ਪਾਕਿਸਤਾਨ ਨੇ ਕੀਤੀ ਭਾਰਤੀ ਫੌਜ ‘ਚ ਫੁੱਟ ਪਾਉਣ ਦੀ ਵੱਡੀ ਕਾਰਵਾਈ, ਕੈਪਟਨ ਅਮਰਿੰਦਰ ਸਿੰਘ ਦੀ ਇੱਕ ਦਹਾੜ ਨੇ ਕੰਮ ਠੰਡਾ ਪਾਇਆ

TeamGlobalPunjab
2 Min Read

ਚੰਡੀਗੜ੍ਹ : ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਸਾਰੇ ਸਬੰਧ ਤਾਂ ਤੋੜ ਲਏ ਹਨ, ਪਰ ਇੰਝ ਜਾਪਦਾ ਹੈ ਜਿਵੇਂ ਭਾਰਤ ‘ਤੇ ਇਸ ਦਾ ਅਸਰ ਹੁੰਦਾ ਨਾ ਦੇਖ ਇਸ ਗੁਆਂਢੀ ਮੁਲਕ ਨੇ ਆਪਣੀ ਭੜਾਸ ਕੱਢਣ ਲਈ ਨਵੀਂ ਰਣਨੀਤੀ ਅਪਣਾ ਲਈ ਹੈ। ਅਜਿਹਾ ਕਿਹਾ ਜਾ ਰਿਹਾ ਹੈ ਪਾਕਿਸਤਾਨ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਦੇ ਉੋਸ ਟਵੀਟ ਨੂੰ ਦੇਖ ਕੇ, ਜਿਸ ਵਿੱਚ ਉਸ ਨੇ ਭਾਰਤੀ ਫੌਜ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰਦਾ ਇੱਕ ਟਵੀਟ  ਕੀਤਾ ਹੈ ਕਿ, “ ਮੈਂ ਇੰਡੀਅਨ ਆਰਮੀ ਵਿਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੰਡੀਅਨ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ ‘ਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ਼ ਆਪਣੀ ਆਰਮੀ ਡਿਊਟੀ ਤੋਂ ਇਨਕਾਰ ਕਰ ਦਿਓ !” ਇਸ ਟਵੀਟ ਦੇ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਵਾਦ ਚੌਧਰੀ ਨੂੰ ਦਹਾੜ ਕੇ ਜਵਾਬ ਦਿੰਦਿਆਂ ਕਿਹਾ ਹੈ ਕਿ ਸਾਡੇ ਦੇਸ਼ ਦੇ ਅੰਦਰੂਨੀਂ ਮਸਲਿਆਂ ਵਿੱਚ ਦਖਲ ਦੇਣਾਂ ਬੰਦ ਕਰੋ। ਕੈਪਟਨ ਅਨੁਸਾਰ ਫਵਾਦ ਚੌਧਰੀ ਦੇ ਇਸ ਬਿਆਨ ਦਾ ਭਾਰਤੀ ਫੌਜ ‘ਤੇ ਕੋਈ ਅਸਰ ਹੋਣ ਵਾਲਾ ਨਹੀਂ ਹੈ।

ਦੱਸ ਦਈਏ ਕਿ ਫਵਾਦ ਚੌਧਰੀ ਨੇ ਇਹ ਟਵੀਟ ਫਵਾਦ ਚੌਧਰੀ ਨੇ ਇਹ ਟਵੀਟ 12-13 ਅਗਸਤ ਦੀ ਰਾਤ ਸਾਢੇ 12 ਵਜੇ ਕੀਤਾ ਸੀ। ਜਿਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿੱਚ ਕੀਤੀ ਗਈ ਕਾਰਵਾਈ ਤੋਂ ਬਾਅਦ ਵਿਰੋਧ ਵਿੱਚ ਜਿਹੜੇ ਕਦਮ ਪਾਕਿਸਤਾਨ ਨੇ ਚੁੱਕੇ ਹਨ ਜਦੋਂ ਉਸ ਦਾ ਜਦੋਂ ਭਾਰਤ ਉੱਤੇ ਕੋਈ ਅਸਰ ਨਹੀਂ ਹੋਇਆ ਤਾਂ ਪਾਕਿਸਤਾਨ ਨੇ ਭਾਰਤ ਅੰਦਰ ਅਸਥਿਰਤਾ ਫੈਲਾਉਣ ਲਈ ਨਵੀਂ ਰਣਨੀਤੀ ਅਪਣਾਈ ਹੈ। ਜਿਸ ਦੇ ਜਵਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ, “ਸਾਡੇ ਦੇਸ਼ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਦੇਣਾਂ ਬੰਦ ਕਰੋ, ਤੇ ਫਵਾਦ ਚੌਧਰੀ ਮੈਂ ਤੁਹਾਨੂੰ ਦੱਸ ਦਿਆਂ ਕਿ ਭਾਰਤੀ ਫੌਜ ਇੱਕ ਅਨੁਸਾਸ਼ਨਿਕ ਅਤੇ ਰਾਸ਼ਟਰਵਾਦੀ ਫੌਜ ਹੈ ਨਾ ਕਿ ਤੁਹਾਡੀ ਵਰਗੀ। ਤੁਹਾਡਾ ਇਹ ਉਕਸਾਉਣ ਵਾਲਾ ਬਿਆਨ ਕੰਮ ਨਹੀਂ ਆਉਣਾ। ਸਾਡੀ ਫੌਜ ਦੇ ਜ਼ਵਾਨ ਤੁਹਾਡੇ ਵੱਲੋਂ ਜਾਰੀ ਕੀਤੇ ਵੰਡ ਪਾਊ ਫਰਮਾਣ ਨੂੰ ਨਹੀਂ ਮੰਨਣਗੇ।

Share this Article
Leave a comment