ਦੂਜੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਫੌਜ ਦੀ ਤਰਫੋਂ ਸੇਵਾਵਾਂ ਨਿਭਾਉਣ ਵਾਲੇ ਸ੍ਰ: ਦਰਬਾਰਾ ਸਿੰਘ ਭੁੱਲਰ  ਦਾ ਹੋਇਆ ਦਿਹਾਂਤ

TeamGlobalPunjab
1 Min Read

ਗਲਾਸਗੋ : ਦੂਜੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਫੌਜ ਦੀ ਤਰਫੋਂ ਸੇਵਾਵਾਂ ਨਿਭਾਉਣ ਵਾਲੇ ਸ੍ਰ: ਦਰਬਾਰਾ ਸਿੰਘ ਭੁੱਲਰ  ਦਾ 1 ਮਈ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਸਵੇਰੇ 11:15 ‘ਤੇ ਆਖਰੀ ਸਾਹ ਲਏ।

ਦਰਬਾਰਾ ਸਿੰਘ ਭੁੱਲਰ ਭੁੱਲਰ ਜੋ ਭਾਰਤ ‘ਚ ਪੈਦਾ ਹੋਏ ਅਤੇ ਗਲਾਸਗੋ ‘ਚ ਆਪਣੇ ਸਪੁੱਤਰ ਕਮਲਜੀਤ ਸਿੰਘ ਭੁੱਲਰ ਕੋਲ ਪਿਛਲੇ ਢਾਈ ਦਹਾਕਿਆਂ ਤੋਂ ਰਹਿ ਰਹੇ ਸਨ।  ਦਰਬਾਰਾ ਸਿੰਘ ਭੁੱਲਰ ਆਪਣੇ ਦੋ ਭਾਈਆਂ ਸਮੇਤ 17 ਫ਼ਰਵਰੀ 1942 ਨੂੰ ਬ੍ਰਿਟਿਸ਼ ਆਰਮੀ ਵਿੱਚ ਭਰਤੀ ਹੋਏ ਸਨ। 1945 ‘ਚ ਉਹ ਬਰਮਾ ਵਿੱਚ ਰਹੇ। 1947 ‘ਚ ਭਾਰਤ ਦੇ ਆਜ਼ਾਦ ਹੋਣ ਵੇਲੇ ਉਹਨਾਂ ਨੂੰ ਬਤੌਰ ਸੈਨਿਕ ਬ੍ਰਿਟਿਸ਼ ਆਰਮੀ ‘ਚੋਂ ਭਾਰਤੀ ਸੈਨਾ ਵਿੱਚ ਤਬਦੀਲ ਕਰ ਦਿੱਤਾ ਗਿਆ। 1962 ‘ਚ ਚੀਨ ਨਾਲ ਜੰਗ ਵੇਲੇ ਵੀ ਉਹ ਮੂਹਰੇ ਹੋ ਕੇ ਲੜੇ। ਉਨ੍ਹਾਂ ਨੂੰ 2019 ‘ਚ ਰਾਇਲ ਬ੍ਰਿਟਿਸ਼ ਲੀਜਨ ਵੱਲੋਂ ਵਿਸ਼ੇਸ਼ ਸਨਮਾਨ ਨਾਲ  ਸਨਮਾਨਿਤ ਕੀਤਾ ਗਿਆ।

Share this Article
Leave a comment