ਚੰਡੀਗੜ੍ਹ, (ਅਵਤਾਰ ਸਿੰਘ): ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪੇਟੈਂਟ ਫ਼ੈਸਲਿਟੀ ਸੈਂਟਰ ਤਕਨਾਲੌਜੀ ਇਨਫ਼ਰਮੇਸ਼ਨ ਫ਼ਾਰਕਾਸਟਿੰਗ ਐਂਡ ਅਸੈਸਮੈਂਟ ਕੌਂਸਲ ਭਾਰਤ ਸਰਕਾਰ ਵੱਲੋਂ ਸਾਂਝ ਤੌਰ *ਤੇ ਵਿਸ਼ਵ ਬੌਧਿਕ ਸੰਪਦਾ ਦੇ ਅਧਿਕਾਰ ਦਿਵਸ ‘ਤੇ ਕਰਵਾਏ ਗਏ ਵੈੱਬਨਾਰ ਦੌਰਾਨ ਕੋਈ 150 ਤੋਂ ਵੱਧ ਵਿਦਿਆਰਥੀਆਂ ਤੇ ਅਧਿਅਪਕਾਂ ਨੇ ਹਿੱਸਾ ਲਿਆ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰ ਡਾ. ਨੀਲਿਮਾ ਜੈਰਥ ਕਿਹਾ ਕਿ ਕਾਢਾਂ ਅਤੇ ਸਿਰਜਣਾਤਮਿਕ ਯਤਨ ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਅਤੇ ਆਰਥਿਕਤਾ ਲਈ ਡਰਾਈਵਰ ਦਾ ਕੰਮ ਕਰਦੇ ਹਨ। ਬੀਤੀ ਸਦੀ ਵਿਚ ਸਵਾਸਥ, ਆਰਥਿਕਤਾ ਅਤੇ ਜੀਵਨ ਦੀ ਗੁਣਵੰਤਾਂ ਵਿਚ ਵਿਸ਼ਵ ਪੱਧਰ ਤੇ ਬੇਮਿਸਾਲ ਤਰੱਕੀ ਹੋਈ ਹੈ। ਵਿਕਸਤ ਦੇਸ਼ ਬੌਧਿਕ ਸੰਪਦਾ ਦੇ ਅਧਿਕਾਰ ਤੇ ਹੀ ਨਿਰਭਰ ਕਰਦੇ ਹਨ ਅਤੇ ਇਹਨਾਂ ਦੇਸ਼ਾਂ ਵਿਚ ਇਹ ਅਧਿਕਾਰ ਪ੍ਰਮੁੱਖ ਔਜਾਰ ਦੇ ਤੌਰ ਤੇ ਭੂਮਿਕਾ ਨਿਭਾਅ ਰਿਹਾ ਹੈ । ਇਹਨਾਂ ਦੇਸ਼ਾਂ ਵਿਚ ਪ੍ਰਤੱਖ ਆਰਥਿਕ ਲਾਭ ਲੈਣ ,ਆਪਣੀਆਂ ਕਾਢਾਂ ਅਤੇ ਸਿਰਜਣਾਤਮਕ ਕਾਰਜ਼ਾ ਤੇ ਮਾਲਕੀ ਬਣਾਈ ਰੱਖਣ ਲਈ ਹਰੇਕ ਵਿਆਕਤੀ ਪੇਟੈਂਟ, ਕਾਪੀ ਰਾਈਟ, ਟਰੇਡ ਮਾਰਕ ਭਾਵ ਸੰਪਦਾ ਦੇ ਅਧਿਕਾਰ ਦੀ ਬੜੀ ਜਾਗਰੂਕਤਾ ਨਾਲ ਵਰਤੋਂ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਕਿਹਾ ਕਿ ਵਪਾਰਕ ਵਿਸ਼ੇ ਦੇ ਗਿਆਨ ਦੇ ਨਾਲ—ਨਾਲ ਬੌਧਿਕ ਅਧਿਕਾਰਾਂ ਸਬੰਧੀ ਜਾਣਕਾਰੀ ਹੋਣੀ ਵੀ ਹਰੇਕ ਲਈ ਬਹੁਤ ਜ਼ਰੂਰੀ ਹੈ। ਲੋੜ ਹੈ ਵੱਖ-ਵੱਖ ਬੌਧਿਕ ਸੰਪਦਾ ਅਧਿਕਾਰਾਂ ਦੇ ਪ੍ਰਤੀ ਨੌਜਵਾਨ ਵਰਗ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਤਾਂ ਬੌਧਿਕ ਅਧਿਕਾਰਾਂ ਦੀ ਰਾਖੀ ਦੇ ਅਨਕੂਲ ਵਾਤਾਵਰਣ ਪੈਦਾ ਹੋ ਸਕੇ। ਉਨ੍ਹਾਂ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਸਾਇੰਸ ਸਿਟੀ ਵਿਖੇ ਖੋਜਾਂ ਦਾ ਵਾਤਾਵਰਣ ਪੈਦਾ ਕਰਨ ਲਈ ਇਕ ਇਨੋਵੇਸ਼ਨ ਹੱਬ ਵੀ ਸਥਾਪਿਤ ਕੀਤਾ ਗਿਆ ਹੈ ਅਤੇ ਇੱਥੇ ਵਿਦਿਆਰਥੀਆਂ ਨੂੰ ਬੌਧਿਕ ਸੰਪਦਾ ਦੇ ਅਧਿਕਾਰ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
ਇਸ ਮੌਕੇ ਬੌਧਿਕ ਕਾਨੂੰਨ ਯੂਨੀਵਰਸਿਟੀ ਦਿੱਲੀ ਦੇ ਸਹਾਇਕ ਪ੍ਰੋਫ਼ੈਸਰ ਡਾ. ਅਸ਼ਵਨੀ ਸਿਬਲ ਮੁਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ । ਵੈਬਨਾਰ ਦੌਰਾਨ ਬੌਧਿਕ ਸੰਪਦਾ ਦੇ ਅਧਿਕਾਰ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ.ਅਸ਼ਵਨੀ ਸਿਬਲ ਨੇ ਕਿਹਾ ਕਿ ਬੌਧਿਕ ਸੰਪਦਾ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕੀ ਕਰਦੇ ਹਾਂ ਅਤੇ ਕਿੱਥੇ ਕਰਦੇ ਹਾਂ। ਮਨੁੱਖੀ ਖੋਜਾਂ ਅਤੇ ਸਿਰਜਾਣਾਤਮਿਕਤਾ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। ਵਿਸਵ ਵਪਾਰ ਸੰਗਠਨ ਅਤੇ ਬੌਧਿਕ ਸੰਪਦਾ ਦੇ ਵਪਾਰਕ ਸਮਝੋਤਿਆਂ ਦੇ ਸਦਕਾ ਬੀਤੇ ਦੋ ਦਹਾਕਿਆ ਦੌਰਾਨ ਬੌਧਿਕ ਸੰਪਦਾ ਅਧਿਕਾਰ ਦੀ ਮਹੱਹਤਾ ਚਰਚਾ ਦਾ ਨਵਾਂ ਵਿਸ਼ਾ ਬਣਿਆ ਹੈ ਭਾਵ ਵਿਦਿਅਕ ਅਤੇ ਵਪਾਰਕ ਪੱਧਰ ਦੀਆਂ ਸੰਸਥਾਵਾਂ ਵਿਚ ਇਹ ਵਿਸ਼ਾ ਬਹਿੰਸਾਂ ਅਤੇ ਵਿਚਾਰ ਵਟਾਂਦਰੇ ਦਾ ਕੇਂਦਰ ਬਿੰਦੂ ਰਿਹਾ ਹੈ । ਬੌਧਿਕ ਸੰਪਦਾ ਅਧਿਕਾਰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਵਿਸ਼ਵ ਪੱਧਰ *ਤੇ ਬਹੁਤ ਸੁਚੱਜੇ ਢੰਗ ਨਾਲ ਕੀਤਾ ਜਾ ਰਿਹਾ ਹੈ ।
ਇਸ ਮੌਕੇ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਖੋਜਭਰਪੂਰ ਵਾਤਾਵਰਣ ਪੈਦਾ ਕਰਨ ਲਈ ਜਾਗਰੂਕਤਾ ਅਤੇ ਸਿੱਖਿਆ ਦੀ ਅਹਿਮ ਲੋੜ ਹੈ। ਇਸ ਨਾਜ਼ੁਕ ਦੌਰ ਵਿਚ ਸਾਡਾ ਨੌਜਵਾਨ ਅਤੇ ਖਾਸ ਤੌਰ *ਤੇ ਲਘੂ, ਛੋਟੇ ਅਤੇ ਮੱਧ ਵਰਗੀ ਉਦਯੋਗ ਸਾਡੇ ਸਾਹਮਣੇ ਆਉਣ ਵਾਲੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਤਿਆਰ ਰਹਿਣ। ਬੌਧਿਕ ਸੰਪਦਾ ਅਧਿਕਾਰ ਦੀ ਰਚਨਾ, ‘ਸੁਰੱਖਿਆ ਅਤੇ ਵਪਾਰੀਕਰਨ ਹੀ ਖੋਜਾਂ ਦਾ ਉਤਮਤਾ ਹੈ।