ਪੀਏਯੂ ਦੇ ਵਿਗਿਆਨੀ ਨੂੰ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ ਅੱਵਲ ਸਥਾਨ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀਏਯੂ ਦੇ ਕੁਦਰਤੀ ਸਰੋਤ ਅਤੇ ਜੰਗਲਾਤ ਵਿਭਾਗ ਦੇ ਰੁੱਖ ਵਿਗਿਆਨੀ ਡਾ ਅਸ਼ੋਕ ਕੁਮਾਰ ਧਾਕੜ ਨੂੰ ਬੀਤੇ ਦਿਨੀਂ ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ ਪੇਪਰ ਪੇਸ਼ਕਾਰੀ ਲਈ ਪਹਿਲਾ ਇਨਾਮ ਹਾਸਿਲ ਹੋਇਆ। ਇਹ ਕਾਨਫ਼ਰੰਸ ਸੁਹਾਂਜਣਾ ਦੇ ਰੁੱਖ ਬਾਰੇ ਤਾਮਿਲਨਾਡੂ ਖੇਤੀ ਯੂਨੀਵਰਸਿਟੀ ਵਿੱਚ ਕਰਵਾਈ ਗਈ। ਡਾ ਧਾਕੜ ਨੇ ਇਸ ਕਾਨਫਰੰਸ ਦੌਰਾਨ ਪੰਜਾਬ ਦੇ ਹਾਲਾਤ ਵਿਚ ਸੁਹਾਂਜਣਾ ਦੀ ਖੇਤੀ ਬਾਰੇ ਪੇਪਰ ਪੇਸ਼ ਕੀਤਾ।

ਜ਼ਿਕਰਯੋਗ ਹੈ ਕਿ ਡਾ ਅਸ਼ੋਕ ਕੁਮਾਰ ਧਾਕੜ ਸੁਹਾਂਜਣਾ ਦੇ ਰੁਖ ਵਿੱਚ ਜੈਨੇਟਿਕ ਵਿਕਾਸ ਅਤੇ ਇਸ ਨੂੰ ਮਕਬੂਲ ਕਰਨ ਲਈ ਕੰਮ ਕਰ ਰਹੇ ਹਨ। 2017 ਤੋਂ ਉਨ੍ਹਾਂ ਨੇ ਵਪਾਰਕ ਪੱਧਰ ਦੇ ਸੁਹਾਂਜਣਾ ਕਾਸ਼ਤਕਾਰਾਂ ਲਈ ਪੂਰੇ ਭਾਰਤ ਵਿੱਚ ਕੰਮ ਕੀਤਾ ਹੈ ।ਡਾ ਧਾਕੜ ਨੇ ਸੁਹਾਂਜਣਾ ਨੂੰ ਮੁੱਲ, ਪੋਸ਼ਕ ਤੱਤਾਂ, ਚਾਰੇ ਵਜੋਂ ਵਰਤੋਂ ਆਦਿ ਪੱਖਾਂ ਤੋਂ ਵਿਕਸਿਤ ਕਰਨ ਵਿੱਚ ਯੋਗਦਾਨ ਪਾਇਆ ਹੈ ਉਹ ਸੁਹਾਂਜਣਾ ਦੇ ਰੁੱਖ ਨੂੰ ਪੰਜਾਬ ਦੀਆਂ ਉਪ-ਗਰਮ ਹਾਲਤਾਂ ਵਿੱਚ ਵਿਕਸਿਤ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ

ਪੀਏਯੂ ਦੇ ਨਿਰਦੇਸ਼ਕ ਖੋਜ ਡਾ ਨਵਤੇਜ ਸਿੰਘ ਬੈਂਸ ,ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ ਜਸਕਰਨ ਸਿੰਘ ਮਾਹਲ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਵਿਭਾਗ ਦੇ ਮੁਖੀ ਡਾ ਸੰਜੀਵ ਚੌਹਾਨ ਨੇ ਮਾਹਿਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ।

Share this Article
Leave a comment