ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ ‘ਚ ਜਤਿੰਦਰ ਸਿੰਘ ਨਾਮ ਦਾ ਇੱਕ ਪੰਜਾਬੀ ਨੌਜਵਾਨ 18 ਫਰਵਰੀ ਤੋਂ ਲਾਪਤਾ ਹੈ। ਰਿਚਮੰਡ ਆਰਸੀਐਮਪੀ ਨੇ 16 ਸਾਲਾ ਜਤਿੰਦਰ ਸਿੰਘ ਦੀ ਭਾਲ ਲਈ ਲੋਕਾਂ ਕੋਲੋਂ ਸਹਾਇਤਾ ਦੀ ਮੰਗ ਕੀਤੀ ਹੈ।
ਮਿਲੀ ਜਾਣਕਾਰੀ ਮਤਾਬਕ ਜਤਿੰਦਰ ਸਿੰਘ ਨੂੰ ਆਖਰੀ ਵਾਰ 18 ਫਰਵਰੀ ਨੂੰ ਦੇਖਿਆ ਗਿਆ ਸੀ।
Missing person to locate – Jatinder Singh https://t.co/SCQvFPjiCv #Richmond pic.twitter.com/d9LfwiAZfB
— Richmond RCMP (@RichmondRCMP) February 21, 2020
ਉਸ ਦੀ ਲੰਬਾਈ 6 ਫੁੱਟ 2 ਇੰਚ, ਕਾਲੇ ਵਾਲ਼ ਅਤੇ ਭੂਰੀਆਂ ਅੱਖਾਂ ਹਨ। ਜਦੋਂ ਉਹ ਲਾਪਤਾ ਹੋਇਆ, ਉਸ ਵੇਲੇ ਉਸ ਨੇ ਚਿੱਟੇ ਰੰਗ ਦਾ ਟੋਪੀ ਵਾਲਾ ਸਵੈਟਰ, ਜੀਨਸ ਪੈਂਟ ਅਤੇ ਭੂਰੇ ਰੰਗ ਦੇ ਜੁੱਤੇ ਪਾਏ ਹੋਏ ਸਨ ਅਤੇ ਉਸ ਕੋਲ ਇੱਕ ਹਰੇ ਰੰਗ ਦਾ ਪਿੱਠੂ ਬੈਗ ਸੀ।