ਪੰਜ ਦਿਨਾਂ ਦੌਰੇ ‘ਤੇ ਪਾਕਿਸਤਾਨ ਪੁੱਜਿਆ ਬ੍ਰਿਟਿਸ਼ ਸ਼ਾਹੀ ਜੋੜਾ

TeamGlobalPunjab
2 Min Read

ਬਰਤਾਨੀਆ ਦਾ ਸ਼ਾਹੀ ਜੋੜਾ ਪ੍ਰਿੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਪੰਜ ਦਿਨਾਂ ਦੇ ਦੌਰੇ ‘ਤੇ ਸੋਮਵਾਰ ਰਾਤ ਪਾਕਿਸਤਾਨ ਪੁੱਜੇ। ਪਾਕਿਸਤਾਨ ਦੇ ਨੂਰ ਖਾਨ ਏਅਰਬੇਸ ‘ਤੇ ਲੈਂਡ ਹੋਣ ਤੋਂ ਬਾਅਦ ਉੱਥੋਂ ਦੇ ਵਿਦੇਸ਼ੀ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਗੁਲਦਸਤਾ ਦੇ ਕੇ ਸ਼ਾਹੀ ਜੋੜੇ ਦਾ ਸਵਾਗਤ ਕੀਤਾ। ਇਸ ਮੌਕੇ ‘ਤੇ ‘ਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਥਾਮਸ ਡਰਿਊ ਵੀ ਮੌਜੂਦ ਸਨ।

ਪਾਕਿਸਤਾਨ ਨੇ ਸ਼ਾਹੀ ਜੋੜੇ ਦੇ ਸਵਾਗਤ ਲਈ ਸ਼ਾਨਦਾਰ ਤਿਆਰੀ ਕੀਤੀ ਸੀ ਤੇ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਦਾ ਰੈੱਡ ਕਾਰਪੇਟ ਸਵਾਗਤ ਕੀਤਾ ਗਿਆ। ਸ਼ਾਹੀ ਜੋੜੇ ਦੀ ਇਸ ਯਾਤਰਾ ਨਾਲ ਬੇਹੱਦ ਉਤਸ਼ਾਹਿਤ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਕਿਹਾ, ਡਿਊਕ ਤੇ ਡਚੇਜ ਆਫ ਕੈਂਮਬਰਿਜ ਦੇਸ਼ ਦੇ ਕਈ ਹਿੱਸਿਆਂ ‘ਚ ਯਾਤਰਾ ਕਰਨਗੇ। ਉਨ੍ਹਾਂ ਨੇ ਕਿਹਾ, ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਲੋਕਾਂ ਨਾਲ ਜੋ ਸੰਪਰਕ ਸਥਾਪਤ ਹੋਵੇਗਾ, ਉਹ ਸਦਭਾਵਨਾ ਪੈਦਾ ਕਰੇਗਾ।

ਵਿਦੇਸ਼ੀ ਮੰਤਰੀ ਕੁਰੈਸ਼ੀ ਨੇ ਪੰਜ ਦਿਨਾਂ ਦੀ ਇਸ ਯਾਤਰਾ ਨੂੰ ਲੈ ਕੇ ਕਿਹਾ ਕਿ 2006 ਤੋਂ ਬਾਅਦ ਇਹ ਦੇਸ਼ ਵਿੱਚ ਪਹਿਲਾ ਸ਼ਾਹੀ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਸ਼ਾਹੀ ਜੋੜੇ ਦੇ ਸਵਾਗਤ ਨੂੰ ਲੈ ਕੇ ਬ੍ਰਿਟਿਸ਼ ਹਾਈ ਕਮਿਸ਼ਨਰ ਥਾਮਸ ਡਰਿਊ ਨੇ ਟਵਿਟਰ ‘ਤੇ ਕਿਹਾ ਸੀ ਕਿ ਇਹ ਇੱਕ ਬਹੁਤ ਹੀ ਰੋਮਾਂਚਕ ਪ੍ਰੋਗਰਾਮ ਹੋਵੇਗਾ। ਉਨ੍ਹਾਂ ਨੇ ਕਿਹਾ, ਇਹ ਨਿਸ਼ਚਿਤ ਰੂਪ ਨਾਲ ਬ੍ਰਿਟੇਨ ਤੇ ਪਾਕਿਸਤਾਨ ਦੇ ਵਿੱਚ ਇਤਿਹਾਸਿਕ ਸਬੰਧਾਂ ਦਾ ਸਨਮਾਨ ਕਰੇਗਾ।

ਪਾਕਿਸਤਾਨ ਵਿੱਚ ਆਪਣੇ ਦੌਰੇ ਦੇ ਦੌਰਾਨ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਇਸਲਾਮਾਬਾਦ, ਲਾਹੌਰ, ਗਿਲਗਿਤ – ਬਾਲਟਿਸਤਾਨ ਅਤੇ ਸਰਹੱਦੀ ਖੇਤਰਾਂ ਦਾ ਦੌਰਾ ਕਰਨਗੇ। ਇਸ ਯਾਤਰਾ ਵਿੱਚ 1,000 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ ਅਤੇ ਪਾਕਿਸਤਾਨ ਦੀ ਸੰਸਕ੍ਰਿਤੀ , ਭਾਈਚਾਰੇ ਤੇ ਇੱਥੋਂ ਦੀ ਖੂਬਸੂਰਤ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ।

Share this Article
Leave a comment