ਓਟਾਵਾ: ਕੈਨੇਡਾ ਦੇ 85 ਸਾਲਾ ਸਾਬਕਾ ਪ੍ਰਧਾਨ ਮੰਤਰੀ ਜੀਨ ਚੈਰੇਟੀਅਨ ਨੂੰ ਹਾਂਗਕਾਂਗ ਦੇ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਚੈਰੇਟੀਅਮ ਦੇ ਬੁਲਾਰੇ ਬਰੂਸ ਹਾਟਰਲੇ ਦੇ ਹਵਾਲੇ ਤੋਂ ਸੀ. ਟੀ. ਵੀ. ਨੇ ਦੱਸਿਆ ਕਿ ਜੀਨ ਚੈਰੇਟੀਅਨ ਹਾਂਗਕਾਂਗ ‘ਚ ਗੁਰਦੇ ਦੀ ਪਥਰੀ ਦਾ ਇਲਾਜ ਕਰਵਾਉਣ ਤੋਂ ਬਾਅਦ ਕੈਨੇਡਾ ਵਾਪਸ ਆ ਜਾਣਗੇ।
ਚੈਰੇਟੀਅਨ ਦਾ ਹਾਂਗਕਾਂਗ ‘ਚ ਅਮਰੀਕਾ-ਚੀਨ ਵਪਾਰ ਅਤੇ ਆਰਥਿਕ ਸਬੰਧ ਮੰਚ ‘ਤੇ ਚਰਚਾ ਦਾ ਪ੍ਰੋਗਰਾਮ ਨਿਰਧਾਰਤ ਸੀ ਪਰ ਸੋਮਵਾਰ ਦੀ ਰਾਤ ਹਾਂਗਕਾਂਗ ‘ਚ ਜਹਾਜ਼ ‘ਚੋਂ ਉਤਰਣ ਤੋਂ ਬਾਅਦ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਚੈਰੇਟੀਅਨ 1993 ਤੋਂ 2003 ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ।