ਕਸ਼ਮੀਰ ਮੁੱਦੇ ‘ਤੇ ਗਲਤ ਬਿਆਨ ਦੇ ਕੇ ਫਸੇ ਟਰੰਪ, ਕਿਹਾ ਮੋਦੀ ਨੇ ਇਸ ਮਾਮਲੇ ‘ਤੇ ਮੰਗੀ ਸੀ ਸਹਾਇਤਾ

TeamGlobalPunjab
2 Min Read

ਵਾਸ਼ਿੰਗਟਨ: ਕਸ਼ਮੀਰ ਮੁੱਦੇ ‘ਤੇ ਝੂਠਾ ਬਿਆਨ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚਾਰੇ ਪਾਸਿਆਂ ਤੋਂ ਘਿਰ ਗਏ ਹਨ। ਜਿਸ ਤਰ੍ਹਾਂ ਡੋਨਲਡ ਟਰੰਪ ਨੇ ਕਿਹਾ ਸੀ ਕਿ ਭਾਰਤ ਕਸ਼ਮੀਰ ਮੁੱਦੇ ‘ਤੇ ਅਮਰੀਕਾ ਵੱਲੋਂ ਵਿਚੋਲਗੀ ਚਾਹੁੰਦਾ ਹੈ, ਉਸ ਤੋਂ ਬਾਅਦ ਭਾਰਤ ਵਲੋਂ ਇਸ ਪੂਰੇ ਮਸਲੇ ‘ਤੇ ਆਧਿਕਾਰਕ ਬਿਆਨ ਜਾਰੀ ਕੀਤਾ ਗਿਆ। ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਸਾਫ਼ ਕੀਤਾ ਹੈ ਕਿ ਭਾਰਤ ਵਲੋਂ ਇਸ ਤਰ੍ਹਾਂ ਦੀ ਕੋਈ ਪੇਸ਼ਕਸ਼ ਨਹੀਂ ਕੀਤੀ ਗਈ ਹੈ। ਭਾਰਤ ਵਲੋਂ ਇਸ ਮਾਮਲੇ ‘ਤੇ ਦਿੱਤੀ ਗਈ ਸਫਾਈ ਤੋਂ ਬਾਅਦ ਡੋਨਲਡ ਟਰੰਪ ਦੀ ਅਮਰੀਕਾ ‘ਚ ਆਲੋਚਨਾ ਹੋ ਰਹੀ ਹੈ। ਉੱਥੇ ਹੀ ਬਰੈਡ ਸ਼ਰਮੈਨ ਨੇ ਕਿਹਾ ਕਿ ਡੋਨਲਡ ਟਰੰਪ ਦਾ ਕਸ਼ਮੀਰ ਮੁੱਦੇ ‘ਤੇ ਦਿੱਤਾ ਗਿਆ ਬਿਆਨ ਬਚਕਾਨਾ ਤੇ ਸ਼ਰਮਿੰਦਗੀ ਭਰਾ ਹੈ।

ਇਹੀ ਨਹੀਂ ਬਰੈਡ ਸ਼ਰਮੈਨ ਨੇ ਭਾਰਤੀ ਰਾਜਦੂਤ ਹਰਸ਼ ਸ਼ਰਿੰਗਲਾ ਤੋਂ ਡੋਨਲਡ ਟਰੰਪ ਦੀ ਇਸ ਗਲਤੀ ਲਈ ਮੁਆਫੀ ਮੰਗੀ ਹੈ। ਸ਼ਰਮੈਨ ਨੇ ਟਵੀਟ ਕਰਕੇ ਲਿਖਿਆ ਕਿ ਕੋਈ ਵੀ ਵਿਅਕਤੀ ਜੋ ਦੱਖਣ ਏਸ਼ਿਆ ਦੀ ਵਿਦੇਸ਼ ਨੀਤੀ ਨੂੰ ਸੱਮਝਦਾ ਹੈ ਕਿ ਉਸਨੂੰ ਪਤਾ ਹੈ ਕਿ ਭਾਰਤ ਲਗਾਤਾਰ ਕਸ਼ਮੀਰ ਮੁੱਦੇ ਉੱਤੇ ਤੀਸਰੇ ਪੱਖ ਦਾ ਵਿਰੋਧ ਕਰਦਾ ਆਇਆ ਹੈ। ਹਰ ਕਿਸੇ ਨੂੰ ਪਤਾ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਇਸ ਤਰ੍ਹਾਂ ਦਾ ਸੁਝਾਅ ਕਦੇ ਨਹੀਂ ਦੇਣਗੇ।

- Advertisement -

ਦੱਸ ਦੇਈਏ ਕਿ ਡੋਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਮੁੱਦੇ ਉੱਤੇ ਦਖਲ ਦੇਣਗੇ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਦੇ ਦੌਰਾਨ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਦੋ ਹਫਤੇ ਪਹਿਲਾਂ ਸੀ, ਅਸੀਂ ਇਸ ਮੁੱਦੇ ਉੱਤੇ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ, ਕੀ ਤੁਸੀ ਇਸ ਮੁੱਦੇ ‘ਚ ਦਖਲ ਦਵੋਗੇ, ਮੈਂ ਕਿਹਾ ਕਿੱਥੇ, ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਕਿਉਂਕਿ ਇਹ ਮੁੱਦਾ ਕਾਫ਼ੀ ਸਾਲਾਂ ਤੋਂ ਬਣਿਆ ਹੋਇਆ ਹੈ। ਮੈਂ ਇਹ ਸੁਣ ਕੇ ਹੈਰਾਨ ਸੀ ਕਿ ਇਹ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ। ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਇਸ ਮੁੱਦੇ ਦਾ ਹੱਲ ਹੋਣਾ ਚਾਹੀਦਾ ਹੈ, ਜੇਕਰ ਉਨ੍ਹਾਂ ਨੂੰ ਵੀ ਇਹ ਲਗਦਾ ਹੈ ਤਾਂ ਮੈਂ ਇਸ ਮਸਲੇ ‘ਤੇ ਗੱਲ ਕਰਨ ਲਈ ਤਿਆਰ ਹਾਂ ਅਤੇ ਦੇਖਾਂਗਾ ਕਿ ਅਸੀ ਇਸ ਮੁੱਦੇ ‘ਤੇ ਕੀ ਕਰ ਸਕਦੇ ਹਾਂ।

Share this Article
Leave a comment