ਚੰਡੀਗੜ੍ਹ : ਬੁਢਲਾਡਾ ਤੋਂ ‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਹਲਕੇ ‘ਚ ਗ਼ਰੀਬਾਂ ਲਈ ਪਖਾਨੇ ਬਣਾਉਣ ਲਈ ਵਿੱਤੀ ਲਾਭ ਦੇਣ ਸੰਬੰਧੀ ਸਵਾਲ ‘ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਭਰੋਸਾ ਦਿੱਤਾ ਕਿ ਜੇਕਰ ਕਿਸੇ ਪਿੰਡ ਦਾ ਸਰਪੰਚ ਲਾਭਪਾਤਰੀ ਦੇ ਫਾਰਮ ‘ਤੇ ਕਿਸੇ ਕਾਰਨ ਵੱਸ ਮੋਹਰ (ਤਸਦੀਕ) ਨਹੀਂ ਲਗਾਉਂਦਾ, ਤਾਂ ਇਸ ਸਥਿਤੀ ਦੇ ਹੱਲ ਲਈ ਸਰਕਾਰ ਰਸਤਾ ਕੱਢੇਗੀ। ਪ੍ਰਿੰਸੀਪਲ ਬੁੱਧ ਰਾਮ ਨੇ ਰੱਲੀ ਪਿੰਡ ਦੇ ਸਰਪੰਚ ਦੇ ਹਵਾਲੇ ਨਾਲ ਦੱਸਿਆ ਕਿ ਪਿੰਡਾਂ ‘ਚ ਪਾਰਟੀਬਾਜ਼ੀ ਜਾ ਨਿੱਜੀ ਰੰਜਸ਼ ਕਾਰਨ ਸਰਪੰਚ ਫਾਰਮ ਤਸਦੀਕ ਨਹੀਂ ਕਰਦੇ। ਇਸ ‘ਤੇ ਸਪੀਕਰ ਰਾਣਾ ਕੇਪੀ ਸਿੰਘ ਨੇ ਦਖ਼ਲ ਦਿੰਦਿਆਂ ਸੰਬੰਧਿਤ ਮੰਤਰੀ ਨੂੰ ਅਜਿਹੀ ਸਥਿਤੀ ਦਾ ਹੱਲ ਕੱਢਣ ਲਈ ਕਿਹਾ ਸੀ। ਜਿਸ ਦਾ ਭਰੋਸਾ ਮੰਤਰੀ ਨੇ ਦਿੱਤਾ।
ਪ੍ਰਿੰਸੀਪਲ ਬੁੱਧ ਰਾਮ ਨੇ ਇਹ ਵੀ ਦੱਸਿਆ ਕਿ ਬੁਢਲਾਡਾ ਹਲਕੇ ਦੇ ਸਾਰੇ ਪਿੰਡਾਂ ਲਈ ਯੋਜਨਾ ਆ ਚੁੱਕੀ ਹੈ, ਪਰ ਪੈਸੇ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ 12 ਪਿੰਡਾਂ ‘ਚ ਉਹ ਆਪਣੇ ਪੱਧਰ ‘ਤੇ ਪਤਾ ਕਰ ਚੁੱਕੇ ਹਨ ਪਰੰਤੂ ਉੱਥੇ ਕੋਈ ਵਿੱਤੀ ਲਾਭ ਇਸ ਯੋਜਨਾ ਲਈ ਨਹੀਂ ਮਿਲਿਆ।
ਭਲਾਈ ਸਕੀਮਾਂ ਲਈ ਸਰਪੰਚ ਮੋਹਰ ਨਾ ਲਗਾਏ ਤਾਂ ਰਸਤਾ ਕੱਢੇਗੀ ਸਰਕਾਰ-ਰਜ਼ੀਆ ਸੁਲਤਾਨਾ
Leave a Comment
Leave a Comment