ਚੰਡੀਗੜ੍ਹ- ਵਿਧਾਨ ਸਭਾ ਇਜਲਾਸ ਦੌਰਾਨ ਗੜ੍ਹਸ਼ੰਕਰ ਤੋਂ ‘ਆਪ’ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਗੜ੍ਹਸ਼ੰਕਰ ਹਲਕੇ ਖ਼ਾਸ ਕਰਕੇ ਬੀਤ ਦੇ ਇਲਾਕੇ ‘ਚ ਸਰਕਾਰੀ ਸਿਹਤ ਸੇਵਾਵਾਂ ਦੀ ਘਾਟ ਬਾਰੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਪੁੱਛਿਆ ਕਿ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ‘ਚ ਖ਼ਾਲੀ ਪਈਆਂ ਰੇਡਿਓਲੋਜਿਸਟ, ਪੋਥੋਲੇਜਿਸਟ, ਅੱਖਾਂ ਦੇ ਮਾਹਿਰ, ਡਾਕਟਰਾਂ ਦੀਆਂ ਅਸਾਮੀਆਂ ਕਦੋਂ ਭਰੀਆਂ ਜਾਣਗੀਆਂ? ਜਵਾਬ ‘ਚ ਮੰਤਰੀ ਸਿੱਧੂ ਨੇ ਦੱਸਿਆ ਕਿ ਸਰਕਾਰ ਵੱਲੋਂ ਮੈਡੀਕਲ ਅਫ਼ਸਰਾਂ (ਜਨਰਲ) ਦੀਆਂ 175 ਅਸਾਮੀਆਂ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ 27 ਮੈਡੀਕਲ ਅਫ਼ਸਰਾਂ (ਸਪੈਸ਼ਲਿਸਟਾਂ) ਨੂੰ ਰੀਇੰਪਲਾਇਮੈਂਟ ਦੇ ਆਧਾਰ ‘ਤੇ ਭਰਨ ਦੀ ਪ੍ਰਕਿਰਿਆ ਜਾਰੀ ਹੈ। ਰੋੜੀ ਦੇ ਬੀਤ ਇਲਾਕੇ ‘ਚ ਸਰਕਾਰੀ ਮੈਡੀਕਲ ਸਟਾਫ਼ ਦੀ ਕਮੀ ਬਾਰੇ ਸਪਲੀਮੈਂਟਰੀ ਸਵਾਲ ਦੇ ਜਵਾਬ ‘ਚ ਬਲਬੀਰ ਸਿੰਘ ਸਿੱਧੂ ਨੇ ਮੰਨਿਆ ਕਿ ਡਾਕਟਰਾਂ ਦੀ ਭਾਰੀ ਘਾਟ ਹੈ। ਜਿਸ ਦਾ ਇੱਕ ਕਾਰਨ ਨੌਜਵਾਨ ਡਾਕਟਰਾਂ ਦਾ ਵਿਦੇਸ਼ਾਂ ‘ਚ ਜਾਣ ਦਾ ਰੁਝਾਨ ਵੀ ਹੈ।
ਮੰਤਰੀ ਨੇ ਇਹ ਵੀ ਦੱਸਿਆ ਕਿ ਮਾਹਿਰ ਡਾਕਟਰਾਂ ਦੀਆਂ ਹੋਰ ਖ਼ਾਲੀ ਪਈਆਂ ਅਸਾਮੀਆਂ ਲਈ 32ਵੀਂ ਵਾਕ-ਇਨ-ਇੰਟਰਵਿਊ ਜਲਦੀ ਕੀਤੀ ਜਾ ਰਹੀ ਹੈ। ਮੰਤਰੀ ਨੇ ਜੈ ਿਸ਼ਨ ਸਿੰਘ ਰੋੜੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਇਲਾਕੇ ‘ਚ ਵਿਸ਼ੇਸ਼ ਤੌਰ ‘ਤੇ ਡਾਕਟਰਾਂ ਦੀ ਤਾਇਨਾਤੀ ਕੀਤੀ ਜਾਵੇਗੀ।
ਮੰਤਰੀ ਸਿੱਧੂ ਨੇ ਰੋੜੀ ਨੂੰ ਦਿੱਤਾ ਭਰੋਸਾ ਗੜ੍ਹਸ਼ੰਕਰ ਇਲਾਕੇ ਨੂੰ ਮਿਲਣਗੇ ਹੋਰ ਸਰਕਾਰੀ ਡਾਕਟਰ
Leave a Comment
Leave a Comment