ਲੁਧਿਆਣਾ: ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਤੋਂ ਖੇਤੀ ਇੰਜਨੀਅਰਿੰਗ ਵਿੱਚ ਗ੍ਰੈਜੂਏਸ਼ਨ ਕਰ ਰਹੇ ਨੌਜਵਾਨ ਇੰਜਨੀਅਰਾਂ ਦੀ ਚੋਣ ਰਾਸ਼ਟਰੀ/ਅੰਤਰਰਾਸ਼ਟਰੀ ਕੰਪਨੀਆਂ ਲਈ ਹੁੰਦੀ ਰਹਿੰਦੀ ਹੈ। ਬੀਤੇ ਦਿਨੀਂ ਐਸਕੋਰਟਸ ਲਿਮਟਿਡ ਕੰਪਨੀ ਨੇ ਕੈਂਪਸ ਪਲੇਸਮੈਂਟ ਰਾਹੀਂ ਪੀ.ਏ.ਯੂ. ਵਿੱਚ ਬੀ-ਟੈਕ (ਖੇਤੀ ਇੰਜਨੀਅਰਿੰਗ) ਕਰ ਰਹੇ ਇੰਜਨੀਅਰਾਂ ਦੀ ਚੋਣ ਨੌਕਰੀ ਲਈ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ 12 ਵਿਦਿਆਰਥੀਆਂ ਦੀ ਚੋਣ ਵੱਖ-ਵੱਖ ਵੱਕਾਰੀ ਕੰਪਨੀਆਂ ਲਈ ਹੋਈ ਹੈ ਜਿਨ੍ਹਾਂ ਨੇ ਜੂਨ 2020 ਵਿੱਚ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨੀ ਹੈ। ਇਹਨਾਂ ਵਿੱਚੋਂ ਸਮਰਪਣ ਸਿੰਘ, ਵਿਨੋਦ ਯਾਦਵ ਅਤੇ ਸ਼ੁਭਮ ਮਿਨਹਾਸ ਨੂੰ ਪੂਨੇ ਸਥਿਤ ਕੰਪਨੀ ਜੌਨਡੀਅਰ ਨੇ ਚੁਣਿਆ ਜਦਕਿ ਹੋਰ ਤਿੰਨ ਵਿਦਿਆਰਥੀਆਂ ਮਹਿਕ ਜਿੰਦਲ, ਕਪਿਲ ਸੇਂਚਾ ਅਤੇ ਲਵਪ੍ਰੀਤ ਸਿੰਘ ਨੂੰ ਮੁੰਬਈ ਦੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਨੌਕਰੀ ਲਈ ਚੁਣ ਲਿਆ ਹੈ।
ਕਾਲਜ ਦੇ ਪਲੇਸਮੈਂਟ ਅਧਿਕਾਰੀ ਡਾ. ਸਤੀਸ਼ ਕੁਮਾਰ ਗੁਪਤਾ ਨੇ ਇਸ ਮੌਕੇ ਦੱਸਿਆ ਕਿ ਬੀਤੇ ਦਿਨੀਂ ਐਸਕੋਰਟਸ ਕੰਪਨੀ ਦੇ ਨੁਮਾਇੰਦੇ ਕੈਂਪਸ ਪਲੇਸਮੈਂਟ ਲਈ ਪੀ.ਏ.ਯੂ. ਦੇ ਵਿਦਿਆਰਥੀਆਂ ਦੀ ਚੋਣ ਲਈ ਆਏ 6 ਵਿਦਿਆਰਥੀਆਂ ਨੂੰ ਇਸ ਪ੍ਰਸਿੱਧ ਫਰਮ ਨੇ ਨੌਕਰੀ ਲਈ ਚੁਣਿਆ ਜਿਨ੍ਹਾਂ ਵਿੱਚ ਹਰਸ਼ ਮੈਥਾਨੀ, ਅਨਮੋਲ ਕਪੂਰ, ਅਸੀਮ ਛਾਬੜਾ, ਗੀਤਾਂਜਲੀ ਸ਼ਰਮਾ, ਸਿਮਰਪ੍ਰੀਤ ਸਿੰਘ ਅਤੇ ਰਵੀ ਕੁਮਾਰ ਦੇ ਨਾਮ ਹਨ। ਇਸ ਮੌਕੇ ਕੰਪਨੀ ਦੇ ਨੁਮਾਇੰਦਿਆਂ ਨੇ ਯੂਨੀਵਰਸਿਟੀ ਵੱਲੋਂ ਉਸਾਰੇ ਅਧਿਆਪਨ ਅਤੇ ਮੂਲ ਢਾਂਚੇ ਦੀ ਤਾਰੀਫ਼ ਕੀਤੀ।