ਅਮਰੀਕਾ: ਭਾਰਤੀ ਮੂਲ ਦੀ ਮਤਰੇਈ ਮਾਂ 9 ਸਾਲਾ ਧੀ ਦੇ ਕਤਲ ‘ਚ ਦੋਸ਼ੀ ਕਰਾਰ

TeamGlobalPunjab
2 Min Read

ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦੀ ਇੱਕ ਮਤਰੇਈ ਮਾਂ ਨੂੰ 9 ਸਾਲ ਦੀ ਧੀ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਜ਼ਾ 3 ਜੂਨ ਨੂੰ ਸੁਣਾਈ ਜਾਵੇਗੀ ਇਸਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਘਟਨਾ 2016 ਦੀ ਹੈ। 55 ਸਾਲ ਦੀ ਸ਼ਾਮਦਾਈ ਅਰਜੁਨ ਨੇ ਅਸ਼ਦੀਪ ਕੌਰ ਦੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ।

ਕਾਰਜਕਾਰੀ ਜ਼ਿਲ੍ਹਾ ਅਟਾਰਨੀ ਜਾਨ ਰਿਆਨ ਨੇ ਫੈਸਲਾ ਸੁਣਾਉਂਦੇ ਸਮੇਂ ਕਿਹਾ, ‘‘ਬੇਬਸ ਮਾਸੂਮ ਬੱਚੀ ਦੇ ਨਾਲ ਹੋਇਆ ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਹੈ। ਉਸਦੀ ਦੇਖਭਾਲ ਮਤਰੇਈ ਮਾਂ ਨੇ ਕਰਨੀ ਸੀ ਪਰ ਉਸਨੇ ਹੀ ਉਸਦਾ ਗਲਾ ਘੁੱਟ ਦਿੱਤਾ। ਉਹ ਕਾਨੂੰਨ ਸਖਤ ਸਜ਼ਾ ਦੀ ਹੱਕਦਾਰ ਹੈ।’’ ਅਟਾਰਨੀ ਦੀ ਇਸ ਟਿੱਪਣੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਸ਼ਾਮਦਈ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਜਾਵੇਗੀ।

ਸ਼ਾਮਦਾਈ ਦੇ ਜਵਾਬ ਤੋਂ ਚਸ਼ਮਦੀਦ ਨੂੰ ਹੋਇਆ ਸੀ ਸ਼ੱਕ
ਇੱਕ ਚਸ਼ਮਦੀਦ ਦੇ ਮੁਤਾਬਕ, ਉਸਨੇ 19 ਅਗਸਤ 2016 ਦੀ ਸ਼ਾਮ ਸ਼ਾਮਦਾਈ ਨੂੰ ਉਸਦੇ ਸਾਬਕਾ ਪਤੀ ਰੇਮੰਡ ਨਰਾਇਣ 3 ਅਤੇ 5 ਸਾਲ ਦੇ ਦੋ ਪੋਤਰਿਆਂ ਨਾਲ ਘਰੋਂ ਨਿਕਲਦੇ ਵੇਖਿਆ ਸੀ। ਚਸ਼ਮਦੀਦ ਨੇ ਮਤਰੇਈ ਧੀ ਬਾਰੇ ਪੁੱਛਿਆ ਤਾਂ ਸ਼ਾਮਦਈ ਨੇ ਕਿਹਾ- ਉਹ ਬਾਥਰੂਮ ਵਿੱਚ ਹੈ ਅਤੇ ਉਸਦੇ ਪਿਤਾ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਉਹ ਉਸਨੂੰ ਲੈ ਜਾਣਗੇ ।

ਚਸ਼ਮਦੀਦ ਨੇ ਪਿਤਾ ਨੂੰ ਬੁਲਾਇਆ
ਬਾਅਦ ‘ਚ ਚਸ਼ਮਦੀਦ ਨੇ ਦੇਖਿਆ ਕਿ ਬਾਥਰੂਮ ਦੀ ਲਾਈਟ ਕਈ ਘੰਟਿਆਂ ਤੱਕ ਚਲਦੀ ਰਹੀ ਉਦੋਂ ਉਸਨੇ ਪੀੜਤ ਦੇ ਪਿਤਾ ਸੁਖਜਿੰਦਰ ਨੂੰ ਫੋਨ ਕੀਤਾ । ਉਨ੍ਹਾਂ ਦੇ ਆਉਣ ‘ਤੇ ਬਾਥਰੂਮ ਦਾ ਦਰਵਾਜਾ ਤੋੜਿਆ ਗਿਆ ਉੱਥੇ ਅਸ਼ਦੀਪ ਨਗਨ ਹਾਲਤ ‘ਚ ਬਾਥਟੱਬ ‘ਚ ਮ੍ਰਿਤ ਪਈ ਸੀ। ਉਸਦੇ ਸਰੀਰ ‘ਤੇ ਸੱਟਾਂ ਦੇ ਕਈ ਨਿਸ਼ਾਨ ਸਨ ਮੈਡੀਕਲ ਰਿਪੋਰਟ ਵਿੱਚ ਵੀ ਹੱਥ ਨਾਲ ਗਲਾ ਘੁੱਟੇ ਜਾਣ ਦੀ ਪੁਸ਼ਟੀ ਹੋਈ ਸੀ।

ਘਟਨਾ ਤੋਂ ਤਿੰਨ ਮਹੀਨੇ ਪਹਿਲਾਂ ਹੀ ਅਸ਼ਦੀਪ ਪਿਤਾ ਦੇ ਨਾਲ ਅਮਰੀਕਾ ਆਈ ਸੀ। ਘਰ ਵਿੱਚ ਕੰਮ ਕਰਨ ਵਾਲੀ ਨੌਕਰਾਨੀ ਨੇ ਵੀ ਦੇਖਿਆ ਸੀ ਕਿ ਸ਼ਾਮਦਾਈ ਅਸ਼ਦੀਪ ਦੇ ਨਾਲ ਬਾਥਰੂਮ ‘ਚ ਗਈ ਪਰ ਇਕੱਲੀ ਬਾਹਰ ਆਈ ਸੀ ।

Share this Article
Leave a comment