ਅੰਮ੍ਰਿਤਸਰ ਵਿਚ ਦਵਾਈਆਂ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪ ਰਹਿਣਗੇ ਦਿਨ ਭਰ ਖੁੱਲੇ-ਡਿਪਟੀ ਕਮਿਸ਼ਨਰ

TeamGlobalPunjab
4 Min Read

ਅੰਮ੍ਰਿਤਸਰ, 28 ਮਾਰਚ ( )-ਕੋਵਿਡ 19 ਦੇ ਖ਼ਤਰੇ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਵਿਚ ਆਮ ਲੋਕਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਕੁੱਝ ਛੋਟਾਂ ਦਾ ਐਲਾਨ ਕਰਦੇ ਡਿਪਟੀ ਕਮਿਸ਼ਨਰ ਅਮ੍ਰਿਤਸਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਦਵਾਈਆਂ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪ ਦਿਨ ਭਰ ਖੁੱਲੇ ਰੱਖਣ ਦਾ ਐਲਾਨ ਕੀਤਾ ਹੈ। ਜਾਰੀ ਕੀਤੇ ਹੁਕਮਾਂ ਵਿਚ ਉਨਾਂ ਸਪੱਸ਼ਟ ਲਿਖਿਆ ਹੈ ਕਿ ਸਾਰੇ ਵਪਾਰਕ ਸਥਾਨਾਂ ਉਤੇ ਕੰਮ ਕਰਦੇ ਮੁਲਾਜ਼ਮ ਤੇ ਮਾਲਕ ਆਪਣੇ ਮੂੰਹ ਮਾਸਕ ਨਾਲ ਢੱਕਣ, ਦਸਤਾਨਿਆਂ ਦੀ ਵਰਤੋਂ ਕਰਨ ਅਤੇ ਗਾਹਕਾਂ ਦੀ ਆਪਸੀ ਦੂਰੀ ਵੀ ਘੱਟੋ-ਘੱਟ 2 ਮੀਟਰ ਦੀ ਰੱਖਣੀ ਆਪ ਯਕੀਨੀ ਬਨਾਉਣਗੇ। ਪਰਮਿਟ ਜਾਰੀ ਕਰਨ ਵਾਲੇ ਅਧਿਕਾਰੀ ਵੱਲੋਂ ਕਿਸੇ ਵੇਲੇ ਵੀ ਇਨਾਂ ਦੀ ਪੜਤਾਲ ਕੀਤੀ ਜਾ ਸਕੇਗੀ। ਉਨਾਂ ਹਦਾਇਤ ਕੀਤੀ ਕਿ ਮਾਲ ਢੋਣ ਵਾਲੇ ਵਾਹਨਾਂ ਵਿਚ ਵੀ ਤਿੰਨ ਤੋਂ ਵੱਧ ਵਿਅਕਤੀ ਬੈਠੇ ਨਹੀਂ ਹੋਣੇ ਚਾਹੀਦੇ ਅਤੇ ਸਾਰਿਆਂ ਦੇ ਮੂੰਹ ਮਾਸਕ ਨਾਲ ਢੱਕੇ ਹੋਣ। ਗੱਡੀ ਵਿਚ ਸੈਨੇਟਾਈਜ਼ਰ ਵੀ ਜ਼ਰੂਰ ਹੋਵੇ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਇਹ ਸਾਵਧਾਨੀਆਂ ਵਿਚ ਜੇਕਰ ਕੁਤਾਹੀ ਹੋਈ ਤਾਂ ਉਸਦਾ ਪਰਮਿਟ ਰੱਦ ਕਰ ਦਿੱਤਾ ਜਾਵੇਗਾ।

 

ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਮੈਜਿਸਟਰੇਟ ਨੇ ਜਾਰੀ ਕੀਤੇ ਹੁਕਮਾਂ ਵਿਚ ਕਿਹਾ ਹੈ ਕਿ ਦਵਾਈਆਂ ਦੀਆਂ ਦੁਕਾਨਾਂ ਖੋਲ•ਣ ਲਈ ਕੈਮਿਸਟਾਂ ਦਾ ਫੋਟੋ ਲੱਗਾ ਲਾਇਸੈਂਸ ਹੀ ਕਰਫਿਊ ਪਾਸ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਪੈਟਰੋਲ ਪੰਪ ਦਿਨ ਭਰ ਖੁੱਲੇ ਰਹਿਣਗੇ ਅਤੇ ਜਿਲ•ਾ ਖੁਰਾਕ ਤੇ ਸਪਲਾਈ ਕੰਟਰੋਲਰ ਉਨਾਂ ਦੇ ਸਟਾਫ ਨੂੰ ਪਾਸ ਜਾਰੀ ਕਰਨਗੇ। ਖੇਤੀਬਾੜੀ ਉਤਪਾਦ ਗੰਨਾ, ਆਲੂ ਆਦਿ ਦੀ ਕਟਾਈ, ਸਟੋਰਜ਼, ਪੋਸੈਸਿੰਗ ਅਤੇ ਉਸਦੀ ਟਰਾਂਸਪੋਟੇਸ਼ਨ ਲਈ ਮੁੱਖ ਖੇਤੀਬਾੜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਇਨਾਂ ਵਸਤਾਂ ਲਈ ਪਰਮਿਟ ਜਾਰੀ ਕਰਨਗੇ। ਇਸੇ ਤਰਾਂ ਖਾਦਾਂ, ਕੀੜੇ ਮਾਰ ਦਵਾਈਆਂ ਅਤੇ ਬੀਜਾਂ ਸਬੰਧੀ ਦੁਕਾਨਾਂ ਨੂੰ ਵੀ ਮੁੱਖ ਖੇਤੀਬਾੜੀ ਅਧਿਕਾਰੀ ਹੀ ਪਰਮਿਟ ਦੇਣਗੇ। ਜਿਲ•ੇ ਵਿਚ ਆਟਾ ਚੱਕੀਆਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿਣਗੀਆਂ ਖੁੱਲੀਆਂ।

ਹੁਕਮਾਂ ਵਿਚ ਉਨਾਂ ਸਪੱਸ਼ਟ ਕੀਤਾ ਹੈ ਕਿ ਆਂਡੇ, ਬਰਾਇਲਰ ਅਤੇ ਪੋਲਟਰੀ ਦੀ ਹੋਮ ਡਿਲਵਰੀ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਹੀ ਪਰਮਿਟ ਜਾਰੀ ਕਰਨਗੇ, ਪਰ ਇਨਾਂ ਵਸਤਾਂ ਦੀ ਹੋਮ ਡਲਿਵਰੀ ਹੀ ਹੋਵੇਗੀ। ਇਸ ਤੋਂ ਇਲਾਵਾ ਵੈਟਰਨਰੀ ਸੇਵਾਵਾਂ ਵੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਤੋਂ ਪਰਮਿਟ ਲੈ ਕੇ ਜਾਰੀ ਰਹਿ ਸਕਣਗੀਆਂ। ਉਨਾਂ ਕਿਹਾ ਕਿ ਮਿੱਲਾਂ ਅਤੇ ਹੋਲਸੇਲ ਵਪਾਰੀਆਂ ਤੋਂ ਰੀਟੇਲ ਕਾਰੋਬਾਰੀਆਂ ਤੱਕ ਮਾਲ ਦੀ ਢੋਆ ਢੁਆਈ ਲਈ ਪਰਮਿਟ ਦਫਤਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰੀ ਜਾਂ ਜਿਲ•ਾ ਖੁਰਾਕ ਤੇ ਸਪਲਾਈ ਕੰਟਰੋਲਰ ਪਾਸੋਂ ਲਏ ਜਾ ਸਕਦੇ ਹਨ। ਕੈਂਸਰ, ਦਿਲ ਅਤੇ ਸ਼ੂਗਰ ਦੇ ਮਰੀਜ਼, ਡਾਇਲਸਿਜ਼ ਕੇਸ, ਗਰਭਵਤੀ ਔਰਤਾਂ ਅਤੇ ਹੋਰ ਐਮਰਜੈਂਸੀ ਦੀ ਸਥਿਤੀ ਵਿਚ ਇਲਾਜ ਲਈ ਜਾਂਦੇ ਸਮੇਂ ਮਰੀਜ਼ ਡਾਕਟਰ ਵੱਲੋਂ ਦਿੱਤੀ ਹਦਾਇਤ ਅਨੁਸਾਰ ਅਤੇ ਮੈਡੀਕਲ ਹਦਾਇਤ ਅਤੇ ਪ੍ਰਿਸਕ੍ਰਿਪਸ਼ਨ ਨਾਲ ਰੱਖਦੇ ਹੋਏ ਡਾਕਟਰ ਤੱਕ ਜਾ ਸਕਦੇ ਹਨ। ਇੰਨਾਂ ਮਰੀਜਾਂ ਦੀਆਂ ਸੇਵਾਵਾਂ ਲਈ ਕਲੀਨਿਕ ਅਤੇ ਕਲੀਨੀਕਲ ਲੈਬੋਰਟਰੀਆਂ ਵੀ ਖੋਲ•ੀਆਂ ਜਾ ਸਕਦੀਆਂ ਹਨ।

- Advertisement -

ਜਿਲ•ੇ ਦੀਆਂ ਸਬਜੀ Îਮੰਡੀਆਂ ਸਵੇਰੇ 3 ਵਜੇ ਤੋਂ ਸਵੇਰੇ 8 ਵਜੇ ਤੱਕ ਐਸ ਡੀ ਐਮ ਜਾਂ ਜਿਲ•ਾ ਮੰਡੀ ਅਫਸਰ ਪਾਸੋਂ ਪਰਮਿਟ ਪ੍ਰਾਪਤ ਕਰਕੇ ਖੋਲ•ੀ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਦੁੱਧ ਅਤੇ ਦੁਧ ਪਦਾਰਥਾਂ ਨੂੰ ਸਪਪਲਾਈ ਤੇ ਪ੍ਰੋਸੈਸ ਕਰਨ ਵਾਲੇ ਪਲਾਂਟ, ਦੁੱਧ ਕੁਲੈਕਟਰ, ਟਰਾਂਸਪੋਰਟ, ਪ੍ਰੋਸੈਸਿੰਗ ਅਤੇ ਦੁੱਧ ਸਪਲਾਈ ਕਰਨ ਲਈ ਪਰਮਿਟ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਵੱਲੋਂ ਜਾਰੀ ਹੋਣਗੇ।

Share this Article
Leave a comment