ਲੁਧਿਆਣਾ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਕਮਿਸਟਰੀ ਵਿਭਾਗ ਵਿੱਚ ਐਮ ਐਸ ਸੀ ਆਖਰੀ ਸਾਲ ਦੀ ਵਿਦਿਆਰਥਣ ਕੁਮਾਰੀ ਪੁਨੀਤ ਕੌਰ ਨੂੰ ਬੀਤੇ ਦਿਨੀਂ ਐਮ ਐਸਸੀ ਦੇ ਖੋਜ ਕਾਰਜ ਦੇ ਆਧਾਰ ਤੇ ਪੋਸਟਰ ਬਨਾਉਣ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਸੁਚੇਤਾ ਸ਼ਰਮਾ ਨੇ ਦੱਸਿਆ ਕਿ ਕੁਮਾਰੀ ਪੁਨੀਤ ਕੌਰ ਨੂੰ ਇਹ ਐਵਾਰਡ ਪਰਾਲੀ ਵਿੱਚ ਹੈਮੀਸੈਲਿਯੂਲਿਕ ਤੱਤ ਸੰਬੰਧੀ ਪੋਸਟਰ ਬਨਾਉਣ ਲਈ ਰਾਮ ਚੰਦ ਪੌਲ ਨੈਸ਼ਨਲ ਸਿੰਪੋਜ਼ੀਅਮ ਦੌਰਾਨ ਦਿੱਤਾ ਗਿਆ।
ਇਹ ਸਿੰਪੋਜ਼ੀਅਮ ਸਵੱਛ ਅਤੇ ਸਵਸਥ ਭਾਰਤ ਅਭਿਆਨ ਲਈ ਪੰਜਾਬ ਦੇ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦੇ ਕਮਿਸਟਰੀ ਵਿਭਾਗ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਕਰਵਾਇਆ ਗਿਆ ਸੀ। ਕੁਮਾਰੀ ਪੁਨੀਤ ਨਾਲ ਸਹਾਇਕ ਪ੍ਰੋਫੈਸਰ ਡਾ. ਅਮਨਦੀਪ ਕੌਰ ਸਾਂਝੇ ਤੌਰ ਤੇ ਇਸ ਪੋਸਟਰ ਬਨਾਉਣ ਵਿੱਚ ਸ਼ਾਮਿਲ ਸਨ।
ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਅਤੇ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਨੇ ਉਸਨੂੰ ਵਧਾਈ ਦਿੱਤੀ।
ਪੀ.ਏ.ਯੂ. ਦੇ ਕਮਿਸਟਰੀ ਵਿਭਾਗ ਦੀ ਵਿਦਿਆਰਥਣ ਨੂੰ ਮਿਲਿਆ ਸਰਵੋਤਮ ਪੋਸਟਰ ਐਵਾਰਡ
Leave a Comment
Leave a Comment