ਅੰਮ੍ਰਿਤਸਰ, 28 ਮਾਰਚ ( )-ਕਵੋਡ 19 ਦੇ ਚੱਲਦੇ ਲਗਾਏ ਕਰਫਿਊ ਵਿਚ ਆਮ ਲੋਕਾਂ ਦੀ ਸਾਰ ਲੈਣ ਲਈ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਜਿਲ•ੇ ਵਿਚ ਪੈਂਦੀਆਂ ਸਾਰੀਆਂ ਸਬ ਡਵੀਜ਼ਨਾਂ, ਤਹਿਸੀਲਾਂ ਅਤੇ ਕਾਨੂੰਗੋ ਸਰਕਲ ਵਿਚ ਕਾਨੂੰਗੋ ਅਤੇ ਪਟਵਾਰੀਆਂ ਨੂੰ ਆਪਣੇ-ਆਪਣੇ ਇਲਾਕੇ ਵਿਚ ਲੋਕਾਂ ਦੀ ਸਾਰ ਲੈਣ ਦੀ ਜ਼ਿੰਮੇਵਾਰੀ ਦਿੱਤੀ ਹੈ। ਜਾਰੀ ਕੀਤੇ ਹੁਕਮਾਂ ਵਿਚ ਉਨਾਂ ਕਿਹਾ ਕਿ ਸਬੰਧਤ ਪਟਵਾਰੀ ਅਤੇ ਕਾਨੂੰਗੋ ਇਹ ਯਕੀਨੀ ਬਨਾਉਣਗੇ ਕਿ ਆਮ ਲੋਕਾਂ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਨਾ ਆਵੇ। ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਪਿੰਡ ਪੱਧਰ ਉਤੇ ਨੰਬਰਦਾਰ, ਪੰਚਾਂ, ਸਰਪੰਚਾਂ, ਜੀ ਓ ਜੀ ਅਤੇ ਪਿੰਡਾਂ ਦੇ ਮੋਹਤਬਰਾਂ ਨਾਲ ਤਾਲਮੇਲ ਕਰ ਕੇ ਨਿਜੱਠਣਗੇ। ਇਸ ਤੋਂ ਇਲਾਵਾ ਜੇਕਰ ਜਿਲ•ੇ ਪੱਧਰ ਤੋਂ ਸਹਾਇਤਾ ਦੀ ਲੋੜ ਮਹਿਸੂਸ ਹੋਵੇ ਤਾਂ ਐਸ ਡੀ ਐਮ ਰਾਹੀਂ ਜਿਲ•ਾ ਕੰਟਰੋਲ ਰੂਮ ਨਾਲ ਰਾਬਤਾ ਕਰਨਗੇ। ਉਕਤ ਕਰਮਚਾਰੀ ਇਹ ਵੀ ਯਕੀਨੀ ਬਨਾਉਣਗੇ ਕਿ ਪਿੰਡਾਂ ਵਿਚ ਦੁੱਧ, ਸਬਜੀਆਂ, ਫਲ, ਰਾਸ਼ਨ ਅਤੇ ਦਵਾਈਆਂ ਆਦਿ ਦੀ ਸਪਲਾਈ ਨਿਰੰਤਰ ਹੋ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਉਕਤ ਕਰਮਚਾਰੀ ਪਿੰਡਾਂ ਵਿਚ ਗਰੀਬ ਲੋਕਾਂ ਦਾ ਖਾਸ ਖਿਆਲ ਰੱਖਣ ਕਿ ਉਹ ਭੁੱਖੇ ਨਾ ਸੌਣ ਅਤੇ ਉਨਾਂ ਨੂੰ ਰੋਟੀ ਮਿਲਦੀ ਹੈ। ਇਸ ਲਈ ਉਹ ਪਿੰਡ ਵਾਸੀਆਂ ਅਤੇ ਐਸ ਡੀ ਐਮ ਦੇ ਸਹਿਯੋਗ ਨਾਲ ਲੰਗਰ ਦਾ ਪ੍ਰਬੰਧ ਕਰਨਗੇ। ਇਸ ਤੋਂ ਇਲਾਵਾ ਪਸ਼ੂਆਂ ਦੀ ਕੋਈ ਬਿਮਾਰੀ ਜਾਂ ਮੁਸ਼ਿਕਲ ਵਿਚ ਸਬੰਧਤ ਕਰਮਚਾਰੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨਾਲ ਸੰਬਧ ਰੱਖਣਗੇ। ਇਸ ਦੇ ਨਾਲ-ਨਾਲ ਜੇਕਰ ਪਿੰਡ ਵਿਚ ਕੋਈ ਗਊਸ਼ਾਲਾ ਹੈ ਤਾਂ ਉਸ ਦਾ ਵੀ ਧਿਆਨ ਰੱਖਿਆ ਜਾਵੇ। ਉਨਾਂ ਕਿਹਾ ਕਿ ਸਬੰਧਤ ਕਰਮਚਾਰੀ ਸਾਰੇ ਕੰਮਾਂ ਲਈ ਨੰਬਰਦਾਰ, ਪੰਚਾਂ, ਸਰਪੰਚਾਂ, ਜੀ ਓ ਜੀ ਅਤੇ ਪਿੰਡਾਂ ਦੇ ਮੋਹਤਬਰਾਂ, ਯੂਥ ਕਲੱਬ ਦੇ ਮੈਂਬਰਾਂ ਦਾ ਸਾਥ ਲੈਣ ਅਤੇ ਇੰਨਾਂ ਦੇ ਨੰਬਰ ਆਪਣੇ ਕੋਲ ਰੱਖਣ। ਇੰਨਾਂ ਰਾਹੀਂ ਹਰੇਕ ਪਿੰਡ ਦੀ ਰਿਪੋਰਟ ਲਈ ਜਾਵੇ ਕਿ ਕਿਧਰੇ ਪਿੰਡ ਵਿਚ ਕਰਫਿਊ ਦੀ ਉਲੰਘਣਾ ਤਾਂ ਨਹੀਂ ਹੋ ਰਹੀ।
ਅੰਮ੍ਰਿਤਸਰ ਚ ਪਟਵਾਰੀ ਅਤੇ ਕਾਨੂੰਗੋ ਨੂੰ ਲਗਾਇਆ ਰਾਹਤ ਕੰਮਾਂ ਦਾ ਇੰਚਾਰਜ
Leave a comment
Leave a comment