Home / ਜੀਵਨ ਢੰਗ / ਘਰ ਬੈਠੇ ਹੀ ਇਸ ਤਰ੍ਹਾਂ ਕਰੋ ਫੇਸ ਪੈਕ ਤਿਆਰ ਤੇ ਰੱਖੋ ਆਪਣੀ ਚਮੜੀ ਦਾ ਪੂਰਾ ਖਿਆਲ

ਘਰ ਬੈਠੇ ਹੀ ਇਸ ਤਰ੍ਹਾਂ ਕਰੋ ਫੇਸ ਪੈਕ ਤਿਆਰ ਤੇ ਰੱਖੋ ਆਪਣੀ ਚਮੜੀ ਦਾ ਪੂਰਾ ਖਿਆਲ

ਨਿਊਜ਼ ਡੈਸਕ : ਹਰ ਇੱਕ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਹ ਸਭ ਤੋਂ ਸੁੰਦਰ ਤੇ ਅਲੱਗ ਦਿਖਾਈ ਦੇਵੇ। ਇਸ ਇੱਛਾ ਨੂੰ ਅਸੀਂ ਘਰੇਲੂ ਨੁਕਸਿਆਂ ਨਾਲ ਵੀ ਪੂਰਾ ਕਰ ਸਕਦੇ ਹਾਂ। ਜਦੋਂ ਵੀ ਮੌਸਮ ਬਦਲਦਾ ਹੈ ਤਾਂ ਸਾਡੀ ਚਮੜੀ ‘ਚ ਵੀ ਬਦਲਾਅ ਆਉਂਦੇ ਹਨ। ਮੌਸਮ ਬਦਲਣ ਨਾਲ ਚਮੜੀ ਨੂੰ ਕਾਫੀ ਨੁਕਸਾਨ ਹੁੰਦਾ ਹੈ। ਇਸ ਸਮੱਸਿਆ ਦੇ ਮੱਦੇਨਜ਼ਰ ਚਮੜੀ ਦਾ ਖਿਆਲ ਰੱਖਣ ਲਈ ਤੁਸੀਂ ਘਰ ‘ਚ ਹੀ ਕਈ ਤਰ੍ਹਾਂ ਨਾਲ ਫੇਸ ਪੈਕ ਤਿਆਰ ਕਰ ਸਕਦੇ ਹੋ। ਪੁਸ਼ਪਲਤਾ ਸ਼੍ਰੀਵਾਸਤਵ ਨੇ ਕਈ ਪ੍ਰਕਾਰ ਦੇ ਫੇਸ ਪੈਕ ਦੱਸੇ ਹਨ। ਆਓ ਜਾਣਦੇ ਹਾਂ ਫੇਸਪੈਕ ਦੀ ਵਿਧੀ…

ਸ਼ੱਕਰ ਮਿਲਕ ਪਾਊਡਰ ਪੈਕ

ਇਸ ਫੇਸਪੈਕ ਨੂੰ ਤੁਸੀਂ ਘਰ ‘ਚ ਆਸਾਨੀ ਨਾਲ ਤਿਆਰ ਕਰ ਸਕਦੇ ਹੋ। ਇਸ ਵਿਧੀ ਚ ਪਹਿਲਾਂ ਤਿੰਨ ਚਮਚ ਚੀਨੀ, ਇੱਕ ਵੱਡਾ ਚਮਚ ਮਿਲਕ ਪਾਊਡਰ, ਇੱਕ ਵੱਡਾ ਚਮਚ ਸ਼ਹਿਦ ਦਾ ਮਿਸ਼ਰਣ ਤਿਆਰ ਕਰ ਲਓ। ਇਸ ਮਿਸ਼ਰਣ ਨੂੰ ਚਿਹਰੇ ਤੇ ਗਰਦਨ ‘ਤੇ ਲਗਾਓ ਤੇ 15 ਮਿੰਟ ਬਾਅਦ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ। ਗੈਂਦਾ (ਮੈਰੀਗੋਲਡ) ਫੇਸ ਪੈਕ

ਇਸ ਵਿਧੀ ‘ਚ ਪਹਿਲਾਂ ਚਾਰ-ਪੰਜ ਮੈਰੀਗੋਲਡ ਫੁੱਲ ਲਓ ਤੇ ਉਸ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਹੁਣ ਇਸ ‘ਚ ਇੱਕ ਚਮਚ ਸ਼ਹਿਦ ਤੇ ਦੋ ਚਮਚ ਦੁੱਧ ਮਿਲਾਓ। ਇਸ ਦਾ ਪੇਸਟ ਬਣਾ ਕੇ ਚਿਹਰੇ ‘ਤੇ ਲਗਾ ਲਓ। ਲਗਭਗ 20 ਮਿੰਟ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋਵੋ। ਜਿਸ ਨਾਲ ਚਮੜੀ ਕਾਫੀ ਚਮਕ ਜਾਵੇਗੀ।

 

ਅੰਗੂਰ ਫੇਸਪੈਕ

ਇਸ ਵਿਧੀ ‘ਚ ਪਹਿਲਾਂ ਇੱਕ ਚਮਚ ਅੰਗੂਰ ਦਾ ਰਸ, ਇੱਕ ਚਮਚ ਨਿੰਬੂ ਦਾ ਰਸ ਤੇ ਇੱਕ ਚਮਚ ਕਣਕ ਦਾ ਆਟਾ, ਅੱਧਾ ਚਮਚ ਗੁਲਾਬ ਜਲ ਲਓ। ਤਿਆਰ ਹੋਏ ਪੇਸਟ ਨੂੰ ਰੂੰ ਦੀ ਮਦਦ ਨਾਲ ਆਪਣੇ ਚਿਹਰੇ ‘ਤੇ ਲਗਾਓ ਤੇ ਕੁਝ ਸਮੇਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।

ਬਦਾਮ ਪੈਕ

ਇਸ ਵਿਧੀ ‘ਚ ਚਾਰ ਬਦਾਮ ਦਾ ਪੇਸਟ, ਇੱਕ ਚਮਚ ਗਾਜਰ ਜੂਸ ਜਾਂ ਟਮਾਟਰ ਦਾ ਰਸ, ਇੱਕ ਚਮਚ ਸ਼ਹਿਦ, ਇੱਕ ਚਮਚ ਖੱਟੀ ਕਰੀਮ ਨੂੰ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਪੈਕ ਨੂੰ ਚਿਹਰੇ ‘ਤੇ ਰੋਜ਼ ਲਗਾਓ। ਇਹ ਪੈਕ ਕਾਲੇ ਫ੍ਰੀਕਲਸ ਨੂੰ ਜਲਦੀ ਠੀਕ ਕਰਦਾ ਹੈ।

ਤੁਲਸੀ-ਪੁਦੀਨਾ ਪੈਕ

ਇਸ ਵਿਧੀ ‘ਚ ਤੁਲਸੀ ਤੇ ਪੁਦੀਨੇ ਦੇ ਪੰਜ ਪੱਤੇ ਲਓ ਤੇ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਤਿਆਰ ਹੋਏ ਪੇਸਟ ਨੂੰ ਪੂਰੀ ਰਾਤ ਲਈ ਮੁਹਾਸਿਆਂ ‘ਤੇ ਲਗਾਓ। ਸੇਵਰ ਵੇਲੇ ਠੰਡੇ ਪਾਣੀ ਨਾਲ ਮੂੰਹ ਧੋਵੋ। ਇਹ ਪੈਕ ਚਿਹਰੇ ਦੇ ਮੁਹਾਸੇ ਤੇ ਜਲੂਣ ਦੋਨਾਂ ਨੂੰ ਖਤਮ ਕਰਨ ਲਈ ਫਾਇਦੇਮੰਦ ਹੈ।

ਹਰ ਇੱਕ ਵਿਅਕਤੀ ਦੀ ਚਮੜੀ (ਸਕਿਨ) ਅਲੱਗ-ਅਲੱਗ ਹੁੰਦੀ ਹੈ। ਇਸ ਲਈ ਸਭ ਨੂੰ ਆਪਣੀ-ਆਪਣੀ ਸਕਿਨ (ਚਮੜੀ) ਦੇ ਅਨੁਕੂਲ ਫੇਸਪੈਕ ਦੀ ਵਰਤੋਂ ਕਰਨੀ ਚਾਹੀਦੀ ਹੈ।

ਰੰਗ ਸਾਫ ਕਰਨ ਲਈ ਫੇਸ ਪੈਕ

ਇਸ ਵਿਧੀ ‘ਚ ਦੋ ਚਮਚ ਚੂਰਨ ਦਾ ਆਟਾ, ਇੱਕ ਚਮਚ ਚੰਦਨ ਦਾ ਚੂਰਨ, ਦੋ ਚਮਚ ਕੱਚਾ ਦੁੱਧ, ਇੱਕ ਚੁਟਕੀ ਹਲਦੀ, ਦੋ-ਚਾਰ ਬੂੰਦਾਂ ਨਿੰਬੂ ਦਾ ਰਸ ਤੇ ਇੱਕ ਚਮਚ ਕਰੀਮ ਮਿਲਾ ਕੇ ਪੇਸਟ ਬਣਾ ਲਓ। ਇਸ ਪੈਕ ਨੂੰ ਚਿਹਰੇ ‘ਤੇ ਲਗਾਓ ਤੇ ਸੁੱਕਣ ਤੋਂ ਬਾਅਦ ਇਸ ਨੂੰ ਹਲਕਾ ਹਲਕਾ ਰਗੜੋ ਤੇ ਆਪਣੇ ਮੂੰਹ ਨੂੰ ਠੰਡੇ ਪਾਣੀ ਨਾਲ ਧੋਵੋ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Check Also

ਕੌਮਾਂਤਰੀ ਦੋਸਤੀ ਦਿਵਸ: ਦੋਸਤ ਬਣਾਉਣੇ ਸੌਖੇ ਪਰ ਦੋਸਤੀ ਨਿਭਾਉਣੀ ਔਖੀ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ   ਇਹ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦੇ ਵੱਡੇ-ਛੋਟੇ ਦੁੱਖਾਂ ਵਿੱਚ …

Leave a Reply

Your email address will not be published. Required fields are marked *