ਝੋਨੇ ਦੀਆਂ ਤਿੰਨ, ਮੱਕੀ, ਮੂੰਗਫਲੀ, ਬਾਜਰਾ ਅਤੇ ਚਾਰੇ ਵਾਲੀ ਮੱਕੀ ਦੀ ਇੱਕ ਇੱਕ ਕਿਸਮ ਜਾਰੀ ਹੋਈ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਸਾਉਣੀ ਦੀਆਂ ਫ਼ਸਲਾਂ ਲਈ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਦੌਰਾਨ ਵੱਖ-ਵੱਖ ਫ਼ਸਲਾਂ ਦੀਆਂ ਸੱਤ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਇਹ ਸਿਫ਼ਾਰਸ਼ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਪੂਰਾ ਧਿਆਨ ਪੰਜਾਬ ਦੀ ਖੇਤੀ ਦੀ ਵਿਭਿੰਨਤਾ ਅਤੇ ਬਿਹਤਰੀ ਵੱਲ ਕੇਂਦਰਿਤ ਹੈ। ਉਹਨਾਂ ਜੋ ਕਿਸਮਾਂ ਪੇਸ਼ ਕੀਤੀਆਂ ਉਸ ਵਿੱਚ ਝੋਨੇ ਦੀ ਕਿਸਮ ਪੀ ਆਰ 128 ਪ੍ਰਮੁੱਖ ਹੈ। ਇਹ ਕਿਸਮ ਪੀ.ਏ.ਯੂ. 201 ਦਾ ਮਿਆਰ ਪੱਖੋਂ ਸੋਧਿਆ ਰੂਪ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 111 ਦਿਨਾਂ ਵਿੱਚ ਪੱਕ ਜਾਂਦੀ ਹੈ। ਝੋਨੇ ਦੀ ਦੂਜੀ ਕਿਸਮ ਪੀ ਆਰ 129 ਪੀ.ਏ.ਯੂ. 201 ਦਾ ਮਿਆਰ ਪੱਖੋਂ ਸੋਧਿਆ ਰੂਪ ਹੈ।
ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 108 ਦਿਨਾਂ ਵਿੱਚ ਪੱਕ ਜਾਂਦੀ ਹੈ। ਤੀਜੀ ਕਿਸਮ ਐਚ ਕੇ ਆਰ 47 ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਹ ਕਿਸਮ 104 ਦਿਨਾਂ ਵਿੱਚ ਪੱਕਦੀ ਹੈ। ਇਸ ਦਾ ਔਸਤਨ ਝਾੜ 29.5 ਕੁਇੰਟਲ ਪ੍ਰਤੀ ਏਕੜ ਹੈ। ਇਸ ਤੋਂ ਬਿਨਾਂ ਮੱਕੀ ਦੀ ਕਿਸਮ ਜੇ ਸੀ 12 ਦੀ ਸਿਫ਼ਾਰਸ਼ ਕੀਤੀ ਗਈ । ਇਸ ਕਿਸਮ ਦੇ ਦਾਣੇ ਪੀਲੇ ਸੰਤਰੀ ਹਨ। ਇਹ ਕਿਸਮ ਤਕਰੀਬਨ 99 ਦਿਨਾਂ ਵਿੱਚ ਪੱਕਦੀ ਹੈ। ਇਸਦਾ ਔਸਤਨ ਝਾੜ 18.5 ਕੁਇੰਟਲ ਪ੍ਰਤੀ ਏਕੜ ਹੈ।
ਬਹਾਰ ਰੁੱਤ ਅਤੇ ਬਰਸਾਤ ਦੋਵੇਂ ਰੁੱਤਾਂ ਵਿੱਚ ਕਾਸ਼ਤ ਲਈ ਮੂੰਗਫਲੀ ਦੀ ਨਵੀਂ ਕਿਸਮ ਜੇ 87 ਦੀ ਸਿਫ਼ਾਰਸ਼ ਕੀਤੀ ਗਈ। ਬਹਾਰ ਰੁੱਤ ਵਿੱਚ ਇਸਦੀ ਔਸਤਨ ਪੈਦਾਵਾਰ 15.3 ਕੁਇੰਟਲ ਅਤੇ ਸਾਉਣੀ ਰੁੱਤ ਵਿੱਚ 12.8 ਕੁਇੰਟਲ ਪ੍ਰਤੀ ਏਕੜ ਹੈ। ਬਾਜਰੇ ਦੀ ਨਵੀਂ ਕਿਸਮ ਪੀ ਸੀ ਬੀ-165 ਦੀ ਸਿਫ਼ਾਰਸ਼ ਕਰਦਿਆਂ ਨਿਰਦੇਸ਼ਕ ਖੋਜ ਨੇ ਕਿਹਾ ਕਿ ਇਹ ਜਲਦੀ ਪੱਕਣ ਵਾਲੀ ਉਚੇ ਕੱਦ ਵਾਲੀ ਚਾਰੇ ਅਤੇ ਦਾਣਿਆਂ ਕੰਪੋਜ਼ਿਟ ਕਿਸਮ ਹੈ। ਫੁੱਲੀਆਂ (popping) ਬਨਾਉਣ ਲਈ ਢੁੱਕਵੇਂ ਹਨ। ਇਸ ਦੇ ਹਰੇ ਚਾਰੇ ਦਾ ਔਸਤਨ ਝਾੜ 234 ਕੁਇੰਟਲ ਅਤੇ ਦਾਣਿਆਂ ਲਈ ਬੀਜੀ ਫ਼ਸਲ ਦਾ ਝਾੜ ਤਕਰੀਬਨ 12.8 ਕੁਇੰਟਲ ਪ੍ਰਤੀ ਏਕੜ ਹੈ। ਇਸ ਤੋਂ ਬਿਨਾਂ ਚਾਰੇ ਵਾਲੀ ਮੱਕੀ ਦੀ ਨਵੀਂ ਕਿਸਮ ਜੇ 1007 ਦੀ ਸਿਫ਼ਾਰਸ਼ ਕੀਤੀ ਗਈ। ਇਸ ਕਿਸਮ ਦੇ ਬੂਟੇ ਉਚੇ ਅਤੇ ਪੱਤੇ ਚੌੜੇ ਹਨ। ਇਸ ਦੇ ਹਰੇ ਚਾਰੇ ਦਾ ਔਸਤ ਝਾੜ 37.5 ਕੁਇੰਟਲ ਪ੍ਰਤੀ ਏਕੜ ਹੈ।
ਇਸ ਤੋਂ ਬਿਨਾਂ ਕੁਝ ਉਤਪਾਦਨ ਤਕਨੀਕਾਂ ਦੀ ਸਿਫ਼ਾਰਸ਼ ਵੀ ਕੀਤੀ ਗਈ ਜਿਨ੍ਹਾਂ ਅਨੁਸਾਰ ਵੱਧ ਝਾੜ ਲਈ, ਅਰਹਰ ਦੀ ਘੱਟ ਕੱਦ ਵਾਲੀ ਕਿਸਮ ਏ ਐਲ 882 ਦੀ ਬਿਜਾਈ 15-25 ਜੂਨ ਦਰਮਿਆਨ ਕਰਨ, 12 ਕਿੱਲੋ ਪ੍ਰਤੀ ਏਕੜ ਬੀਜ ਵਰਤਣ ਅਤੇ ਸਿਆੜਾਂ ਵਿਚਕਾਰ 30 ਸੈ.ਮੀ. ਫ਼ਾਸਲਾ ਰੱਖਣ ਦੀ ਸਿਫ਼ਾਰਸ਼ ਕੀਤੀ ਗਈ। ਬਾਸਮਤੀ ਦੀਆਂ ਨਵੀਆਂ ਕਿਸਮਾਂ (ਪੰਜਾਬ ਬਾਸਮਤੀ 4, ਪੰਜਾਬ ਬਾਸਮਤੀ 5, ਸੀ ਐਸ ਆਰ 30, ਪੂਸਾ ਬਾਸਮਤੀ 1637 ਅਤੇ ਪੂਸਾ ਬਾਸਮਤੀ 1718) ਵਿੱਚ ਲੋੜ ਅਨੁਸਾਰ ਯੂਰੀਆ ਦੀ ਵਰਤੋਂ ਲਈ ਪੀ.ਏ.ਯੂ. ਪੱਤਾ ਰੰਗ ਚਾਰਟ ਅਪਨਾਉਣ, ਬਹਾਰ ਰੁੱਤ ਦੀ ਕਮਾਦ ਦੀ ਫ਼ਸਲ ਵਿੱਚ ਭਿੰਡੀ ਨੂੰ ਅੰਤਰ ਫ਼ਸਲ ਦੇ ਤੌਰ ਤੇ ਬੀਜਣ ਅਤੇ ਨਰਮੇ ਦੀ ਕਾਸ਼ਤ ਹੇਠ ਲੂਣੇ ਪਾਣੀ ਨਾਲ ਸਿੰਚਾਈ ਵਾਲੀਆਂ ਜ਼ਮੀਨਾਂ ਵਿੱਚ ਝੋਨੇ ਦੀ ਪਰਾਲੀ ਤੋਂ ਬਣੇ ਬਾਇਓਚਾਰ (4 ਟਨ ਪ੍ਰਤੀ ਹੈਕਟੇਅਰ) ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ ਗਈ।
ਪੌਦ ਸੁਰੱਖਿਆ ਤਕਨੀਕਾਂ ਵਿੱਚ ਜੋ ਸਿਫ਼ਾਰਸ਼ਾਂ ਸਾਹਮਣੇ ਆਈਆਂ ਉਹਨਾਂ ਵਿੱਚ ਝੋਨੇ ਦੀ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਖੇਤ ਵਿੱਚ ਸਰੋਂ ਦੀ ਖਲ਼ 20 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਰਲਾਉਣ ਨਾਲ ਨੀਮਾਟੋਡ ਦੇ ਚੰਗੇ ਪ੍ਰਬੰਧ ਦੀ ਸਿਫ਼ਾਰਸ਼ ਕੀਤੀ ਗਈ।
ਨਰਮੇ ਵਿੱਚ ਹਰੇ ਤੇਲੇ ਦੀ ਰੋਕਥਾਮ ਲਈ 300 ਮਿਲੀਲਿਟਰ Keefun 15 ਚਿੱਟੀ ਦੀ ਰੋਕਥਾਮ ਲਈ 500 ਮਿਲੀਲਿਟਰ 4aita ੧੦ 53 (pyriproxifen) ਅਤੇ ਭੂਰੀ ਜੂੰ (ਥਰਿੱਪਸ) ਦੀ ਰੋਕਥਾਮ ਲਈ 500 3elcron ੫੦ 53 (profenofos) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਦਾ ਸੁਝਾਅ ਦਿੱਤਾ ਗਿਆ। ਇਸ ਤੋਂ ਬਿਨਾਂ ਨਰਮੇ ਦੇ ਪੱਤਿਆਂ ਤੇ ਉਲੀ ਦੇ ਧੱਬਿਆਂ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ 200 ਮਿਲੀਲਿਟਰ 1mistar “op ੩੨੫ S3 ਪ੍ਰਤੀ ਦੇ ਹਿਸਾਬ ਨਾਲ ਛਿੜਕਣ, ਨਰਮੇ ਦੀ ਫ਼ਸਲ ਦੀ ਰੋਕਥਾਮ ਲਈ ਪਹਿਲੇ ਪਾਣੀ ਤੋਂ ਬਾਅਦ ਖੇਤ ਵੱਤਰ ਆਉਣ ਤੇ 500 ਮਿਲੀਲਿਟਰ 8itweed Maxx ੧੦ M53 (pyrithiobac) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਚਾਰੇ ਵਾਲੀ ਮੱਕੀ ਵਿੱਚ ਫਾਲ ਆਰਮੀ ਵਰਮ ਦੇ ਪ੍ਰਬੰਧ ਦੀ ਸਿਫ਼ਾਰਿਸ਼ ਕੀਤੀ ਗਈ ਅਤੇ ਗੰਨੇ ਵਿੱਚ ਸਿਉਂਕ ਦੀ ਰੋਕਥਾਮ ਲਈ 200 ਮਿਲੀਲਿਟਰ 3oragen ੧੮.੫ S3 ਨੂੰ ਬਿਜਾਈ ਵੇਲੇ ਗੰਨੇ ਦੀਆਂ ਗੁੱਲੀਆਂ ਉਪਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਤੋਂ ਇਲਾਵਾ ਸੂਰਜਮੁਖੀ ਵਿੱਚ ਬਿਹਾਰੀ ਭੱਬੂ ਕੁੱਤੇ ਦੀ ਰੋਕਥਾਮ ਲਈ 300 ਮਿਲੀਲਿਟਰ ਸਾਈਪਰਮੈਥਰਿਨ 10 ਈ ਸੀ ਪ੍ਰਤੀ ਏਕੜ ਦਾ ਛਿੜਕਾਅ ਕਰਨ ਲਈ ਸਿਫ਼ਾਰਸ਼ ਕੀਤੀ ਗਈ।