ਜਲਦ ਮੋਬਾਇਲ ਨੰਬਰਾਂ ‘ਚ ਹੋਵੇਗੀ ਇੱਕ ਅਜੀਬ ਕਿਸਮ ਦੀ ਤਬਦੀਲੀ, ਜਾਣੋ ਹੈਰਾਨੀਜਨਕ ਕਾਰਨ

TeamGlobalPunjab
1 Min Read

ਖ਼ਬਰ ਹੈ ਕਿ ਟੈਲੀਕਾਮ ਰੇਗੂਲੇਟਰੀ ਅਥਾਰਿਟੀ ਆਫ ਇੰਡੀਆ ਯਾਨੀ ਟ੍ਰਾਈ (ਟੀਆਰਏਆਈ) ਜਲਦ ਹੀ ਮੋਬਾਇਲ ਫੋਨ ਨੰਬਰ 10 ਅੰਕਾਂ ਦੀ ਸੰਖਿਆ ਤੋਂ ਵਧਾ ਰਹੀ ਹੈ। ਪਤਾ ਇਹ ਵੀ ਲੱਗਾ ਹੈ ਕਿ ਇਸ ਸਬੰਧੀ ਟੀਆਰਏਆਈ ਵੱਲੋਂ ਇੱਕ ਰਿਪੋਰਟ ਵੀ ਜਾਰੀ ਕੀਤੀ ਗਈ ਹੈ। ਰਿਪੋਰਟ ਮੁਤਾਬਿਕ ਮੋਬਾਇਲ ਨੰਬਰਜ਼ ਦੀ ਸੰਖਿਆ ਵਧਾਉਣ ‘ਤੇ ਵਿਚਾਰ ਚਰਚਾ ਚੱਲ ਰਹੀ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਨ੍ਹਾਂ ਨੰਬਰਾਂ ਦੀ ਸੰਖਿਆ 10 ਤੋਂ ਵਧਾ ਕੇ 11 ਕਰ ਦਿੱਤੀ ਜਾਵੇਗੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਅੰਦਰ ਦੂਰ ਸੰਚਾਰ ਕਨੈਕਸ਼ਨਾਂ ਦੀ ਮੰਗ ਵੀ ਦਿਨ-ਬ-ਦਿਨ ਤੇਜ਼ੀ ਨਾਲ ਵਧਦੀ ਜਾ ਰਹੀ ਹੈ।

ਟ੍ਰਾਈ ਦੀ ਮੰਨੀਏ  ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਅੰਦਰ ਟੈਲੀਕਾਮ ਕਨੈਕਸ਼ਨਾਂ ਨੂੰ ਲੈ ਕੇ ਲੋਕਾਂ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ 2050 ਤੱਕ ਦਾ ਸਮਾਂ ਲੱਗ ਜਾਵੇਗਾ। ਰਿਪੋਰਟਾਂ ਮੁਤਾਬਿਕ ਇਸ ਲਈ 260 ਕਰੋੜ ਅੰਕਾਂ ਦੀ ਜਰੂਰਤ ਪਵੇਗੀ ਤੇ ਇਸੇ ਲਈ ਹੀ ਟ੍ਰਾਈ ਵੱਲੋਂ ਇਨ੍ਹਾਂ ਅੰਕਾਂ ਦੀ ਸੰਖਿਆ ਵਧਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਸਮੇਂ ਦੇਸ਼ ਕੋਲ 9,7,8 ਨੰਬਰ ਤੋਂ ਸ਼ੁਰੂ  ਹੋਣ ਵਾਲੇ 10 ਅੰਕਾਂ ਦੇ ਮੋਬਾਇਲ ਫੋਨ ਨੰਬਰਾਂ ਦੀ ਸਮਰੱਥਾ 210 ਕਰੋੜ ਦੀ ਹੈ। ਜਾਣਕਾਰੀ ਮੁਤਾਬਿਕ ਇਸ ਮੁੱਦੇ ‘ਤੇ ਟ੍ਰਾਈ ਵੱਲੋਂ ਲੋਕਾਂ ਦੀ ਵੀ ਰਾਏ ਮੰਗੀ ਗਈ ਹੈ।

Share this Article
Leave a comment