Home / ਸੰਸਾਰ / ਜਦੋਂ ਪੇਪਰ ਵਾਲੇ ਦਿਨ ਕੁੰਭਕਰਨੀ ਨੀਂਦ ਤੋਂ ਨਹੀਂ ਉੱਠਿਆ ਪੋਤਾ ਫੇਰ ਦਾਦੀ ਨੇ ਬੁਲਾ ਲਈ ਪੁਲਿਸ

ਜਦੋਂ ਪੇਪਰ ਵਾਲੇ ਦਿਨ ਕੁੰਭਕਰਨੀ ਨੀਂਦ ਤੋਂ ਨਹੀਂ ਉੱਠਿਆ ਪੋਤਾ ਫੇਰ ਦਾਦੀ ਨੇ ਬੁਲਾ ਲਈ ਪੁਲਿਸ

ਥਾਈਲੈਂਡ: ਇਹ ਗੱਲ ਤਾਂ ਸੱਚ ਹ ਕਿ ਪੇਪਰਾਂ ਦੇ ਦਿਨਾਂ ‘ਚ ਨੀਂਦ ਬਹੁਤ ਵਧੀਆ ਆਉਂਦੀ ਹੈ। ਅਜਿਹੀ ਨੀਂਦ ਕਿ ਅੱਖਾਂ ਬੰਦ ਕਰਦੇ ਹੀ ਅਗਲੇ ਦਿਨ ਵੀ ਨੀਂਦ ਖੁੱਲ੍ਹਣ ਦਾ ਨਾਮ ਨਹੀਂ ਲੈਂਦੀ ਤੇ ਇਹੀ ਗੱਲ ਤੇ ਮਾਪਿਆਂ ਨੁੰ ਗੁੱਸਾ ਚੜ੍ਹ ਜਾਂਦਾ ਹੈ। ਬੱਚਿਆਂ ਨੂੰ ਜਾਗਦਾ ਰੱਖਣ ਲਈ ਮਾਪੇ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਨ ਪਰ ਜ਼ਰਾ ਸੋਚੋ ਜੇਕਰ ਕਿਸੇ ਢੀਠ ਬੱਚੇ ਨੂੰ ਉਠਾਉਣ ਲਈ ਪੁਲਿਸ ਨੂੰ ਬੁਲਾਉਣਾ ਪਵੇ ਫਿਰ ਕੀ ਹੋਵੇਗਾ? ਅਜਿਹਾ ਹੀ ਇੱਕ ਮਾਮਲਾ ਥਾਈਲੈਂਡ ਤੋਂ ਸਾਹਮਣੇ ਆਇਆ ਜਿੱਥੇ ਦਾਦੀ ਨੂੰ ਆਪਣੇ ਪੋਤੇ ਨੂੰ ਨੀਂਦ ਤੋਂ ਜਗਾਉਣ ਲਈ ਪੁਲਿਸ ਦਾ ਸਹਾਰਾ ਲੈਣਾ ਪਿਆ। ਦਾਦੀ ਨੇ ਨੋਵੀਂ ਜਮਾਤ ‘ਚ ਪੜ੍ਹਨ ਵਾਲੇ ਆਪਣੇ ਪੋਤੇ ਨੂੰ ਪੇਪਰ ਵਾਲੇ ਦਿਨ ਕਈ ਬਾਰ ਜਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੁੰਡਾ ਅਰਾਮ ਨਾਲ ਘੋੜੇ ਵੇਚ ਕੇ ਸੁੱਤਾ ਰਿਹਾ। ਪਰੇਸ਼ਾਨ ਦਾਦੀ ਜਦੋਂ ਮੁੰਡੇ ਨੂੰ ਉਠਾਉਣ ‘ਚ ਅਸਫਲ ਰਹੀ ਫੇਰ ਦਾਦੀ ਨੂੰ ਗੁੱਸਾ ਆਇਆ ਤੇ ਪੁਲਿਸ ਨੂੰ ਫੋਨ ਘੁਮਾ ਦਿੱਤਾ।

หากอาการทางใจผมดีขึ้น ผมสิบืนไปโรงเรียนดอกหนาวันนี้ 6 ส.ค.62 ขณะ ด.ต.สุเวศน์ ศรีสุข และ ด.ต.เจด็จ เพชรวิชิต ตำรวจจราจร…

Posted by Thailand Police Story on Monday, August 5, 2019
ਜਿਸ ਤੋਂ ਬਾਅਦ ਦੋ ਪੁਲਿਸ ਅਫਸਰਾਂ ਨੇ ਆ ਕੇ ਬੱਚੇ ਨੂੰ ਉਠਾਇਆ ਤੇ ਸਮਝਾਇਆ ਕਿ ਪੜ੍ਹਾਈ ਦੀ ਕੀ ਮਹੱਤਤਾ ਹੈ ਤੇ ਕਿੰਨੀ ਜ਼ਰੂਰੀ ਹੈ। ਮੁੰਡੇ ਨੇ ਪੁਲਿਸ ਦੀ ਗੱਲ ਮੰਨ ਲਈ ਤੇ ਪੇਪਰ ਦੇਣ ਲਈ ਉੱਠ ਕੇ ਤਿਆਰ ਹੋ ਗਿਆ। ਫਿਰ ਦਾਦੀ ਨੇ ਉਸ ਨੂੰ ਤਿਆਰ ਕਰ ਕੇ ਖਾਣਾ ਖਿਲਾਇਆ ਤੇ ਪੇਪਰ ਦੇਣ ਲਈ ਨਵੀਂ ਕਲਮ ਦਿੱਤੀ। ਪੁਲਿਸ ਅਫਸਰ ਨੇ ਮੁੰਡੇ ਨੂੰ ਆਪਣੇ ਸਕੂਟਰ ‘ਤੇ ਬਿਠਾਇਆ ਤੇ ਉਸ ਨੂੰ ਖੁਦ ਸਕੂਲ ਛੱਡਣ ਗਿਆ। ਦੱਸ ਦੇਈਏ ਦਾਦੀ-ਪੋਤੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ।

Check Also

ਜਾਅਲੀ ਪਾਸਪੋਰਟ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਭਾਰਤੀ ਕਾਬੂ

ਵਾਸ਼ਿੰਗਟਨ: ਭਾਰਤੀ ਮੂਲ ਦੇ 20 ਸਾਲਾ ਨੌਜਵਾਨ ‘ਤੇ ਸਲੋਵੇਨੀਆ ਦਾ ਜਾਅਲੀ ਪਾਸਪੋਰਟ ਦਿਖਾ ਕੇ ਅਮਰੀਕਾ …

Leave a Reply

Your email address will not be published. Required fields are marked *