ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਐਲਾਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ ਜਿਸ ਵਿਚ ਦੇਸ਼ ਦੇ ਹਰ ਇਕ ਵਿਅਕਤੀ ਨੂੰ ਇਸਦਾ ਲਾਭ ਮਿਲਣ ਦੀ ਗੱਲ ਆਖੀ ਗਈ ਹੈ। ਇਸ ਪੈਕੇਜ ਦੇ ਜ਼ਰੀਏ ਕਰਮਚਾਰੀਆਂ ਨੂੰ ਵੀ ਇਕ ਵੱਡੀ ਰਾਹਤ ਸਰਕਾਰ ਵੱਲੋਂ ਦਿਤੀ ਗਈ ਹੈ ਜਿਸ ਤਹਿਤ 15 ਹਜ਼ਾਰ ਤੋਂ ਘੱਟ ਤਨਖਾਹ ਵਾਲੇ ਕਰਮਚਾਰੀਆਂ ਦੇ ਪੀਐਫ ਖਾਤੇ ਵਿਚ ਲਗਾਤਾਰ 6 ਮਹੀਨੇ ਤੱਕ ਸਰਕਾਰ ਪੈਸਾ ਪਾਵੇਗੀ।ਇਸਤੋਂ ਇਲਾਵਾ ਜਿੰਨਾ ਦੀ ਤਨਖਾਹ 15 ਹਜ਼ਾਰ ਤੋਂ ਜਿਆਦਾ ਹੈ ਉਹਨਾਂ ਦੀ ਇਨ-ਹੈਂਡ ਤਨਖਾਹ ਵੱਧ ਜਾਵੇਗੀ। ਅਜਿਹੇ ਕਰਮਚਾਰੀਆਂ ਦੀ ਤਿੰਨ ਮਹੀਨੇ ਤੱਕ ਤਨਖਾਹ ਵੱਧਕੇ ਆਵੇਗੀ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕਰਮਚਾਰੀ ਭਵਿੱਖ ਨਿਧੀ ਯੋਗਦਾਨ 12 ਫੀਸਦੀ ਤੋਂ ਘਟਾਕੇ 10 ਫੀਸਦੀ ਕਰ ਦਿਤਾ ਗਿਆ ਹੈ।ਕਾਬਿਲੇਗੌਰ ਹੈ ਕਿ ਲਾਕਡਾਊਨ ਤੋਂ ਬਾਅਦ ਦੇਸ਼ ਦੇ ਬਹੁਤ ਸਾਰੇ ਕੰਮ-ਧੰਦੇ ਠੱਪ ਹੋ ਚੁੱਕੇ ਹਨ ਜਿਸ ਕਾਰਨ ਕਾਰੋਬਾਰੀਆਂ ਨੂੰ ਜਿੱਥੇ ਵੱਡਾ ਨੁਕਸਾਨ ਹੋਇਆ ਹੈ ਉਥੇ ਹੀ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਆਪਣੀ ਨੌਕਰੀ ਦੇ ਲਾਲੇ ਪਏ ਹੋਏ ਹਨ। ਅਜਿਹੇ ਦੇ ਵਿਚ ਸਰਕਾਰ ਵੱਲੋਂ ਕੀਤਾ ਗਿਆ ਇਹ ਐਲਾਨ ਕਾਫੀ ਜਿਆਦਾ ਰਾਹਤ ਭਰਿਆ ਹੈ ਜਿਸ ਕਾਰਨ ਉਹਨਾਂ ਦਾ ਜੀਵਣ ਨਿਰਬਾਹ ਪਹਿਲਾਂ ਦੀ ਤਰਾਂ ਹੁੰਦਾ ਰਹੇਗਾ ਅਤੇ ਉਹਨਾਂ ਨੂੰ ਕਿਸੇ ਅੱਗੇ ਹੱਥ ਅੱਡਣ ਦੀ ਜ਼ਰੂਰਤ ਨਹੀਂ ਪਵੇਗੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਲਾਭ ਕਰਮਚਾਰੀਆਂ ਨੂੰ ਸਿੱਧਾ ਉਹਨਾਂ ਨੇ ਪੀਐਫ ਖਾਤਿਆਂ ਦੇ ਜ਼ਰੀਏ ਮਿਲ ਜਾਵੇਗਾ ਅਤੇ ਕਿਸੇ ਵੀ ਕਿਸਮ ਦੀ ਧੋਖਾਧੜੀ ਨਹੀਂ ਹੋਵੇਗੀ।