ਚੰਡੀਗੜ੍ਹ- ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਬੰਬੀਹਾ ਅਨਾਜ ਮੰਡੀ ਨੂੰ ਆਲੇ-ਦੁਆਲੇ ਦੇ ਪਿੰਡਾਂ ਤੋਂ ਜਾਂਦੇ ਕੱਚੇ ਰਸਤੇ ਬਾਰੇ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੜਕ ਬਣਾਉਣ ਬਾਰੇ ਭਰੋਸਾ ਦਿੱਤਾ ਹੈ।
ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਹਲਕਾ ਖੇਤੀ ਪ੍ਰਧਾਨ ਹਲਕਾ ਹੈ। ਪਿੰਡ ਚੱਕ ਅਤਰ ਸਿੰਘ ਵਾਲਾ ਅਤੇ ਨੰਦਗੜ੍ਹ, ਬਾਚਕ, ਜੰਡੀਆਂ, ਦਾਨੇ ਕਾ ਚੱਕ, ਧੁਨੀਕੇ ਆਦਿ ਪਿੰਡਾਂ ਤੋਂ ਬੰਬੀਹਾ ਅਨਾਜ ਮੰਡੀ ਨੂੰ ਜਾਂਦੇ ਰਸਤੇ ਕੱਚੇ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।