Home / ਕੈਨੇਡਾ / ਕੈਨੇਡਾ: ਪੰਜਾਬੀਆਂ ਦੇ ਵਿਆਹ ਸਮਾਗਮ ‘ਚ ਵਾਪਰਿਆ ਹਾਦਸਾ ਛੱਤ ਡਿੱਗਣ ਕਾਰਨ 40 ਜ਼ਖਮੀ

ਕੈਨੇਡਾ: ਪੰਜਾਬੀਆਂ ਦੇ ਵਿਆਹ ਸਮਾਗਮ ‘ਚ ਵਾਪਰਿਆ ਹਾਦਸਾ ਛੱਤ ਡਿੱਗਣ ਕਾਰਨ 40 ਜ਼ਖਮੀ

ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਵਿਚ ਪੰਜਾਬੀ ਵਿਆਹ ਦੀਆਂ ਖੁਸ਼ੀਆਂ ਨੱਚ- ਟੱਪ ਕੇ ਮਨਾ ਰਹੇ ਸਨ ਤੇ ਇਨ੍ਹਾਂ ਖੁਸ਼ੀ ਦੇ ਰੰਗਾਂ ‘ਚ ਉਸ ਵੇਲੇ ਭੰਗ ਪੈ ਗਿਆ, ਜਦੋਂ ਚਬੂਤਰੇ ਦੀ ਛੱਤ ਟੁੱਟਣ ਕਾਰਨ 40 ਲੋਕ ਜ਼ਖ਼ਮੀ ਹੋ ਗਏ।

ਇਨ੍ਹਾਂ ਵਿਚੋਂ 20 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ 15 ਵਿਅਕਤੀ ਮਾਮੂਲੀ ਜ਼ਖਮੀ ਹੋਏ ਹਨ ਜਾਣਕਾਰੀ ਮੁਤਾਬਕ ਇਹ ਹਾਦਸਾ ਪੌਣੇ ਕੁ ਛੇ ਵਜੇ ਵਾਪਰਿਆ ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਇੰਝ ਲੱਗ ਰਿਹਾ ਸੀ ਕਿ ਜਿਵੇਂ ਕੋਈ ਵੱਡਾ ਧਮਾਕਾ ਹੋਇਆ ਹੋਵੇ। ਜਦੋਂ ਉਹ ਤੁਰੰਤ ਘਟਨਾ ਸਥਾਨ ਵੱਲ ਭੱਜੇ ਤੇ ਉਥੇ ਦਾ ਮੰਜ਼ਰ ਦਿਲ ਦਹਿਲਾਉਣ ਵਾਲਾ ਸੀ ਲੋਕ ਚੀਕ ਰਹੇ ਸਨ ਰੋ ਰਹੇ ਸਨ। ਫਿਰ ਉਨ੍ਹਾਂ ਨੇ ਤੁਰੰਤ ਪੁਲਿਸ, ਬੀਸੀ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਵਿਆਹ ਵਿਚ ਸ਼ਾਮਲ ਹੋਣ ਆਏ ਮਹਿਮਾਨ ਮਹਿੰਦਰ ਗਿੱਲ ਤੇ ਅਮਰਜੀਤ ਗਿੱਲ ਨੇ ਦੱਸਿਆ ਕਿ ਚਬੂਤਰੇ ‘ਤੇ ਕਾਫੀ ਲੋਕ ਚੜ੍ਹੇ ਹੋਏ ਸਨ। ਅਚਾਨਕ ਛੱਤ ਇੱਕ ਪਾਸਿਓਂ ਟੁੱਟ ਕੇ ਹੇਠਾਂ ਵੱਲ ਝੁਕ ਗਈ। ਲੋਕ ਉੱਪਰੋਂ ਰੁੜ੍ਹਦੇ ਹੋਏ ਹੇਠਾਂ ਡਿੱਗੇ ਤੇ ਇੱਕ ਦੂਜੇ ਦੇ ਉੱਪਰ ਡਿੱਗਣ ਕਾਰਨ ਕਾਫੀ ਜਣੇ ਜ਼ਖ਼ਮੀ ਹੋ ਗਏ।

ਜ਼ਿਆਦਾਤਰ ਲੋਕਾਂ ਨੂੰ ਲੱਤਾਂ, ਗੋਡਿਆਂ, ਚੂਲੇ ਤੇ ਪਿੱਠ ‘ਤੇ ਸੱਟਾਂ ਲੱਗੀਆਂ ਹਨ ਅਤੇ ਜ਼ਿਆਦਾਤਰ ਲੋਕਾਂ ਦੀਆਂ ਹੱਡੀਆਂ ਟੁੱਟੀਆਂ ਹਨ। ਅੰਦਾਜ਼ੇ ਮੁਤਾਬਕ ਵਿਆਹ ‘ਤੇ ਤਕਰੀਬਨ 100 ਮਹਿਮਾਨ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬੀ ਸਨ।

Check Also

ਵੇਖੋ ਕਿਉਂ ਆਇਆ ਚੋਰਾਂ ਦਾ ਟਾਇਲਟ ਸੀਟ ‘ਤੇ ਦਿਲ, ਜਾਣੋ ਖਾਸੀਅਤ

ਲੰਡਨ : ਚੋਰੀ ਦੀਆਂ ਘਟਨਾਵਾਂ ਹਰ ਦਿਨ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਅੱਜ ਚੋਰੀ …

Leave a Reply

Your email address will not be published. Required fields are marked *