Home / ਸਿਆਸਤ / ਅੰਮ੍ਰਿਤਸਰ ‘ਚ ਸਿੱਧੂ ਖਿਲਾਫ ਸੜਕਾਂ ‘ਤੇ ਉਤਰੇ ਲੋਕ ਕੀਤਾ ਅਜਿਹਾ ਵਿਰੋਧ ਕਿ ਅਕਾਲੀਆਂ ਦੀਆਂ ਵਾਛਾਂ ਖਿੜੀਆਂ

ਅੰਮ੍ਰਿਤਸਰ ‘ਚ ਸਿੱਧੂ ਖਿਲਾਫ ਸੜਕਾਂ ‘ਤੇ ਉਤਰੇ ਲੋਕ ਕੀਤਾ ਅਜਿਹਾ ਵਿਰੋਧ ਕਿ ਅਕਾਲੀਆਂ ਦੀਆਂ ਵਾਛਾਂ ਖਿੜੀਆਂ

ਅੰਮ੍ਰਿਤਸਰ : ਕੈਪਟਨ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਿਹਾ ਵਿਵਾਦ ਭਾਵੇਂ ਸਿੱਧੂ ਦੇ ਕਾਂਗਰਸ ਵਜ਼ਾਰਤ ਵਿੱਚੋਂ ਅਸਤੀਫਾ ਦੇਣ ਤੋਂ ਬਾਅਦ ਕੁਝ ਸ਼ਾਂਤ ਹੋ ਗਿਆ ਜਾਪਦਾ ਹੈ ਪਰ ਹੁਣ ਇੰਝ ਲਗਦਾ ਹੈ ਜਿਵੇਂ ਉਨ੍ਹਾਂ ਦੇ ਵਿਰੋਧੀ ਸਿੱਧੂ ਨੂੰ ਉਨ੍ਹਾਂ ਦੇ ਆਪਣੇ ਹੀ ਹਲਕੇ ਵਿੱਚ ਉਲਝਾ ਕੇ ਰੱਖਣਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਦਾ ਧਿਆਨ ਪੰਜਾਬ ਅਤੇ ਦੇਸ਼ ਦੀ ਸਿਆਸਤ ਵੱਲ ਜਾਵੇ ਹੀ ਨਾ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਥੋਂ ਦੇ ਬਟਾਲਾ ਰੋਡ ‘ਤੇ ਸਥਿਤ ਨਿਊ ਪ੍ਰੀਤਨਗਰ ਕਲੋਨੀ ਅੰਦਰ ਕੁਝ ਲੋਕਾਂ ਨੇ ਅਚਾਨਕ ਨਵਜੋਤ ਸਿੰਘ ਸਿੱਧੂ ਅਤੇ ਕੌਂਸਲਰ ਜਸਵਿੰਦਰ ਸਿੰਘ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਲੋਕਾਂ ਨੇ ਦੋਸ਼ ਸੀ ਕਿ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਨਹੀਂ ਹੋ ਰਿਹਾ। ਅਚਾਨਕ ਹੋਈ ਇਸ ਨਾਅਰੇਬਾਜ਼ੀ ਵਿੱਚ ਭਾਵੇਂ ਵਿਰੋਧ ਕਰਨ ਵਾਲੇ ਇਹ ਤਰਕ ਦੇਣ ਵਿੱਚ ਕਾਮਯਾਬ ਰਹੇ ਕਿ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਨਾ ਹੋਣ ਕਾਰਨ ਉਨ੍ਹਾਂ ਨੂੰ ਮਜ਼ਬੂਰੀਵੱਸ਼ ਸੜਕਾਂ ‘ਤੇ ਉਤਰਨਾਂ ਪਿਆ ਹੈ ਪਰ ਇਸ ਦੇ ਬਾਵਜੂਦ ਸਿਆਸੀ ਮਾਹਰ ਇਸ ਨੂੰ ਵਿਰੋਧੀਆਂ ਵੱਲੋਂ ਭੜਕਾਉਣ ਲਈ ਕੀਤੀ ਗਈ ਕਾਰਵਾਈ ਇਸ ਲਈ ਗਰਦਾਨ ਰਹੇ ਹਨ ਕਿਉਂਕਿ ਜਿਹੜੇ ਲੋਕ ਇੱਥੇ ਵਿਰੋਧ ਪ੍ਰਦਰਸ਼ਨ ਕਰਨ ਆਏ ਸਨ ਉਨ੍ਹਾਂ ਵਿੱਚ ਸ਼ਾਮਲ ਲੋਕ ਇਹ ਦੱਸਣ ਵਿੱਚ ਅਸਮਰੱਥ ਰਹੇ ਕਿ ਹੁਣ ਅਚਾਨਕ ਵਿਕਾਸ ਦੇ ਮੁੱਦੇ ‘ਤੇ ਰੌਲਾ ਪਾਉਣ ਦੀ ਕੀ ਲੋੜ ਪੈ ਗਈ। ਇੱਥੇ ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਕੈਪਟਨ ਵਜ਼ਾਰਤ ਵਿੱਚੋਂ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਉਨ੍ਹਾਂ ਨੇ ਪਿਛਲੇ ਲੰਮੇ ਤੋਂ ਮੀਡੀਆ ਤੋਂ ਦੂਰੀ ਬਣਾਏ ਹੋਈ ਹੈ। ਇਸ ਤੋਂ ਇਲਾਵਾ ਇੱਕ ਦੋ ਜਗ੍ਹਾ ਨੂੰ ਛੱਡ ਕੇ ਸਿੱਧੂ ਨੇ ਪਿਛਲੇ ਸਵਾ ਦੋ ਮਹੀਨਿਆਂ ਦੌਰਾਨ ਆਪਣੇ ਹਲਕੇ ਦਾ ਕੋਈ ਖਾਸ ਦੌਰਾ ਵੀ ਨਹੀਂ ਕੀਤਾ। ਬੀਤੇ ਦਿਨੀਂ ਸਿੱਧੂ ਵੇਰਕਾ ਵਿਖੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਲੱਗਣ ਵਾਲੀਆਂ ਸਟਰੀਟ ਲਾਇਟਾਂ ਦਾ ਉਦਘਾਟਨ ਕਰਨ ਜਰੂਰ ਪਹੁੰਚੇ ਸਨ ਪਰ ਉਸ ਸਮੇਂ ਵੀ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਸੀ ਅਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਦਿਨ ਤੋਂ ਬਾਅਦ ਹੁਣ ਤੱਕ ਨਵਜੋਤ ਸਿੰਘ ਸਿੱਧੂ ਨੂੰ ਕਿਧਰੇ ਵੀ ਨਹੀਂ ਦੇਖਿਆ ਗਿਆ। ਅਜਿਹੇ ਵਿੱਚ ਸਿੱਧੂ ਵਿਰੋਧੀ ਉਨ੍ਹਾਂ ਉੱਤੋ ਕੋਈ ਮਰਜ਼ੀ ਇਲਜ਼ਾਮ ਲਾ ਕੇ ਹੋ ਹੱਲਾ ਮਚਾਈ ਜਾਣ ਪਰ ਪ੍ਰਦਰਸ਼ਨਕਾਰੀਆਂ ਨੂੰ ਇਹ ਪਤਾ ਹੈ ਕਿ ਸਿੱਧੂ ਕੁਝ ਨਹੀਂ ਬੋਲਣ ਵਾਲੇ।  

Check Also

ਪੰਜਾਬ ‘ਚ ਐਸਐਸਪੀ ਡੀਸੀ ਅਰੂਸਾ ਆਲਮ ਅਤੇ ਉਸ ਦੀਆਂ ਭੈਣਾਂ ਕਰਦੀਆਂ ਨੇ ਨਿਯੁਕਤ : ਭਗਵੰਤ ਮਾਨ

ਚੰਡੀਗੜ੍ਹ : ਅੱਜ ਵਿਧਾਨ ਸਭਾ ਵਿੱਚੋਂ ਸਦਨ ਦੌਰਾਨ ਆਮ ਆਦਮੀ ਪਾਰਟੀ ਨੇਤਾਵਾਂ ਨੇ ਵਾਕਆਉਟ ਕਰਦਿਆਂ …

Leave a Reply

Your email address will not be published. Required fields are marked *