ਡਰੱਗ ਮਾਫ਼ੀਆ ਬਾਰੇ ਹਾਈਕੋਰਟ ‘ਚ ਸੀਲਬੰਦ ਰਿਪੋਰਟਾਂ ਸਪੈਸ਼ਲ ਲੀਵ ਪਟੀਸ਼ਨ ਰਾਹੀਂ ਖੁਲ੍ਹਵਾਏ ਸਰਕਾਰ-ਹਰਪਾਲ ਸਿੰਘ ਚੀਮਾ

TeamGlobalPunjab
1 Min Read

ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਿਫ਼ਰ ਕਾਲ ਦੌਰਾਨ ਸੂਬੇ ‘ਚ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਮੰਗ ਕੀਤੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਡੀਜੀਪੀ ਐਸ.ਐਸ. ਚਟੋਪਾਧਿਆ ਵੱਲੋਂ ਨਸ਼ਾ ਤਸਕਰੀ ਨਾਲ ਸੰਬੰਧਿਤ ਸੀਲਬੰਦ ਰਿਪੋਰਟ ਨੂੰ ਵਿਸ਼ੇਸ਼ ਰਿਟ ਪਟੀਸ਼ਨ ਪਾ ਕੇ ਖੁਲ੍ਹਵਾਇਆ ਜਾਵੇ। ਚੀਮਾ ਨੇ ਕਿਹਾ ਕਿ ਸੂਬੇ ‘ਚ ਨਸ਼ਿਆਂ ਅਤੇ ਨਸ਼ਾ ਤਸਕਰੀ ਨਾਲ ਜੁੜੀਆਂ ਵੱਡੀਆਂ ਮੱਛੀਆਂ ਨੂੰ ਫੜਨ ਲਈ ਉਹ ਨਾਮ ਜਨਤਕ ਹੋਣੇ ਜ਼ਰੂਰੀ ਹਨ। ਜੋ ਚਟੋਪਾਧਿਆ ਦੀ ਸੀਲਬੰਦ ਰਿਪੋਰਟ ‘ਚ ਦਰਜ ਹਨ। ਬਾਅਦ ਵਿਚ ਸਦਨ ਤੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਨਸ਼ਿਆਂ ਨਸ਼ਾ ਤਸਕਰੀ ‘ਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਹੱਥ ਪਾਉਣ ਲਈ ਹਾਈਕੋਰਟ ‘ਚ ਲੰਬੇ ਸਮੇਂ ਤੋਂ ਸੀਲਡ ਪਈਆਂ ਐਸ.ਐਸ. ਚਟੋਪਾਧਿਆ ਰਿਪੋਰਟ, ਈਡੀ ਵੱਲੋਂ ਨਿਰੰਜਨ ਸਿੰਘ ਦੀ ਰਿਪੋਰਟ ਅਤੇ ਸਿਟ ਮੁਖੀ ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟਾਂ ਦਾ ਜਨਤਕ ਹੋਣਾ ਅਤੇ ਇਨ੍ਹਾਂ ‘ਤੇ ਕਾਰਵਾਈ ਹੋਣਾ ਬਹੁਤ ਜ਼ਰੂਰੀ ਹੈ।

ਇਸ ਤੋਂ ਬਿਨਾਂ ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸਿਫ਼ਰ ਕਾਲ ਦੌਰਾਨ ਪਿਛਲੇ ਲੰਬੇ ਸਮੇਂ ਤੋਂ ਸੰਗਰੂਰ ‘ਚ ਨੌਕਰੀਆਂ ਲਈ ਪੱਕਾ ਧਰਨਾ ਲਾ ਕੇ ਬੈਠੇ ਈਟੀਟੀ, ਬੀਐਡ ਅਤੇ ਟੈਟ ਪਾਸ ਅਧਿਆਪਿਕਾ ਦਾ ਮੁੱਦਾ ਉਠਾ ਕੇ ਇਨ੍ਹਾਂ ਪੜੇ ਲਿਖੇ ਯੋਗ ਨੌਜਵਾਨਾਂ ਨੂੰ ਤੁਰੰਤ ਨੌਕਰੀ ਦੇਣ ਦੀ ਮੰਗ ਕੀਤੀ।

Share this Article
Leave a comment