ਕੱਲ ਤੋਂ Google ਦੀ ਇਹ ਸਰਵਿਸ ਹੋ ਰਹੀ ਹੈ ਬੰਦ, ਸੇਵ ਕਰ ਲਵੋ ਆਪਣਾ ਸਾਰਾ ਡਾਟਾ

TeamGlobalPunjab
2 Min Read

Gmail ਭਾਰਤ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ eMail ਸੇਵਾਵਾਂ ਵਿਚੋਂ ਇਕ ਹੈ, ਇਸ ਨੂੰ ਹੋਰ ਬਿਹਤਰ ਕਰਨ ਲਈ ਗੂਗਲ ਨੇ Inbox ਸਰਵਿਸ ਸ਼ੁਰੂ ਕੀਤੀ ਸੀ ਪਰ ਹੁਣ ਕੰਪਨੀ ਇਸ ਨੂੰ ਬੰਦ ਕਰ ਰਹੀ ਹੈ। ਗੂਗਲ ਨੇ 2 ਅਪ੍ਰੈਲ 2019 ਤਕ ਆਪਣੇ Inbox By Gmail ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ਵਿਚ ਦੇਖਿਆ ਜਾਵੇ ਤਾਂ ਸਾਲ 2014 ਵਿਚ ਲਾਂਚ ਹੋਏ ਗੂਗਲ ਇਨਬਾਕਸ ਨੂੰ ਪੰਜ ਸਾਲ ਬਾਅਦ ਬੰਦ ਕੀਤਾ ਜਾ ਰਿਹਾ ਹੈ। ਗੂਗਲ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਸਾਰੇ ਯੂਜ਼ਰਜ਼ ਲਈ ਨਵੇਂ ਈਮੇਲ ਸਲਿਊਸ਼ਨ ‘ਤੇ ਫੋਕਸ ਕਰੇਗਾ।

ਜੇਕਰ ਤੁਸੀਂ ਵੀ ਜੀਮੇਲ ਦਾ ਇਹ ਐਪ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਇਸ ਨੂੰ ਬੰਦ ਕਰਨ ਦਾ ਮੈਸੇਜ ਜਾਂ ਤਾਂ ਆ ਚੁੱਕਾ ਹੋਵੇਗਾ ਜਾਂ ਆਉਣ ਵਾਲਾ ਹੋਵੇਗਾ। ਜੀਮੇਲ ਇਸ ਦੇ ਨਾਲ ਹੀ ਆਪਣੇ ਸੋਸ਼ਲ ਨੈੱਟਵਰਕਿੰਗ ਪਲੈਟਫਾਰਮ ਗੂਗਲ ਪਲੱਸ ਨੂੰ ਵੀ 2 ਅਪ੍ਰੈਲ ਨੂੰ ਬੰਦ ਕਰੇਗਾ।

ਇਸ ਨੂੰ ਅਕਤੂਬਰ 2014 ਵਿਚ ਪੇਸ਼ ਕੀਤਾ ਗਿਆ ਸੀ। ਇਸ ਦਾ ਮੁੱਖ ਫੋਕਸ ਸਮਾਰਟਰ ਈਮੇਲ ਮੈਨੇਜਮੈਂਟ ਐਕਸਪੀਰੀਅੰਸ ਸੀ। ਇਸ ਵਿਚ ਬੰਡਲ ਗਰੁਪਿੰਗ ਰਿਸਿਪਟੈਂਸ, ਸਟੇਟਮੈਂਟਸ ਅਤੇ ਮੈਸੇਜ ਨਾਲ ਸਬੰਧਤ ਫੀਚਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਈਮੇਲ ਸਨੂਜ਼ਿੰਗ, ਫਾਲੋ-ਅਪ ਸਮੇਤ ਕਈ ਫੀਚਰ ਮੌਜੂਦ ਹਨ। ਪਰ ਜਦੋਂ ਗੂਗਲ ਨੇ ਜੀਮੇਲ ਨੂੰ ਇਕ ਨਵਾਂ ਲੁੱਕ ਦਿੱਤਾ ਤਾਂ ਇਸ ਦੇ ਇਨਬਾਕਸ ਵਿਚ ਕਈ ਨਵੇਂ ਫੀਚਰ ਵੀ ਐਡ ਕੀਤੇ ਗਏ।

ਹੁਣ ਗੂਗਲ ਸਿਰਫ਼ ਜੀਮੇਲ ਨੂੰ ਬਿਹਤਰ ਬਣਾਉਣ ‘ਤੇ ਫੋਕਸ ਕਰਨਾ ਚਾਹੁੰਦੀ ਹੈ ਅਤੇ ਇਸੇ ਕਾਰਨ Inbox By Gmail ਨੂੰ ਬੰਦ ਕਰ ਦਿੱਤਾ ਜਾਵੇਗਾ। ਗੂਗਲ ਆਪਣੇ ਯੂਜ਼ਰਜ਼ ਨੂੰ ਇਕ ਟ੍ਰਾਂਜ਼ਿਸ਼ਨ ਗਾਈਡ ਮੁਹੱਈਆ ਕਰਵਾ ਰਿਹਾ ਹੈ ਜਿਸ ਨਾਲ ਯੂਜ਼ਰਜ਼ ਨਵੇਂ ਜੀਮੇਲ ਵਿਚ ਆਸਾਨੀ ਨਾਲ ਸਵਿੱਚ ਕਰ ਸਕਣਗੇ।

- Advertisement -

ਇਸ ਤੋਂ ਪਹਿਲਾਂ Yahoo Messenger ਨੂੰ 17 ਜੁਲਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਯਾਹੂ ਨੇ ਕਿਹਾ ਕਿ ਯੂਜ਼ਰਜ਼ ਆਪਣੇ ਸਾਰੇ ਮੈਸੇਜ 6 ਮਹੀਨੇ ਤਕ ਡਾਊਨਲੋਡ ਕਰ ਸਕਣਗੇ। ਕੰਪਨੀ Yahoo Messenger ਦੀ ਜਗ੍ਹਾ ਇਕ ਨਵਾਂ ਇੰਸਟੈਂਟ ਮੈਸੇਜਿੰਗ ਐਪ Squirrel ਲਿਆ ਰਹੀ ਹੈ। ਇਸ ਨਵੇਂ ਐਪ ਦੀ ਬੀਟਾ ਟੈਸਟਿੰਗ ਲਈ ਯੂਜ਼ਰਜ਼ ਹੁਣ ਤੋਂ ਅਪਲਾਈ ਕਰ ਸਕਦੇ ਹਨ। ਯਾਹੂ ਮੈਸੰਜਰ ਨੂੰ ਹੁਣ Squirrel +’ਤੇ ਰੀ-ਡਾਇਰੈਕਟ ਕੀਤਾ ਜਾ ਰਿਹਾ ਹੈ।

Share this Article
Leave a comment