ਅਲਰਟ: ਮੌਸਮ ਵਿਭਾਗ ਨੇ ਭਾਰੀ ਮੀਂਹ ਦੇ ਨਾਲ ਬੱਦਲ ਫਟਣ ਦੀ ਦਿੱਤੀ ਚਿਤਾਵਨੀ

Prabhjot Kaur
2 Min Read

ਨਵੀਂ ਦਿੱਲੀ: ਪੰਜਾਬ-ਹਰਿਆਣਾ ਸਮੇਤ ਕਿ ਸੂਬਿਆਂ ‘ਚ ਬੀਤੇ ਦਿਨੀ ਅਚਾਨਕ ਮੌਸਮ ਵਿੱਚ ਤਬਦੀਲੀ ਆ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕਿੰਨੌਰ, ਕੁੱਲੂ, ਮਨਾਲੀ, ਸ਼ਿਮਲਾ ਅਤੇ ਚੰਬਾ ‘ਚ ਭਾਰੀ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਮੀਂਹ ਜਾਰੀ ਹੈ। ਉਥੇ ਹੀ ਮੌਸਮ ਵਿਭਾਗ ਨੇ ਪਹਾੜ ਖਿਸਕਣ ਤੇ ਬਦਲ ਫਟਣ ਦੀ ਵੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਦੇ ਅਨੁਮਾਨ ਅਨੁਸਾਰ ਪ੍ਰਦੇਸ਼ ਵਿੱਚ ਅੱਠ ਫਰਵਰੀ ਨੂੰ ਵੀ ਮੌਸਮ ਖ਼ਰਾਬ ਬਣਿਆ ਰਹੇਗਾ। ਮੈਦਾਨੀ ਇਲਾਕਿਆਂ ‘ਚ 9 ਤੋਂ 12 ਫਰਵਰੀ ਤੱਕ ਮੌਸਮ ਸਾਫ਼ ਬਣਿਆ ਰਹੇਗਾ, ਜਦਕਿ ਪਹਾੜਾਂ ‘ਤੇ 12 ਫਰਵਰੀ ਤੱਕ ਮੀਂਹ-ਬਰਫਬਾਰੀ ਦਾ ਸਿਲਸਿਲਾ ਜਾਰੀ ਰਹੇਗਾ।

ਰਾਜ ਸਰਕਾਰ ਨੇ ਜਿਲਾ ਪ੍ਰਸ਼ਾਸਨ ਜਿਲਾ ਆਪਦਾ ਪ੍ਰਬੰਧਨ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਖੇਤਰਾਂ ਵਿੱਚ ਸਖਤ ਨਿਗਰਾਨੀ ਅਤੇ ਸਾਵਧਾਨੀ ਵਰਤਣ। ਬਚਾਅ ਦਲਾਂ ਨੂੰ ਤਿਆਰ ਰੱਖਣ ਅਤੇ ਅਜਿਹੀ ਥਾਵਾਂ ‘ਤੇ ਜਿੱਥੇ ਪਹਾੜ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਉਥੇ ਜਾਣ ਤੋਂ ਬਚਣ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ, ਹਰਿਆਣਾ, ਛੱਤੀਸਗੜ੍ਹ ਤੇ ਉੱਤਰੀ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ‘ਚ 8 ਤੇ 9 ਫਰਵਰੀ ਨੂੰ ਸੀਤ ਲਹਿਰ ਚੱਲ ਸਕਦੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ‘ਚ ਇਨ੍ਹਾਂ ਸੂਬਿਆਂ ‘ਚ ਠੰਢ ਇੱਕ ਵਾਰ ਫੇਰ ਪਰਤ ਸਕਦੀ ਹੈ।

ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ‘ਚ ਬੱਦਲ ਫੱਟਣ ਦੀ ਸਥਿਤੀ ਵੀ ਬਣ ਸਕਦੀ ਹੈ। ਅੱਜ ਤੇ ਕੱਲ੍ਹ ਮੈਦਾਨੀ ਖੇਤਰਾਂ ‘ਚ ਬਾਰਸ਼ ਹੁੰਦੀ ਰਹੇਗੀ। ਉਥੇ ਹੀ ਬਰਫਬਾਰੀ ਕਾਰਨ ਸ਼੍ਰੀਨਗਰ ਏਅਰਪੋਰਟ ਤੋਂ ਵੀਰਵਾਰ ਨੂੰ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

- Advertisement -

Share this Article
Leave a comment