ਚੰਡੀਗੜ੍ਹ (ਬਿੰਦੂ ਸਿੰਘ): ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੋਂ ਆਪਣੇ ਟਵਿਟਰ ਅਕਾਉਂਟ ‘ਤੇ ਅੱਜ 2 ਪੋਸਟਾਂ ਸ਼ੇਅਰ ਕੀਤੀਆਂ ਹਨ । ਜਿਸ ਵਿੱਚ ਸਿੱਧੂ ਨੇ ਕੱਲ੍ਹ ਚੰਡੀਗੜ੍ਹ ‘ਚ ਕਿਸਾਨਾਂ ਵੱਲੋਂ ਕੀਤਾ ਗਿਆ ਰੋਸ ਮੁਜ਼ਾਹਰਾ ਅਤੇ ਐੱਸਆਈਟੀ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਕੀਤੀ ਜਾ ਰਹੀ ਪੁੱਛਗਿੱਛ ਬਾਰੇ ਲਿਖਿਆ ਹੈ।
ਸਿੱਧੂ ਨੇ ਆਪਣੀ ਪੋਸਟ ਰਾਹੀਂ ਕਿਹਾ ਹੈ ਕਿ ਕੇਂਦਰ ਸਰਕਾਰ ਨਮੋਸ਼ੀ ਦੇ ਹਾਲਾਤਾਂ ਵਿੱਚ ਕਿਸਾਨਾਂ ‘ਤੇ ਤਸ਼ੱਦਦ ਢਾਹ ਰਹੀ ਹੈ ਕਿਉਂਕਿ ਸਰਕਾਰ ਐੱਮ ਐੱਸ ਪੀ ਨੂੰ ਕਾਨੂੰਨੀ ਕਰਨ ਅਤੇ ਸੀਟੂ ਫਾਰਮੂਲਾ ਲਾਗੂ ਕਰਨ ਵਿੱਚ ਫੇਲ ਰਹੀ ਹੈ। ਸਿਧੂ ਨੇ ਕਿਹਾ ਕੇ ਸਰਕਾਰ ਕਾਰਪੋਰੇਟ ਕੰਪਨੀਆਂ ਦੇ ਏਜੰਡਾ ਨੂੰ ਸੁਰੱਖਿਆ ਦੇਣ ਖਾਤਰ ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਲਾਗੂ ਕਰਨ ਤੇ ਤੁਲੀ ਹੋਈ ਹੈ। ਸਿੱਧੂ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ 2017 ਵਿੱਚ ਦਿੱਤਾ ਪ੍ਰੋਗਰਾਮ ਲਾਗੂ ਕਰੇ।
Frustrated Centre attacks Farmers as it is unable to give legal cover to MSP & increase it to C2+50%, but to protect Corporate interests is forcefully imposing 3 Black Laws. Only way forward – State should support Farmers through program am giving since 2017 – Haq Committee !! pic.twitter.com/ihsApQmy9q
— Navjot Singh Sidhu (@sherryontopp) June 27, 2021
ਆਪਣੀ ਦੂਜੀ ਟਵਿੱਟਰ ਪੋਸਟ ਵਿੱਚ ਸਿੱਧੂ ਨੇ ਲਿਖਿਆ ਕਿ ਬਾਦਲਾਂ ਦਾ ਸਿਆਸੀ ਦਖ਼ਲ ਤੇ ਵੋਟਾਂ ਦਾ ਧਰੁਵੀਕਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲਿਆਂ ਲਈ ਕੀਤਾ ਗਿਆ। ਡੇਰਾ ਮੁਖੀ ਨੂੰ ਚੋਣਾਂ ‘ਚ ਵਰਤਣ ਲਈ ਨਾ ਤਾਂ ਉਸ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤੇ ਨਾ ਹੀ ਕੋਰਟ ‘ਚ ਚਲਾਨ ਪੇਸ਼ ਕੀਤਾ ਗਿਆ। ਇੱਥੋਂ ਤੱਕ ਕਿ ਐੱਫ ਆਈ ਆਰ ਵੀ ਕੈਂਸਲ ਕਰ ਦਿੱਤੀ ਗਈ ।
Badals “Political Interference” & Electoral polarisation behind Sacrilege of Guru Granth Sahib Ji & Police firing incidents … For using Dera Chief in Elections, No action was taken against him (2007-2014) – No Challan was filed in Courts & they even ordered cancellation of FIR. pic.twitter.com/R0J9zA747b
— Navjot Singh Sidhu (@sherryontopp) June 27, 2021