ਪੀ.ਏ.ਯੂ. ਦੇ 29 ਵਿਦਿਆਰਥੀਆਂ ਦੀ ਵਿਦੇਸ਼ ਤੋਂ ਸਕਾਲਰਸ਼ਿਪ ਲਈ ਚੋਣ

TeamGlobalPunjab
2 Min Read

ਲੁਧਿਆਣਾ: ਪੀ.ਏ.ਯੂ. ਦੇ 29 ਵਿਦਿਆਰਥੀ ਸਾਲ 2018-19 ਦੌਰਾਨ ਵਿਦੇਸ਼ ਦੀ ਸਕਾਲਰਸ਼ਿਪ ਲਈ ਚੁਣੇ ਗਏ। ਇਹਨਾਂ ਵਿਦਿਆਰਥੀਆਂ ਨੂੰ 18,000 ਤੋਂ ਲੈ ਕੇ 28,000 ਅਮਰੀਕੀ ਡਾਲਰ ਸਲਾਨਾ ਦੀ ਸਕਾਲਰਸ਼ਿਪ ਪ੍ਰਾਪਤ ਹੋਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਊਸਲਿੰਗ ਅਤੇ ਪਲੇਸਮੈਂਟ ਗਾਇਡੈਂਸ ਸੈਲ ਦੇ ਨਿਰਦੇਸ਼ਕ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਵਿੱਚੋਂ 16 ਵਿਦਿਆਰਥੀ ਕੈਨੇਡਾ, 10 ਅਮਰੀਕਾ ਅਤੇ ਬਾਕੀ ਆਸਟਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਪੜ੍ਹਾਈ ਲਈ ਗਏ। ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਵਿੱਚ 9 ਵਿਦਿਆਰਥੀਆਂ ਨੂੰ ਦਾਖਲੇ ਮਿਲੇ।
ਇਸ ਤੋਂ ਇਲਾਵਾ ਅਮਰੀਕਾ ਦੀਆਂ ਟੈਕਸਾਸ ਟੈਕਨੀਕਲ ਯੂਨੀਵਰਸਿਟੀ ਅਤੇ ਸਾਸਕਾਚੇਬਾਨ ਯੂਨੀਵਰਸਿਟੀ ਵਿੱਚ ਤਿੰਨ-ਤਿੰਨ ਵਿਦਿਆਰਥੀ ਦਾਖਲ ਹੋਏ। ਬਾਕੀ ਵਿਦਿਆਰਥੀਆਂ ਨੇ ਉਚੇਰੀ ਸਿੱਖਿਆ ਲਈ ਗੁਲੇਫ ਯੂਨੀਵਰਸਿਟੀ, ਵਿੰਸਡਰ ਯੂਨੀਵਰਸਿਟੀ, ਫਲੇਮਿੰਗ ਕਾਲਜ, ਡਰਹਮ ਕਾਲਜ ਅਤੇ ਓਟਾਰੀਓ ਸਥਿਤ ਪੀਟਰਜ਼ਬਰਗ ਕਾਲਜ ਤੋਂ ਬਿਨਾਂ ਸਾਊਥ ਡਿਕੋਟਾ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਲੁਸ਼ਿਆਨਾ ਨੂੰ ਚੁਣਿਆ।
ਉਹਨਾਂ ਇਹ ਵੀ ਦੱਸਿਆ ਕਿ ਪਲੇਸਮੈਂਟ ਗਾਈਡੈਂਸ ਸੈਲ ਦਾ ਧਿਆਨ ਵਿਦਿਆਰਥੀਆਂ ਨੂੰ ਜੀ ਆਰ ਈ ਵੱਲ ਸੇਧਿਤ ਕਰਨ ਵਿੱਚ ਹੁੰਦਾ ਹੈ ਤਾਂ ਕਿ ਉਹ ਫੀਸਾਂ ਲਈ ਪੂਰੀਆਂ ਸਕਾਲਸ਼ਿਪਾਂ ਹਾਸਲ ਕਰ ਸਕਣ। ਜਿਹੜੇ ਵਿਦਿਆਰਥੀ ਮਿਹਨਤ ਕਰਦੇ ਹਨ ਅਤੇ ਵਧੀਆ ਅਕਾਦਮਿਕ ਪ੍ਰਦਰਸ਼ਨ ਦਿਖਾਉਂਦੇ ਹਨ ਉਹਨਾਂ ਨੂੰ ਵਿਦੇਸ਼ ਵਿੱਚ ਅਗਲੇਰੀ ਪੜ੍ਹਾਈ ਲਈ ਕਰਜ਼ਿਆਂ ਦੀ ਲੋੜ ਨਹੀਂ ਪੈਂਦੀ।
ਇਸ ਸੰਬੰਧੀ ਇੱਕ ਵਿਸ਼ੇਸ਼ ਸ਼ੈਸ਼ਨ ਸੈਲ ਵੱਲੋਂ ਆਯੋਜਿਤ ਕੀਤਾ ਗਿਆ ਜਿਸ ਵਿੱਚ ਜੀ ਆਰ ਈ ਬਾਰੇ ਪ੍ਰਸਿੱਧ ਸੰਸਥਾਵਾਂ ਜਿਵੇਂ ਚੋਪੜਾਜ਼, ਐਸ ਆਈ ਈ ਸੀ, ਟਾਈਮ ਅਤੇ ਆਈ ਡੀ ਪੀ ਤੇ ਮਾਹਿਰਾਂ ਨੇ ਪੀ.ਏ.ਯੂ. ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਤੋਂ ਇਲਾਵਾ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਆਪਣੀ ਸੂਚਨਾ ਦੀ ਤਿਆਰੀ ਲਈ ਐਸ ਓ ਪੀ ਅਤੇ ਸੀ ਵੀ ਬਨਾਉਣ ਲਈ ਸੈਸ਼ਨ ਆਯੋਜਿਤ ਕੀਤੇ ਜਾਣ ਦੀ ਯੋਜਨਾ ਹੈ।

Share this Article
Leave a comment