ਪਾਕਿਸਤਾਨ ‘ਚ ਹੁਣ ਮਰਨਾ ਹੋਵੇਗਾ ਮਹਿੰਗਾ, ਕਬਰਾਂ ‘ਤੇ ਵੀ ਟੈਕਸ ਲਗਾਏਗੀ ਸਰਕਾਰ

TeamGlobalPunjab
2 Min Read

ਲਾਹੌਰ: ਮਹਿੰਗਾਈ ਦੀ ਮਾਰ ਝਲ ਰਿਹਾ ਪਾਕਿਸਤਾਨ ਹੁਣ ਮਰਨ ਵਾਲਿਆਂ ‘ਤੇ ਟੈਕਸ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਨਾਲ ਹੁਣ ਪਾਕਿਸਤਾਨ ‘ਚ ਮਰਨਾ ਵੀ ਮਹਿੰਗਾ ਹੋ ਜਾਵੇਗਾ। ਇੱਥੇ ਦੇ ਸੂਬੇ ਪੰਜਾਬ ਦੀ ਸਰਕਾਰ ਹੁਣ ਮੁਰਦਿਆਂ ਨੂੰ ਦਫਨਾਉਣ ਵਾਲੀਆਂ ਕਬਰਾਂ ‘ਤੇ 1 ਹਜ਼ਾਰ ਤੋਂ 1500 ਪਾਕਿਸਤਾਨੀ ਰੁਪਏ ਵਸੂਲਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।

ਇਸ ਪ੍ਰਸਤਾਵ ਦੇ ਅਨੁਸਾਰ ਮੁਰਦਿਆਂ ਨੂੰ ਦਫਨਾਉਣ ਲਈ 1500 ਜਮਾ ਕਰਵਾਉਣੇ ਹੋਣਗੇ ਜਦਕਿ ਨਬਾਲਿਗਾਂ ਨੂੰ ਦਫਨਾਉਣ ਲਈ 1000 ਰੁਪਏ ਜਮਾ ਕਰਵਾਉਣੇ ਹੋਣਗੇ। ਸਰਕਾਰ ਨੇ ਕਬਰਿਸਤਾਨ ‘ਚ ਦਫਨਾਉਣ ਲਈ ਇੱਕ ਸਮਾਂ ਸਾਰਣੀ ਦਾ ਵੀ ਪ੍ਰਸਤਾਵ ਰੱਖਿਆ ਹੈ, ਜਿਸ ਦੇ ਤਹਿਤ ਅੱਧੀ ਰਾਤ ਨੂੰ 2:00 ਵਜੇ ਤੋਂ ਸਵੇਰੇ 5:00 ਵਜੇ ਦੇ ਵਿੱਚ ਮ੍ਰਿਤਕਾਂ ਨੂੰ ਦਫਨਾਇਆ ਨਹੀਂ ਕੀਤਾ ਜਾ ਸਕਦਾ ਹੈ। ਪਾਕਿਸਤਾਨੀ ਅਖਬਾਰ ਜੰਗ ਦੀ ਰਿਪੋਰਟ ਮੁਤਾਬਕ ਲਾਹੌਰ ਨਗਰ ਨਿਗਮ ਨੇ ਆਪਣੇ ਤਹਿਤ ਆਉਣ ਵਾਲੀ ਕਬਰਿਸਤਾਨਾਂ ‘ਚ ਨਵੀਆਂ ਕਬਰਾਂ ‘ਤੇ ਟੈਕਸ ਲਾਉਣ ਦੇ ਇਸ ਸੁਝਾਅ ਨੂੰ ਮਨਜ਼ੂਰੀ ਲਈ ਸਰਕਾਰ ਨੂੰ ਜਾਣੂ ਕਰਾਇਆ ਹੈ।

ਪ੍ਰਸਤਾਵ ਦੇ ਪੱਖ ‘ਚ ਇਹ ਦਲੀਲ ਦਿੱਤੀ ਗਈ ਹੈ ਕਿ ਟੈਕਸ ਨਾਲ ਵਸੂਲੀ ਜਾਣ ਵਾਲੀ ਰਕਮ ਦਾ ਇਸਤੇਮਾਲ ਕਬਰਿਸਤਾਨਾਂ ਦੀ ਦੇਖਭਾਲ ਲਈ ਕੀਤਾ ਜਾਵੇਗਾ, ਜਿਸ ਨਾਲ ਇਨ੍ਹਾਂ ਦੀ ਵਿਵਸਥਾ ਹੋਰ ਚੰਗੀ ਹੋਵੇਗੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਜੇ ਆਮ ਤੌਰ ਤੋਂ ਕਬਰਿਸਤਾਨ ਦੀ ਥਾਂ ਅਤੇ ਮੁਰਦਿਆਂ ਨੂੰ ਦਫਨ ਕਰਨ ‘ਚ ਲਗਭਗ 10 ਹਜ਼ਰ ਰੁਪਏ ਦਾ ਖਰਚ ਆਉਂਦਾ ਹੈ। ਜੇਕਰ ਟੈਕਸ ਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਗਈ ਤਾਂ ਇਹ ਖਰਚ ਹੋਰ ਵਧ ਜਾਵੇਗਾ।

Share this Article
Leave a comment