Home / ਭਾਰਤ / ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦਾ ਕੱਦ ਹੋਇਆ ਛੋਟਾ ? ਫਿਰ ਤੋਂ ਮਾਪੀ ਜਾਵੇਗੀ ਉਚਾਈ

ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦਾ ਕੱਦ ਹੋਇਆ ਛੋਟਾ ? ਫਿਰ ਤੋਂ ਮਾਪੀ ਜਾਵੇਗੀ ਉਚਾਈ

ਨੇਪਾਲ ਤੇ ਚੀਨ ਮਾਊਂਟ ਐਵਰੈਸਟ ਦੀ ਉਚਾਈ ਸੰਯੁਕਤ ਰੂਪ ਨਾਲ ਫਿਰ ਤੋਂ ਮਾਪਣ ‘ਤੇ ਸਹਿਮਤ ਹੋ ਗਏ ਹਨ। ਖਬਰਾਂ ਹਨ ਕਿ ਨੇਪਾਲ ਵਿੱਚ ਅਪ੍ਰੈਲ , 2015 ‘ਚ ਆਏ ਜ਼ਬਰਦਸਤ ਭੁਚਾਲ ਤੋਂ ਬਾਅਦ ਦੁਨੀਆ ਦੀ ਇਸ ਸਭ ਤੋਂ ਉੱਚੀ ਚੋਟੀ ਦੀ ਉਚਾਈ ਲਗਭਗ ਤਿੰਨ ਸੈਂਟੀਮੀਟਰ ਘੱਟ ਹੋ ਗਈ ਹੈ। ਵਰਤਮਾਨ ਵਿੱਚ ਮਾਊਂਟ ਐਵਰੈਸਟ ਦੀ ਆਧਿਕਾਰਿਕ ਰੂਪ ਨਾਲ ਉਚਾਈ 8,848 ਮੀਟਰ ਹੈ। ਭਾਰਤ ਨੇ ਵੀ 2017 ਵਿੱਚ ਨੇਪਾਲ ਨੂੰ ਮਾਊਂਟ ਐਵਰੈਸਟ ਦੀ ਉਚਾਈ ਫਿਰ ਮਾਪਣ ਵਿੱਚ ਮਦਦ ਦਾ ਪ੍ਰਸਤਾਵ ਦਿੱਤਾ ਸੀ। ਮਾਊਂਟ ਐਵਰੇਸਟ ਦੀ ਉਚਾਈ ਫਿਰ ਮਾਪਣ ਦਾ ਫੈਸਲਾ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਤੇ ਬਿਦਿਆ ਦੇਵੀ ਭੰਡਾਰੀ ਅਤੇ ਪ੍ਰਧਾਨਮੰਤਰੀ ਓਪੀ ਸ਼ਰਮਾ ਓਲੀ ਦੇ ਵਿੱਚ ਹੋਈ ਗੱਲਬਾਤ ਤੋਂ ਬਾਅਦ ਲਿਆ ਗਿਆ। ਦੋਵਾਂ ਦੇਸ਼ਾਂ ਵਲੋਂ ਜਾਰੀ ਸੰਯੁਕਤ ਬਿਆਨ ਦੇ ਮੁਤਾਬਕ, ਉਹ ਮਾਊਂਟ ਸਾਗਰਮਾਥਾ ਜਾਂ ਮਾਉਂਟ ਝੁਮੁਲੰਗਮਾ ਦੀ ਉਚਾਈ ਦੀ ਸੰਯੁਕਤ ਰੂਪ ਨਾਲ ਘੋਸ਼ਣਾ ਕਰਨਗੇ ਤੇ ਵਿਗਿਆਨੀ ਰਿਸਰਚ ਕਰਨਗੇ। ਦੱਸ ਦੇਈਏ ਕਿ ਨੇਪਾਲੀ ਭਾਸ਼ਾ ਵਿੱਚ ਮਾਊਂਟ ਐਵਰੈਸਟ ਨੂੰ ਮਾਊਂਟ ਸਾਗਰਮਾਥਾ ਅਤੇ ਚੀਨੀ ਭਾਸ਼ਾ ਵਿੱਚ ਮਾਊਂਟ ਝੁਮੁਲੰਗਮਾ ਕਹਿੰਦੇ ਹਨ। ਦੱਸ ਦੇਈਏ ਕਿ 1855 ਵਿੱਚ ਸਰ ਜਾਰਜ ਐਵਰੇਸਟ ਦੀ ਅਗਵਾਈ ਵਿੱਚ ਭਾਰਤ ਨੇ ਮਾਊਂਟ ਐਵਰੈਸਟ ਦੀ ਉਚਾਈ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਪਹਿਲਾਂ ਨੇਪਾਲ ਸਰਕਾਰ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਪ੍ਰਦੂਸ਼ਣ ਨੂੰ ਘਟ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਸੀ। ਨੇਪਾਲ ਨੇ ਸਾਲ 2020 ਤੱਕ ਐਵਰੈਸਟ ਖੇਤਰ ਨੂੰ ਪਲਾਸਟਿਕ ਮੁਕਤ ਖੇਤਰ ਬਣਾਉਣ ਦੇ ਮਕਸਦ ਨਾਲ ਸਿੰਗਲ ਯੂਜ਼ ਪਲਾਸਟਿਕ ‘ਤੇ ਬੈਨ ਲਗਾਉਣ ਦਾ ਫੈਸਲਾ ਕੀਤਾ ਸੀ। ਫ‍ਿਲਹਾਲ ਨਵੇਂ ਨਿਯਮ ਪਹਿਲੀ ਜਨਵਰੀ 2020 ਤੋਂ ਲਾਗੂ ਕੀਤੇ ਜਾਣਗੇ । ਨੇਪਾਲ ਸਰਕਾਰ ਨੇ ਬੀਤੇ ਦਿਨੀਂ ਮਾਊਂਟ ਐਵਰੈਸਟ ‘ਤੇ ਸਫਾਈ ਅਭਿਆਨ ਵੀ ਚਲਾਇਆ ਸੀ ਇਸ ਅਭਿਆਨ ਦੇ ਦੌਰਾਨ ਲਗਭਗ 11 ਟਨ ਕੂੜਾ ਇਕੱਠਾ ਕੀਤਾ ਸੀ ।

Check Also

ਸੁਪਰੀਮ ਕੋਰਟ ਵੱਲੋਂ ਵਟਸਐਪ, ਟੈਲੀਗ੍ਰਾਮ ਤੇ ਫੈਕਸ ਰਾਹੀਂ ਸੰਮਨ ਭੇਜਣ ਦੀ ਮਨਜ਼ੂਰੀ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਇੱਕ ਮਹਤਵਪੂਰਣ ਫੈਸਲਾ ਲੈਂਦੇ ਹੋਏ ਵਟਸਐਪ, ਈਮੇਲ ਅਤੇ ਫੈਕਸ ਤੋਂ …

Leave a Reply

Your email address will not be published. Required fields are marked *