Home / ਪੰਜਾਬ / ਕਿਸਾਨਾਂ ਲਈ ਲਾਈਵ ਪ੍ਰੋਗਰਾਮ ਵਿੱਚ ਮਾਹਿਰਾਂ ਨੇ ਸੁਝਾਏ ਖੇਤੀ ਮੁਸ਼ਕਿਲਾਂ ਦੇ ਹੱਲ

ਕਿਸਾਨਾਂ ਲਈ ਲਾਈਵ ਪ੍ਰੋਗਰਾਮ ਵਿੱਚ ਮਾਹਿਰਾਂ ਨੇ ਸੁਝਾਏ ਖੇਤੀ ਮੁਸ਼ਕਿਲਾਂ ਦੇ ਹੱਲ

ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਫ਼ਤੇ ਦੇ ਹਰ ਬੁੱਧਵਾਰ ਪੀ.ਏ.ਯੂ. ਲਾਈਵ ਪ੍ਰੋਗਰਾਮ ਚਲਾਇਆ ਜਾਂਦਾ ਹੈ। ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਕਮਲਪ੍ਰੀਤ ਕੌਰ (ਸਹਾਇਕ ਪਸਾਰ ਮਾਹਿਰ) ਅਤੇ ਸ੍ਰੀ ਰਵਿੰਦਰ ਭਲੂਰੀਆ ਨੇ ਇਸ ਪੰਦਰਵਾੜੇ ਦੌਰਾਨ ਕੀਤੇ ਜਾਣ ਵਾਲੇ ਖੇਤੀ ਕਾਰਜਾਂ ਬਾਰੇ ਚਾਨਣਾ ਪਾਇਆ। ਯੂਨੀਵਰਸਿਟੀ ਦੇ ਅੰਡਜੰਕਟ ਪ੍ਰੋਫੈਸਰ ਅਤੇ ਇੰਚਾਰਜ਼ ਤਕਨਾਲੋਜੀ ਮਾਰਕੀਟਿੰਗ ਸੈਲ ਡਾ. ਸਤਨਾਮ ਸਿੰਘ ਚਹਿਲ ਨੇ ਪੀ.ਏ.ਯੂ. ਵੱਲੋਂ ਤਕਨੀਕਾਂ ਦੇ ਪਸਾਰ ਲਈ ਕੀਤੀਆਂ ਜਾਂਦੀਆਂ ਸੰਧੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਦੱਸਿਆ ਕਿ ਕੋਈ ਵੀ ਫਰਮ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਤਕਨਾਲੋਜੀ ਦੇ ਵਪਾਰੀਕਰਨ ਦਾ ਹਿੱਸਾ ਕਿਵੇਂ ਬਣ ਸਕਦੀ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਹੁਣ ਤੱਕ ਕੀਤੀਆ ਗਈਆਂ ਸੰਧੀਆਂ ਅਤੇ ਭਵਿੱਖ ਵਿੱਚ ਹੋਰ ਸੰਧੀਆਂ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ। ਮਨੁੱਖੀ ਸਾਧਨ ਵਿਕਾਸ ਕੇਂਦਰ ਦੇ ਪ੍ਰੋਫੈਸਰ ਡਾ. ਹਰਪਿੰਦਰ ਕੌਰ ਨੇ ਤਿਉਹਾਰਾਂ ਦੇ ਮੌਸਮ ਵਿੱਚ ਸੁਚੱਜੀ ਖਰੀਦਦਾਰੀ ਦੇ ਨੁਕਤੇ ਕਿਸਾਨ ਸੁਆਣੀਆਂ ਨਾਲ ਸਾਂਝੇ ਕੀਤੇ। ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਮਾਣਿਤ ਕੀਤੇ ਮਿਆਰੀ ਚਿੰਨ• ਜਿਵੇਂ ਆਈ ਐਸ ਆਈ, ਐਫ ਪੀ ਓ, ਐਗਮਾਰਕ ਕੀ ਹਨ ਅਤੇ ਖਰੀਦਦਾਰੀ ਕਰਦੇ ਸਮੇਂ ਖਪਤਕਾਰ ਇਹਨਾਂ ਦਾ ਧਿਆਨ ਕਿਵੇਂ ਰੱਖ ਸਕਦੇ ਹਨ।

ਪੌਦਾ ਰੋਗ ਵਿਗਿਆਨ ਦੇ ਸੀਨੀਅਰ ਵਿਗਿਆਨੀ ਡਾ. ਹਰੀ ਰਾਮ ਨੇ ਕਣਕ ਦੀ ਬਿਜਾਈ ਬਾਰੇ ਵਿਗਿਆਨਕ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ। ਉਹਨਾਂ ਕਣਕ ਦੀ ਬਿਜਾਈ ਲਈ ਕਿਸਮਾਂ ਦੀ ਚੋਣ, ਬੀਜ ਦੀ ਮਾਤਰਾ, ਬਿਜਾਈ ਦੇ ਤਰੀਕੇ, ਖਾਦਾਂ ਦੀ ਵਰਤੋਂ ਅਤੇ ਮੌਸਮ ਬਾਰੇ ਵਿਸਥਾਰ ਨਾਲ ਗੱਲ ਕੀਤੀ। ਮੌਸਮ ਵਿਗਿਆਨੀ ਡਾ. ਕੇ.ਕੇ. ਗਿੱਲ ਨੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ। ਸੰਚਾਰ ਕੇਂਦਰ ਦੇ ਡਾ. ਅਨਿਲ ਸ਼ਰਮਾ ਨੇ ਪੀ.ਏ.ਯੂ. ਦੀਆਂ ਖੇਤੀ ਪ੍ਰਕਾਸ਼ਨਾਵਾਂ ਅਤੇ ਇਹਨਾਂ ਪ੍ਰਕਾਸ਼ਨਾਵਾਂ ਦੀ ਮੈਂਬਰਸ਼ਿਪ ਦੇ ਤਰੀਕਿਆਂ ਬਾਰੇ ਕਿਸਾਨਾ ਨੂੰ ਜਾਣੂੰ ਕਰਵਾਇਆ। ਉਹਨਾਂ ਨੇ ਆਨਲਾਈਨ ਅਤੇ ਡਾਕ ਰਾਹੀਂ ਖੇਤੀ ਸਾਹਿਤ ਮੰਗਾਉਣ ਦੀ ਵਿਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਪੀ.ਏ.ਯੂ. ਦੇ ਰਸਾਲੇ ਜਾਂ ਖੇਤੀ ਸਾਹਿਤ ਸਮੇਂ ਸਿਰ ਨਹੀਂ ਮਿਲਦਾ ਤਾਂ ਉਹ ਸੰਚਾਰ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ।

Check Also

ਭਾਜਪਾ ਨੇ ਰਵਨੀਤ ਬਿੱਟੂ ਖਿਲਾਫ ਅਨੁਸੂਚਿਤ ਜਾਤਿ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਚੰਡੀਗੜ: ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗੁਵਾਈ ਹੇਠ ਪੰਜਾਬ ਦੇ ਦਲਿਤ ਸਕਾਲਰਸ਼ਿਪ ਮੁੱਦੇ …

Leave a Reply

Your email address will not be published. Required fields are marked *