ਚੰਡੀਗੜ੍ਹ, (ਅਵਤਾਰ ਸਿੰਘ): ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਜਨ ਸੰਖਿਆ ਦਿਵਸ ‘ਤੇ ‘ਵਿਸ਼ਵ ਜਨ ਸੰਖਿਆ ਦੇ ਮੁੱਦੇ ਅਤੇ ਇਸ ਦਾ ਵਾਤਾਵਰਣ ‘ਤੇ ਪ੍ਰਭਾਵ” ਵਿਸ਼ੇ ‘ਤੇ ਵੈਬਨਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵਾਰ ਵਿਸ਼ਵ ਜਨ ਸੰਖਿਆ ਦਿਵਸ ਦਾ ਥੀਮ ਕੋਵਿਡ-19 ਦੇ ਦੌਰਾਨ ਜਣਨ ਦਰ *ਤੇ ਪਏ ਅਸਰ ਤਹਿਤ “ਅਧਿਕਾਰ ਅਤੇ ਮਰਜੀ ਕਰਨ ਦੀ ਖੁੱਲ ਹੀ ਹੈ ਇਸ ਦਾ ਜਵਾਬ : ਬੱਚਿਆਂ ਦੀ ਪੈਦਾਇਸ਼ ਵਧਾਉਣੀ ਹੋਵੇ ਜਾਂ ਘਟਾਉਣੀ, ਪੈਦਾਇਸ਼ ਦਰਾਂ ਨੂੰ ਬਦਲਿਆਂ ਤਾਂ ਹੀ ਜਾ ਸਕਦਾ ਹੈ, ਜੇ ਪੈਦਾਇਸ਼ ਕਰਨ ਦੀ ਸਰੀਰਕ ਯੋਗਤਾ ਨੂੰ ਅਤੇ ਸਾਰੇ ਲੋਕਾਂ ਦੇ ਹੱਕਾਂ ਨੂੰ ਤਰਜੀਹ ਦਿੱਤੀ ਜਾਵੇ’ ਹੈ। ਇਸ ਵਿਸ਼ੇ ‘ਤੇ ਪੂਰੀ ਦੁਨੀਆਂ ਵਿਚ ਚਰਚਾਵਾਂ ਹੋ ਰਹੀਆਂ ਹਨ। ਸੰਯੁਕਤ ਰਾਸ਼ਟਰ ਨੇ ਜਨ-ਸੰਖਿਆ ਨਾਲ ਜੁੜੇ ਮੁਦਿਆਂ ਦੀ ਜਾਣਕਾਰੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਯੂ.ਐਨ.ਐਫ.ਪੀ.ਏ ਨੂੰ ਯੂਨਾਇਟਡ ਨੇਸ਼ਨ ਫ਼ੰਡ ਫ਼ਾਰ ਪਾਪੂਲਾਈਜੇਸ਼ਨ ਐਕਟੀਵਿਟੀ ਨਾਮ ਦੀ ਯੋਜਨਾ ਭੇਜੀ ਹੈ ਅਤੇ ਇਸ ਨੂੰ ਸੁੰਯਕਤ ਰਾਸ਼ਟਰ ਜਨ-ਸੰਖਿਆਂ ਫ਼ੰਡਜ਼ ਵਜੋਂ ਵੀ ਜਾਣਿਆ ਜਾਂਦਾ ਹੈ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਕਿਹਾ ਕਿ ਜਨ ਸੰਖਿਆ ਵਾਧੇ ਦੇ ਸਾਡੇ ਸਮਾਜ ‘ਤੇ ਸਕਾਰਾਤਮਕ ਅਤੇ ਨਾਕਰਾਤਮਕ ਦੋਵੇ ਪ੍ਰਭਾਵ ਹਨ।ਇਕ ਪਾਸੇ ਤਾਂ ਜਨ-ਸੰਖਿਆ ਵਿਸਫ਼ੋਟ ਨਾਲ ਸਰੋਤਾਂ ਵਰਤੋਂ ਵੀ ਵਧੇਰੇ ਹੋਵੇਗੀ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਸਰੋਤ ਘੱਟ ਜਾਣਗੇ ਅਤੇ ਇਸ ਨਾਲ ਜਿੱਥੇ ਲੋਕ ਸਥਾਨਕ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਪ੍ਰਵਾਸ ਕਰ ਸਕਦੇ ਹਨ, ਉੱਥੇ ਹੀ ਆਰਥਿਕ ਅਸਮਾਨਤਾਵਾਂ ਵੀ ਪੈਦਾ ਹੋਣਗੀਆਂ। ਹਲਾਂਕਿ ਦੂਜੇ ਪਾਸੇ ਜੇ ਸਕਾਰਤਮਕ ਪੱਖ ਦੇਖਿਆ ਜਾਵੇ ਤਾਂ ਜਨ-ਸੰਖਿਆ ਵਾਧੇ ਨਾਲ ਦੇਸ਼ ਨੂੰ ਵੱਡੀ ਕਾਰਜ ਸ਼ਕਤੀ ਮਿਲਦੀ ਹੈ, ਜਿਸ ਨਾਲ ਵਪਾਰ ਅਤੇ ਉਤਪਾਦਨ ਵਿਚ ਵਾਧਾ ਹੁੰਦਾ ਹੈ। ਇਸ ਨਾਲ ਜਿੱਥੇ ਨਵੀਨਤਕਾਰੀ ਸੰਭਾਵਨਾਂ, ਟੈਕਸ ਅਧਾਰ ਅਤੇ ਖੱਪਤਕਾਰਾਂ ਦੇ ਖਰਚਿਆਂ ਨੂੰ ਵਧਾਉਣ ਵਿਚ ਸਹਾਇਤਾ ਮਿਲਦੀ ਹੈ, ਉੱਥੇ ਹੀ ਅਰਥਚਾਰਾ ਵੀ ਮਜ਼ਬੂਤ ਹੁੰਦਾ ਹੈ। ਵਧ ਅਮਦਨ ਵਾਲੇ ਦੇਸ਼ਾਂ ਵਿਚ ਜਨ-ਸੰਖਿਆ ਦੇ ਵਾਧੇ ਦੀ ਘੱਟ ਰਫ਼ਛਾਰ ਨੂੰ ਸਮਾਜਕ ਅਤੇ ਆਰਥਿਕਤਾ ਲਈ ਇਕ ਸਮਸਿਆਂ ਦੀ ਨਜਰ ਨਾਲ ਦੇਖਿਆ ਜਾਂਦਾ ਹੈ ਜਦੋਂ ਘੱਟ ਅਮਦਨ ਵਾਲੇ ਦੇਸ਼ਾਂ ਵਿਚ ਆਬਦੀ ਦਾ ਵਾਧਾ ਉਹਨਾਂ ਦੇ ਵਿਕਾਸ ਨੂੰ ਮੱਠਾ ਕਰਦਾ ਹੈ।
ਉਨ੍ਹਾ ਕਿਹਾ ਕਿ ਜਨ-ਸੰਖਿਆ ਵਿਚ ਲਗਾਤਾਰ ਹੋ ਰਿਹਾ ਵਾਧਾ ਗਰੀਬੀ, ਭੁਖਮਰੀ, ਕੁਪੋਸ਼ਣ ਆਦਿ ਦੀਆਂ ਸਮੱਸਿਆਵਾ ਦਾ ਸੀਮਤ ਸਾਧਨਾਂ ਨਾਲ ਬਿਹਤਰ ਸਿਹਤ ਅਤੇ ਸਿੱਖਿਆਂ ਸਹੂਲਤਾਂ ਮੁਹਈਆ ਕਰਵਾਉਣ ਵਿਚ ਬਹੁਤ ਵੱਡਾ ਅੜਿੱਕਾ ਹੈ। ਕੋਵਿਡ -19 ਨੇ ਜਿੱਥੇ ਇਹਨਾਂ ਚੁਣੌਤੀਆਂ ਨੂੰ ਸਾਡੇ ਸਾਹਮਣੇ ਉਜਾਗਰ ਕੀਤਾ ਹੈ ਅਤੇ ਉੱਥੇ ਹੀ ਸੰਯੁਕਤ ਰਾਸ਼ਟਰ ਦੇ ਸਥਾਈ ਵਿਕਾਸ ਦੇ ਟੀਚਿਆਂ ਦੀ ਸਮੇਂ ਸਿਰ ਪ੍ਰਾਪਤੀ *ਤੇ ਚਿੰਤਾਵਾਂ ਵੀ ਪ੍ਰਗਟਾਈਆਂ ਜਾ ਰਹੀਆਂ ਹਨ। ਇਸ ਲਈ ਇੱਥੇ ਇਹ ਸਮਝਣਾ ਬਹੁਤ ਜ਼ਰੂਰੀ ਕਿ ਸਿਹਤਮੰਦ ਧਰਤੀ ਦੇ ਭਵਿੱਖ ਲਈ ਸਥਾਈ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਬਹੁਤ ਮੁਸ਼ਕਲ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਜਨ-ਸੰਖਿਆ ਦਾ ਬਹੁਤ ਵੱਡਾ ਹਿੱਸਾ ਨੌਜਵਾਨ ਵਰਗ ਜੇਕਰ ਇਹਨਾਂ ਨੂੰ ਪ੍ਰਭਾਵਸ਼ਾਲੀ ਸਿਖਲਾਈਆਂ ਅਤੇ ਸਿੱਖਿਆਂ ਦੇਣ ਯਕੀਨੀ ਬਣਾਈ ਜਾਵੇ ਤਾਂ ਇਹਨਾਂ ਸਥਾਈ ਵਿਕਾਸ ਦੇ ਟੀਚਿਆਂ ਵਿਚੋਂ ਕੁਝ ਦੀ ਪ੍ਰਾਪਤੀ ਹੋ ਸਕਦੀ ਹੈ।
ਇਸ ਮੌਕੇ ਜੰਮੂ ਯੂਨੀਵਰਸਿਟੀ ਦੇ ਅੰਕੜਾ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ.ਪਰਮਿਲ ਕੁਮਾਰ ਮੁਖ ਬੁਲਾਰੇ ਵਜੋਂ ਹਾਜ਼ਰ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਅੰਜ ਦਾ ਦਿਨ ਮਨਾਉਣ ਦਾ ਮੁੱਖ ਉਦੇਸ਼ ਜਨ-ਸੰਖਿਆ ਵਾਧੇ ਦੇ ਮੁੱਦਿਆ ਅਤੇ ਇਸ ਦੇ ਵਾਤਾਰਵਣ, ਮਨੁੱਖਤਾ, ਕੁਦਰਤੀ ਸਧਾਨਾਂ ਅਤੇ ਸਰੋਤਾਂ ‘ਤੇ ਪ੍ਰਭਾਵ ਪ੍ਰਤੀ ਜਨ-ਸਧਾਰਨ ਵਿਚ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ, ਸਿੱਖਿਆ ਦੇ ਪੱਧਰ, ਪਾਲਣ-ਪੋਸ਼ਣ ਅਤੇ ਖੁਰਾਕ ਵਿਚ ਆਏ ਸੁਧਾਰਾ ਨਾਲ ਲੋਕ ਲੰਬੀ ਜਿੰਦਗੀ ਭੋਗਦੇ ਹਨ ਅਤੇ ਇਸ ਨਾਲ ਮੌਤ ਦਰ ਵਿਚ ਕਮੀ ਆਈ ਹੈੈ। ਉਨ੍ਹਾਂ ਕਿਹਾ ਕਿ ਵੱਧ ਰਹੀ ਅਬਾਦੀ ਦੇ ਕਾਰਨ ਗਰਵ ਅਵਸਥਾ ਅਤੇ ਜਣੇਪੇ ਦੇ ਦੌਰਾਨ ਵੀ ਔਰਤਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ, ਜਿਸ ਨਾਲ ਪਰਿਵਾਰਕ ਯੋਜਨਾਬੰਦੀ, ਲਿੰਗ ਅਨੁਪਾਤ ਅਤੇ ਮਾਂ ਦੀ ਸਿਹਤ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਵੀ ਹਾਜ਼ਰ ਸਨ, ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਨ-ਸੰਖਿਆ ਵਿਸਫ਼ੋਟ ਬਹੁਤ ਗੰਭੀਰ ਮੁੱਦਾ ਹੈ ਖਾਸ ਤੌਰ *ਤੇ ਇਸ ਗੱਲ *ਤੇ ਵਿਚਾਰ ਕਰਦਿਆਂ ਜਦੋਂ ਵਿਸ਼ਵ ਦੇ ਸਰੋਤ ਬਹੁਤ ਤੇਜੀ ਨਾਲ ਘੱਟ ਰਹੇ ਹਨ ਅਤੇ ਇਸ ਦਾ ਅਸਰ ਦੇਸ਼ ਦੇ ਵਿਕਾਸ ਅਤੇ ਕੁਦਰਤ ‘ਤੇ ਪੈਦਾ ਹੈ। ਉਨ੍ਹਾਂ ਚੇਤਾਵਨੀ ਦਿੱਂਤੀ ਕਿ ਇਸੇ ਵਰਤਾਰੇ ਕਾਰਨ ਹੀ ਸਾਨੂੰ ਜੈਵਿਕ ਵਿਭਿੰਨਤਾ ਦੀ ਘਾਟ, ਗ੍ਰੀਨ ਹਾਊਸ ਗੈਸਾਂ ਦੇ ਵਧੇਰੇ ਨਿਕਾਸ ਅਤੇ ਦੇਸ਼ ਦੇ ਕਈ ਇਲਾਕਿਆਂ ਵਿਚ ਪਾਣੀ, ਭੋਜਨ ਅਤੇ ਬਾਲਣ ਲਈ ਲਕੜ ਦੀ ਕਮੀ ਆਦਿ ਵਰਗੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਡਾ ਗਰੋਵਰ ਨੇ ਔਰਤਾਂ ਦੀ ਸਿੱਖਿਆ ਅਤੇ ਵਧੇਰੇ ਬੱਚੇ ਪੈਦਾ ਕਰਨ ਦੇ ਨਤੀਜਿਆਂ ‘ਤੇ ਸਮਾਜ ‘ਤੇ ਪੈਣ ਵਾਲੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ‘ਤੇ ਜ਼ੋਰ ਦਿੱਤਾ।