Home / ਪੰਜਾਬ / ਪੀ.ਏ.ਯੂ. ਵਿੱਚ ਨਵੇਂ ਕਾਲਜ ਦਾ ਲੋਗੋ ਬਨਾਉਣ ਲਈ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ

ਪੀ.ਏ.ਯੂ. ਵਿੱਚ ਨਵੇਂ ਕਾਲਜ ਦਾ ਲੋਗੋ ਬਨਾਉਣ ਲਈ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ

ਲੁਧਿਆਣਾ : ਪੀ.ਏ.ਯੂ. ਵਿੱਚ ਨਵੇਂ ਬਣੇ ਕਾਲਜ ਆਫ਼ ਹਾਰਟੀਕਲਚਰ ਐਂਡ ਫੌਰੈਸਟਰੀ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕਾਲਜ ਨਾਲ ਸਾਂਝ ਹੋਰ ਪੱਕੀ ਕਰਨ ਲਈ ਲੋਗੋ ਬਨਾਉਣ ਦਾ ਇੱਕ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਡਾ. ਕੇ ਐਸ ਔਲਖ ਪ੍ਰੀਖਿਆ ਹਾਲ ਵਿੱਚ ਹੋਇਆ। ਯੂਨੀਵਰਸਿਟੀ ਦੇ ਪੰਜ ਕਾਲਜਾਂ ਦੇ 47 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਇਹਨਾਂ ਵਿੱਚ 22 ਅੰਡਰ ਗ੍ਰੈਜੂਏਟ ਅਤੇ 25 ਪੋਸਟ ਗ੍ਰੈਜੂਏਟ ਵਿਦਿਆਰਥੀ ਸਨ। ਕਾਲਜ ਆਫ਼ ਹਾਰਟੀਕਲਚਰ ਐਂਡ ਫੌਰੈਸਟਰੀ ਦੇ 19 ਵਿਦਿਆਰਥੀ, ਬੇਸਿਕ ਸਾਇੰਸਜ਼ ਕਾਲਜ ਦੇ 13 ਵਿਦਿਆਰਥੀ ਅਤੇ ਕਮਿਊਨਟੀ ਸਾਇੰਸ ਕਾਲਜ ਦੇ 10 ਵਿਦਿਆਰਥੀ ਇਸ ਮੌਕੇ ਲੋਗੋ ਬਨਾਉਣ ਦੇ ਮੁਕਾਬਲੇ ਵਿੱਚ ਬੈਠੇ। ਇਸ ਈਵੈਂਟ ਦੇ ਕੁਆਰਡੀਨੇਟਰ ਸਬਜ਼ੀ ਵਿਗਿਆਨ ਵਿਭਾਗ ਦੇ ਡਾ. ਨੀਨਾ ਚਾਵਲਾ ਸਨ।

Check Also

ਬੀਬੀ ਜਗੀਰ ਕੌਰ ਤੇ ਬਿਕਰਮ ਮਜੀਠੀਆ ਇਹਨਾਂ ਹਲਕਿਆਂ ਤੋਂ ਲੜਨਗੇ ਚੋਣਾਂ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਦੋ ਹੋਰ …

Leave a Reply

Your email address will not be published. Required fields are marked *