ਖੇਤੀ ਵਿਗਿਆਨੀ ਡਾ. ਲਾਲ ਨਰਾਇਣ ਸ਼ੁਕਲਾ ਦਾ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਸਾਬਕਾ ਖੇਤੀ ਮਸ਼ੀਨਰੀ ਵਿਗਿਆਨੀ ਅਤੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਦੇ ਸਾਬਕਾ ਮੁਖੀ ਡਾ. ਲਾਲ ਨਰਾਇਣ ਸ਼ੁਕਲਾ ਬੀਤੇ ਦਿਨੀਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਡਾ. ਲਾਲ ਨਰਾਇਣ ਸ਼ੁਕਲਾ ਵਧੀਕ ਨਿਰਦੇਸ਼ਕ ਖੋਜ ਵਜੋਂ ਵੀ ਸੇਵਾਵਾਂ ਪ੍ਰਦਾਨ ਕਰਦੇ ਰਹੇ ਸਨ। 1977 ਵਿੱਚ ਉਹ ਵਿਭਾਗ ਦਾ ਹਿੱਸਾ ਬਣੇ ਅਤੇ 1978 ਵਿੱਚ ਨਿਯਮਤ ਹੋਏ। ਸੀਨੀਅਰ ਖੋਜ ਇੰਜਨੀਅਰ ਵਜੋਂ ਪਦ ਉੱਨਤ ਹੋਏ ਅਤੇ 1981 ਤੋਂ 1987 ਤੱਕ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਦਿੰਦੇ ਰਹੇ। ਉਹ ਮਸ਼ੀਨਰੀ ਦੇ ਖੇਤਰ ਵਿੱਚ ਪੀ.ਏ.ਯੂ. ਦੇ ਜਾਣੇ-ਪਛਾਣੇ ਵਿਗਿਆਨੀ ਸਨ ਜਿਨਾਂ ਨੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਅਤੇ ਖੇਤ ਮਸ਼ੀਨਰੀ ਵਿਭਾਗ ਨੂੰ ਪੱਕੇ ਪੈਰੀ ਕਰਨ ਵਿੱਚ ਅਹਿਮ ਯੋਗਦਾਨ ਪਾਇਆ। 2002 ਵਿੱਚ ਕੁਝ ਸਮੇਂ ਲਈ ਉਹ ਵਧੀਕ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਬਣੇ ਅਤੇ 2002 ਤੋਂ 2005 ਤੱਕ ਵਧੀਕ ਨਿਰਦੇਸ਼ਕ ਖੋਜ ਵਜੋਂ ਕਾਰਜਸ਼ੀਲ ਰਹੇ। 1982 ਵਿੱਚ ਟਰੈਕਟਰ ਨਾਲ ਚੱਲਣ ਵਾਲੇ ਸੈਮੀ ਆਟੋਮੈਟਿਕ ਗੰਨਾ ਪਲਾਂਟਰ ਦੇ ਵਿਕਾਸ ਲਈ ਉਹਨਾਂ ਨੂੰ ਐੱਨ ਆਰ ਡੀ ਸੀ ਐਵਾਰਡ ਨਾਲ ਸਨਮਾਨਿਆ ਗਿਆ। 1986 ਵਿੱਚ ਉਹਨਾਂ ਨੂੰ ਤਮਗੇ ਨਾਲ ਅਤੇ 1992 ਵਿੱਚ ਮੈਰਿਟ ਸਰਟੀਫਿਕੇਟ ਨਾਲ ਸਨਮਾਨਿਤ ਕਰਕੇ ਉਹਨਾਂ ਦੇ ਕੰਮ ਦਾ ਸਨਮਾਨ ਹੋਇਆ। ਉਹ ਰਾਸ਼ਟਰੀ ਖੇਤੀ ਵਿਗਿਆਨ ਅਕਾਦਮੀ ਦੇ ਫੈਲੋ ਵੀ ਰਹੇ । ਉਹਨਾਂ ਦੇ ਅਚਾਨਕ ਦੇਹਾਂਤ ਨਾਲ ਖੇਤੀ ਇੰਜਨੀਅਰਿੰਗ ਖੇਤਰ ਵਿੱਚ ਕਦੇ ਨਾਲ ਪੂਰਿਆ ਜਾਣ ਵਾਲਾ ਘਾਟਾ ਪੈਦਾ ਹੋਇਆ ਹੈ।

ਪੀ.ਏ.ਯੂ.ਦੇ ਵਾਈਸ ਚਾਂਸਲਰ ਸ੍ਰੀ ਅਨਿਰੁਧ ਤਿਵਾੜੀ ਆਈ ਏ ਐੱਸ ਮੁੱਖ ਵਧੀਕ ਸਕੱਤਰ ਵਿਕਾਸ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ, ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਅਤੇ ਵਿਭਾਗ ਦੇ ਮੁਖੀ ਡਾ. ਮਹੇਸ਼ ਨਾਰੰਗ ਨੇ ਡਾ. ਲਾਲ ਨਰਾਇਣ ਸ਼ੁਕਲਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ।

Share this Article
Leave a comment